25 ਮਾਰਚ ਤੱਕ ਸੜਕ ਬਨਾਉਣ ਕੀਤਾ ਜਾਵੇਗਾ ਜਾਵੇਗਾ ਉਦਘਾਟਨ- ਫੋਜੀ

ਛੇਹਰਟਾ, 24 ਮਾਰਚ (ਕੁਲਦੀਪ ਨੋਬਲ) – ਬੀਤੇ ਕਈ ਸਾਲਾਂ ਤੋਂ ਵਾਰਡ ਨੰਬਰ 1 ਵਿਚ ਸੀਵਰੇਜ ਪ੍ਰਣਾਲੀ, ਸਟ੍ਰੀਟ ਲਾਈਟਾਂ ਤੇ ਟੁੱਟੀਆਂ ਹੋਈਆਂ ਸੜਕਾਂ ਤੋਂ ਇਲਾਕਾ ਨਿਵਾਸੀ ਢਾਹਡੇ ਪਰੇਸ਼ਾਨ ਸਨ। ਜਿੰਨਾਂ ਦੀ ਮੁਸ਼ਕਿਲ ਨੂੰ ਵੇਖਦੇ ਹੋਏ ਕੋਂਸਲਰ ਨਿਰਭੈ ਸਿੰਘ ਫੋਜੀ ਵਲੋਂ ਇਸ ਵਾਰਡ ਦੀ ਸੜਕ ਬਨਾਉਣ ਲਈ ਪੂਰਾ ਜੌਰ ਲਗਾ ਦਿੱਤਾ, ਜਿਸ ਤਹਿਤ ਮੰਡੀ ਬੌਰਡ ਦੇ ਐਕਸੀਅਨ ਜੀਐਸ ਕੰਗ ਵਲੋਂ ਅੱਜ ਵਾਰਡ ਨੰਬਰ 1 ਦੀ ਸੜਕ ਬਨਾਉਣ ਲਈ ਆਪਣੇ ਮੁਲਾਜਮ ਭੇਜੇ ਗਏ, ਜੋ ਕਿ ਵਾਰਡ ਨੰਬਰ 1 ਦੀ ਸੜਕ ਲਈ ਨਿਸ਼ਾਨਦੇਹੀ ਕਰ ਰਹੇ ਹਨ ਤੇ ਸੜਕ ਬਨਾਉਣ ਲਈ ਪੂਰੇ ਜੌਰਾਂ ਤੇ ਕੰਮ ਕਰ ਰਹੇ ਹਨ। ਇਸੇ ਸਿਲਸਿਲੇ ਤਹਿਤ ਕੋਂਸਲਰ ਨਿਰਭੈ ਸਿੰਘ ਫੋਜੀ ਨੇ ਕਿਹਾ ਕਿ ਉਨਾਂ ਕਿਹਾ ਕਿ ਕਈ ਸਾਲਾਂ ਤੋਂ ਕਾਂਗਰਸ ਨੇ ਇੱਥੇ ਰਾਜ ਕੀਤਾ ਹੈ, ਪਰ ਕਿਸੇ ਵੀ ਕਾਂਗਰਸੀ ਲੀਡਰ ਵਲੋਂ ਇਸ ਵਾਰਡ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ, ਜਿਸ ਕਾਰਨ ਇਸ ਵਾਰਡ ਦਾ ਇਹ ਹਾਲ ਹੋ ਗਿਆ ਕਿ ਲੋਕਾਂ ਨੂੰ ਨਰਕ ਦੀ ਜਿੰਦਗੀ ਜਿਉਣ ਲਈ ਮਜਬੂਰ ਹੋਣਾ ਪਿਆ। ਉਨਾਂ ਕਿਹਾ ਕਿ ਉਹ ਵਾਰਡ ਦੇ ਵਿਕਾਸ ਕਾਰਜਾਂ ਲਈ ਵਚਨਬੱਧ ਹਨ, ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਭਲੀਭਾਂਤ ਜਾਣਦੇ ਹਨ। ਉਨਾਂ ਕਿਹਾ ਕਿ ਮੰਡੀ ਬੌਰਡ ਵਲੋਂ ਇਸ ਵਾਰਡ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਤੇ 25 ਮਾਰਚ ਤੱਕ ਇਸ ਵਾਰਡ ਦਾ ਸਰਵੇਖਣ ਕਰਕੇ ਇਸ ਦੇ ਲੇਵਲ ਨੂੰ ਬਰਾਬਰ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਸ ਸੜਕ ਦਾ ਉਦਘਾਟਨ ਕਰ ਦਿੱਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਆ ਰਹੀ ਭਾਰੀ ਮੁਸ਼ਕਿਲ ਤੋਂ ਨਿਜਾਤ ਮਿਲ ਜਾਵੇਗੀ। ਇਸ ਮੋਕੇ ਜੇਈ ਜਸਵਿੰਦਰ ਸਿੰਘ, ਜੇਈ ਲਖਬੀਰ ਸਿੰਘ, ਸੁਪਰਵਾਈਜਰ ਸਰੂਪ ਸਿੰਘ, ਠੇਕੇਦਾਰ ਰਮੇਸ਼ ਕੁਮਾਰ, ਕੁਲਵੰਤ ਸਿੰਘ ਪੀਏ, ਜਸਬੀਰ ਸਿੰਘ ਐਮਏ, ਸਵਿੰਦਰ ਸਿੰਘ ਫੋਜੀ, ਕਰਨੈਲ ਸਿੰਘ ਗੋਲੂ, ਭੁਪਿੰਦਰ ਸਿੰਘ, ਗੁਰਦੀਪ ਸਿੰਘ ਆਦਿ ਹਾਜਰ ਸਨ।