ਹੁਸ਼ਿਆਰਪੁਰ, 23 ਮਾਰਚ (ਸਤਵਿੰਦਰ ਸਿੰਘ) – ਪੱਤਰਕਾਰ ਦੀ ਇਕ ਮੀਟਿੰਗ ਚੌਹਾਲ ਰੈਸਟ ਹਾਉਸ ਵਿੱਚ ਹੋਈ।ਜਿਸ ਵਿੱਚ ਸਮੂਹ ਪੱਤਰਕਾਰ ਸੰਘ ਵਲੋ ਭੱਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਦਿਵਸ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਮੀਟਿੰਗ ਵਿੱਚ ਪੱਤਰਕਾਰਾ ਨੂੰ ਆ ਰਹੀਆ ਮੁਸ਼ਕਲਾ ਵਾਰੇ ਵਿਚਾਰ ਵਟਾਦਰਾ ਕੀਤਾ ਗਿਆ ਤੇ ਸਰਬਸੰਮਤੀ ਨਾਲ ਪੱਤਰਕਾਰਾ ਨੇ ਹੁਸ਼ਿਆਰਪੁਰ ਤੇ ਹੁਸ਼ਿਆਰਪੁਰ ਦੇ ਹੋਰ ਸ਼ਹਿਰਾ ਵਿੱਚ ਇਕ ਸਾਝਾਂ ਪ੍ਰੈਸ ਕਲੱਬ ਆਫ ਪੰਜਾਬ ਖੋਲਣ ਦਾ ਫੈਸਲਾ ਕੀਤਾ।ਜਿਸ ਵਿੱਚ ਬਿਨ੍ਹਾਂ ਕਿਸੇ ਫੀਸ ਦੇ ਲੋਕਾ ਨੂੰ ਆ ਰਹੀਆ ਮੁਸ਼ਕਲਾ ਲਈ ਪ੍ਰੈਸ ਕਾਨੰਫਰਸ਼ਾ ਕੀਤੀਆ ਜਾਣਗੀਆ ਤੇ ਲੋਕਾ ਦੀਆ ਮੁਸ਼ਕਲਾ ਚੁੱਕੀਆ ਜਾਣਗੀਆ।ਇਸ ਮੌਕੇ ਤੇ ਸਮੂਹ ਪੱਤਰਕਾਰ ਸੰਘ ਦੇ ਪ੍ਰਧਾਨ ਸ਼ਰਮਿਦੰਰ ਸਿੰਘ,ਜਰਨਲ ਸਕੱਤਰ ਰਵਿੰਦਰ ਸਿੰਘ,ਭੁਪੇਸ਼ ਕੁਮਾਰ, ਅਮਿੰਤਪਾਲ ਬਾਜਵਾ, ਸਤੀਸ਼ ਜੋੜਾ, ਰਜਨਿਸ਼ ਬੇਦੀ, ਗੁਰਜੀਤ ਥੇਪੜਾ, ਪ੍ਰਸ਼ਤੋਮ ਲਾਲ, ਸਰਬਜੀਤ ਸਿੰਘ, ਨਰ ਸਿੰਘ ਡਡਵਾਲ, ਇਸ਼ਾਨ ਕੋਸ਼ਲ, ਚਰਨਜੀਤ, ਦਲਜੀਤ ਸਿੰਘ ਮਹਿਲਪੁਰ, ਧਾਲੀਵਾਲ, ਤਰਸ਼ੇਮ ਸਿੰਘ, ਸਤਵਿੰਦਰ ਸਿੰਘ ਹੋਰ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media