Friday, March 27, 2026

ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਨੇ ਸ਼੍ਰੀ ਸਾਂਪਲਾ ਨੂੰ ਸੋਪਿਆਂ ਮੰਗ ਪੱਤਰ

PPN2403201516

ਹੁਸ਼ਿਆਰਪੁਰ, 23 ਮਾਰਚ (ਸਤਵਿੰਦਰ ਸਿੰਘ) –  ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਦਾ ਇਕ ਪ੍ਰਤੀਨਿਧੀ ਮੰਡਲ ਨੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਨਿਵਾਸ’ਤੇ ਮੁਲਾਕਾਤ ਕਰਕੇ ਸੂਬਾ ਪ੍ਰਧਾਨ ਪਰਮ ਮੋਹਨ ਲਾਲ ਭਟੋਆ ਦੀ ਅਗਵਾਈ ਵਿਚ ਇਕ ਮੰਗ ਪੱਤਰ ਸੋਪਿਆਂ। ਇਸ ਮੌਕੇ’ਤੇ ਸ਼੍ਰੀ ਸਾਂਪਲਾ ਜੀ ਦੇ ਨਾਲ ਭਾਜਪਾ ਆਗੂ ਭਾਰਤ ਭੂਸ਼ਣ ਵਰਮਾ, ਭਾਜਪਾ ਆਗੂ ਨਰੇਸ਼ ਅਗਰਵਾਲ ਆਦਿ ਹਾਜ਼ਰ ਸਨ। ਜਿਲਾ ਉਪ ਪ੍ਰਧਾਨ ਕਪੂਰਥਲਾ ਸਤਵੀਰ ਕੁਮਾਰ, ਜਨਰਲ ਸਕੱਤਰ ਅਵਤਾਰ ਬਸਰਾ, ਸੀਨੀਅਰ ਉਪ ਪ੍ਰਧਾਨ ਹੁਸ਼ਿਆਰਪੁਰ ਬਲਵੰਤ ਸੋਨੂੰ, ਹੁਸਨ ਲਾਲ ਮਹੇੜੂ, ਕਿਸ਼ਨ ਦੇਵ ਮੇਹੜੂ, ਗਰੀਬ ਦਾਸ ਮੇਹੜੂ, ਗਿਆਨ ਚੰਦ ਮੇਹੜੂ, ਸੁਭਾਸ਼ ਸਿੰਘ ਆਦਿ ਪ੍ਰਤੀਨਿਧੀਮੰਡਲ ਵਿਚ ਸ਼ਾਮਲ ਸੀ।
ਇਸ ਮੌਕੇ’ਤੇ ਸ਼੍ਰੀ ਭਟੋਆ ਨੇ ਦੱਸਿਆ ਕਿ ਇਸ ਮੰਗ ਪੱਤਰ ਵਿਚ ਪਿੰਡ ਮਹੇੜੂ ਦੇ ਸਕੂਲ ਨੂੰ ਬਾਹਰਵੀਂ ਤੱਕ ਅਪਗ੍ਰੇਡ ਕਰਨ, ਪਿੰਡ ਵਿਚ ਸੀਵਰੇਜ ਦੀ ਸਮਸਿਆ ਨੂੰ ਹਲ ਕਰਵਾਉਣ, ਸ਼ਮਸ਼ਾਨਘਾਟ ਬਣਾਉਣ, ਅਨੂਸੂੁਚਿਤ ਜਾਤਿ ਦੇ ਗਰੀਬ ਪਰਿਵਾਰਾਂ ਨੂੰ ਜਮੀਨ ਅਲਾਟਮੈਂਟ ਕਰਵਾਉਣ, ਪੰਜਾਬ ਵਿਚ ਮਿਲਣ ਵਾਲੀ ਬੁਢਾਪਾ ਪੈਨਸ਼ਨ ਨੂੰ 300 ਤੋਂ ਵਧਾ ਕੇ 1000 ਰੁਪਏ ਕਰਨਾ ਆਦਿ ਉਨ੍ਹਾਂ ਦੀਆ ਮੁੱਖ ਮੰਗਾਂ ਵਿਚ ਸ਼ਾਮਲ ਹੈ। ਇਸ ਮੌਕੇ’ਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਕਿਹਾ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਸੰਬੰਧਤ ਵਿਭਾਗ ਵਿਚ ਚੁੱਕ ਕੇ ਹਲ ਕਰਵਾਉਣ ਦੀ ਕੋਸ਼ਿਸ ਕਰਨਗੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply