ਅੰਮ੍ਰਿਤਸਰ ਦੇ ਪਿੰਡ ਦਾਉਂਕੇ ਤੇ ਕੱਕੜ ਨਾਲ ਜੁੱੜੇ ਹਨ ਤਾਰ
ਛੇਹਰਟਾ, 24 ਮਾਰਚ (ਕੁਲਦੀਪ ਨੋਬਲ) – ਪਾਕਿਸਤਾਨ ਵਲੋਂ ਹੈਰੋਈਨ ਦੀ ਇਕ ਵੱਡੀ ਖੇਪ ਸੋਮਵਾਰ ਸਵੇਰੇ ਭਾਰਤ ਵਿਚ ਭੇਜਣ ਦਾ ਯਤਨ ਕੀਤਾ ਗਿਆ। ਕਾਊਂਟਰ ਇੰਟੈਲੀਜੈਂਸ ਤੇ ਸੀਮਾ ਸੁੱਰਖਿਆਂ ਬੱਲ ਵਲੋਂ ਗੁਰਦਾਸਪੁਰ ਦੇ ਸੈਕਟਰ ਡੇਰਾ ਬਾਬਾ ਨਾਨਕ ਸੋਮਵਾਰ ਸਵੇਰੇ ਤਿੰਨ ਵਜੇ ਚਲਾਏ ਗਏ ਜੁਆਇੰਟ ਆਪਰੇਸ਼ਨ ਦੌਰਾਨ ਪਾਕਿਸਤਾਨ ਦੇ ਇਸ ਨਾਪਾਕ ਇਰਾਦਿਆਂ ਸੋਮਵਾਰ ਸਵੇਰੇ ਭਾਰਤ ਵਿਚ ਭੇਜਣ ਦਾ ਯਤਨ ਕੀਤਾ ਗਿਆ। ਕਾਊਂਟਰ ਇੰਟੈਲੀਜੈਂਸ ਤੇ ਸੀਮਾ ਸੁੱਰਖਿਆਂ ਬੱਲ ਵਲੋਂ ਗੁਰਦਾਸਪੁਰ ਦੇ ਸੈਕਟਰ ਡੇਰਾ ਬਾਬਾ ਨਾਨਕ ਸੋਮਵਾਰ ਸਵੇਰੇ ਤਿੰਨ ਵਜੇ ਚਲਾਏ ਗਏ ਜੁਆਇੰਟ ਆਪਰੇਸ਼ਨ ਦੌਰਾਨ ਪਾਕਿਸਤਾਨ ਦੇ ਇਸ ਨਾਪਾਕ ਇਰਾਦਿਆਂ ਨੂੰ ਅਸਫਲ ਕਰ ਦਿੱਤਾ ਗਿਆ। ਇਸ ਦੌਰਾਨ ਤੱਸਕਰੀ ਤੇ ਸੀਮਾ ਸੁਰੱਖਿਆ ਬੱਲ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਵਿਚ ਜਮ ਕੇ ਫਾਇਰਿੰਗ ਹੋਈ। ਗੋਲੀਆਂ ਲੱਗਣ ਨਾਲ ਤੱਸਕਰ ਜਖਮੀ ਹੋ ਗਏ ਤੇ ਫਰਾਰ ਹੋ ਗਏ। ਇਸ ਹੈਰੋਈਨ ਕਿੰਨੇ ਮੰਗਵਾਈ ਸੀ ਇਸ ਬਾਰੇ ਵਿਚ ਖੂਫੀਆਂ ਏਜੰਸੀਆਂ ਨੂੰ ਸੂਚਨਾ ਮਿਲ ਚੁੱਕੀ ਹੈ ਤੇ ਸੋਮਵਾਰ ਪੂਰਾ ਦਿਨ ਕਾਊਂਟਰ ਇੰਟੈਲੀਜੈਂਸ ਦੀ ਟੀਮ ਤੱਸਕਰਾਂ ਦੀ ਗ੍ਰਿਫਤਾਰੀ ਲਈ ਅੰਮ੍ਰਿਤਸਰ ਦੇ ਬਾਰਡਰ ਇਲਾਕਿਆਂ ਵਿਚ ਛਾਪਾਮਾਰੀ ਕਰਦੀ ਰਹੀ।ਕਾਊਂਟਰ ਇੰਟੈਲੀਜੈਂਸ ਦੇ ਏਆਂਈਜੀ ਅਸ਼ਵਨੀ ਕੁਮਾਰ ਨੇ ਦੱਸਿਆਂ ਕਿ ਉਨਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਵਿਚ ਭਾਰਤ ਪਕਿਸਤਾਨ ਬਾਰਡਰ ਨਾਲ ਪਿੰਡ ਵਿਚਰਹਿਣ ਵਾਲੇ ਤੱਸਕਰਾਂ ਵਲੋਂ ਪਾਕਿਸਤਾਨ ਤੋਂ ਹੈਰੋਈਨ ਦੀ ਖੇਪ ਮੰਗਵਾਈ ਗਈ ਹੈ। ਇਸ ਖੇਪ ਵਿਚ ਇਕ ਪਿਸਟਲ ਤੇ ਕਾਰਤੂਸ ਤੋਹਫੇ ਦੇ ਤੌਰ ਤੇ ਭੇਜੇ ਜਾ ਰਹੇ ਹਨ। ਇਸ ਖੇਪ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਲੋਂ ਭਾਰਤ ਵਿਚ ਦਾਖਿਲ ਕੀਤਾ ਜਾਵੇਗਾ। ਇਸ ਸੂਚਨਾ ਦੇ ਆਧਾਂਰ ਤੇ ਐਤਵਾਰ ਰਾਤ ਸੀਮਾ ਸੁੱਰਖਿਆਂ ਬੱਲ ਤੇ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਵਿਚ ਇਕ ਟੀਮ ਨੇ ਡੇਰਾ ਬਾਬਾ ਨਾਨਕ ਸੈਕਟਰ ਵਿਚ ਡੇਰਾ ਜਮਾ ਲਿਆ। ਸਵੇਰੇ ਤਿੰਨ ਵਜੇ ਪਾਕਿਸਤਾਨ ਵਲੋਂ ਹਿੱਲਜੁੱਲ ਹੋਈ ਕਿ ਕੁੱਝ ਲੋਕ ਹੈਰੋਈਨ ਚੁੱਕ ਕੇ ਭਾਰਤ ਅੰਦਰ ਦਾਖਿਲ਼ ਹੋ ਰਹੇ ਸੀ। ਜਿਵੇਂ ਹੀ ਸੁੱਰਖਿਆਂ ਬੱਲਾਂ ਨੇ ਉਨਾਂ ਨੂੰ ਲਲਕਾਰਿਆਂ ਤਾਂ ਉਨਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁੱਰਖਿਆਂ ਬੱਲਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਸ ਦੋ੍ਰਾਨ ਗੋਲੀਆਂ ਪਾਕਿਸਤਾਨ ਤੱਸਕਰਾਂ ਨੂੰ ਲੱਗੀਆਂ ਤੇ ਉਹ ਜਖਮੀ ਹੋ ਕੇ ਫਰਾਰ ਹੋ ਗਏ। ਸਵੇਰੇ ਜਦ ਮੋਕੇ ਤੇ ਜਾਂਚ ਕੀਤੀ ਗਈ ਤਾਂ ਉੱਥੇ ਖੁਨ ਦੇ ਧੱਭੇ ਮਿਲੇ। ਇਸ ਤੋਂ ਇਲਾਵਾ 18 ਕਿਲੋ ਹੈਰੋਈਨ ਪਿਸਤੋਲ ਤੇ ਕਾਰਤੂਸ ਵੀ ਬਰਾਮਦ ਹੋਏ ਹਨ। ਹੁਤ ਤੱਕ ਦੀ ਜਾਂਚ ਵਿਚ ਪਾਕਿਸਤਾਨ ਵਿਚ ਬੈਠੇ ਕੁਖੀਯਾਤ ਹੈਰੋਈਨ ਤੱਸਕਰ ਆਬਾਦ ਅਲੀ ਨੇ ਇਹ ਖੇਪ ਭੇਜੀ ਸੀ, ਗੋਲੀ ਲੱਗਣ ਨਾਲ ਉਹ ਜਖਮੀ ਹੋਏ ਹਨ। ਆਬਾਦ ਅਲੀ ਦੇ ਨਾਲ ਪਾਕਿਸਤਾਨ ਵਿਚ ਸੰਪਰਕ ਸੈਕਟਰ ਅਟਾਰੀ ਵਿਚ ਪਿੰਡ ਦਾਊਂਕੇ ਤੇ ਸੈਕਟਰ ਰਮਦਾਸ ਵਿਚ ਪਿੰਡ ਕੱਕੜ ਵਿਚ ਬੈਠੇ ਭਾਰਤੀ ਤੱਸਕਰਾਂ ਨੇ ਕੀਤਾ ਸੀ। ਇਸ ਲਈ ਹੁਣ ਇਹ ਟੀਮ ਇੰਨਾਂ ਤੱਸਕਰਾਂ ਦੀ ਤਾਲਾਸ਼ ਵਿਚ ਜੁੱਟ ਗਈ ਹੈ।
Punjab Post Daily Online Newspaper & Print Media