ਮਾਮਲਾ ਪੱਤਰਕਾਰਾਂ ਨਾਲ ਹੋਏ ਦੁਰਵਿਵਹਾਰ ਦਾ
ਜੰਡਿਆਲਾ ਗੁਰੂ, 21 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀ ਸਥਾਨਕ ਇੱਕ ਰੈਸਟੋਰੈਂਟ ਵਿੱਚ ਭਾਜਪਾ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਦੀ ਚੱਲ ਰਹੀ ਮੀਟਿੰਗ ਦੋਰਾਨ ਪੱਤਰਕਾਰਾਂ ਨਾਲ ਕੀਤੇ ਗਏ ਦੁਰਵਿਹਾਰ ਤੋਂ ਬਾਅਦ ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਮੋਹਨ ਛੀਨਾ ਨੇ ਕਿਹਾ ਸੀ ਕਿ ਅੱਜ ਦੀ ਮੀਟਿੰਗ ਵਿਚ ਸ਼ਾਮਿਲ ਭਾਜਪਾ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਵਲੋਂ ਪੱਤਰਕਾਰਾਂ ਨਾਲ ਹੋਈ ਬਦਸਲੂਕੀ ਸਬੰਧੀ ਮੀਟਿੰਗ ਕੀਤੀ ਜਾਵੇਗੀ।ਇਸੇ ਸਿਲਸਿਲੇ ਵਿਚ ਅੱਜ ਜੀ. ਟੀ. ਰੋਡ ਸਥਿਤ ਇੱਕ ਰੈਸਟੋਰੈਂਟ ਵਿਚ ਪੱਤਰਕਾਰਾਂ ਅਤੇ ਭਾਜਪਾ ਆਗੂਆਂ ਦੀ ਮੀਟਿੰਗ ਹੋਈ।
ਇਸ ਦੋਰਾਨ ਰਾਜੀਵ ਕੁਮਾਰ ਮਾਣਾ ਭਾਜਪਾ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੇ ਕਿਹਾ ਕਿ ਮੀਡੀਆ ਦਾ ਬਣਦਾ ਮਾਣ-ਸਤਿਕਾਰ ਉਹਨਾ ਵਲੋਂ ਪਹਿਲਾਂ ਵੀ ਕੀਤਾ ਜਾਦਾ ਸੀ ਅਤੇ ਅੱਗੋਂ ਵੀ ਉਹ ਮੀਡੀਆ ਨਾਲ ਚੰਗੇ ਸਬੰਧ ਬਣਾਕੇ ਰੱਖਣਗੇ।ਉਹਨਾਂ ਕਿਹਾ ਕਿ ਮੀਡੀਆ ਰਾਹੀਂ ਹੀ ਅਸੀਂ ਭਾਜਪਾ ਦੀਆਂ ਉਪਲੱਬਧੀਆਂ ਘਰ ਘਰ ਪਹੁੰਚਾਉਂਦੇ ਹਾਂ।ਮੀਟਿੰਗ ਵਿਚ ਪੱਤਰਕਾਰ ਭਾਈਚਾਰੇ ਵਲੋਂ ਬਲਜੀਤ ਸਿੰਘ ਕਾਹਲੋਂ ਪ੍ਰਧਾਨ, ਸੁਨੀਲ ਦੇਵਗਨ ਮੀਤ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪੈ੍ਰਸ ਕਲੱਬ, ਅੰਮ੍ਰਿਤਪਾਲ ਸਿੰਘ ਬੇਦੀ ਪ੍ਰਿੰਟ ਐਂਡ ਇਲੈਕਟ੍ਰੋਨਿਕਸ ਮੀਡੀਆ ਐਸੋਸੀਏਸ਼ਨ, ਵਰੁਣ ਸੋਨੀ, ਹਰਿੰਦਰਪਾਲ ਸਿੰਘ, ਗੋਪਾਲ ਸਿੰਘ, ਸੁਖਚੈਨ ਸਿੰਘ, ਸਿਮਰਤਪਾਲ ਸਿੰਘ ਬੇਦੀ, ਭੁਪਿੰਦਰ ਸਿੰਘ, ਰਾਜੇਸ਼ ਭੰਡਾਰੀ, ਜੇ ਐਸ ਕਾਹਲੋਂ, ਧੀਰਜ ਕੁਮਾਰ ਆਦਿ ਮੋਜੂਦ ਸਨ।
Punjab Post Daily Online Newspaper & Print Media