Friday, September 25, 2026

ਸ੍ਰੀ ਸੁਮੇਧ ਸੈਣੀ ਵਲੋਂ ਪੁਲਿਸ ਕੰਟੀਨ, ਸਟੇਡੀਅਮ, ਘੋੜਿਆਂ ਦਾ ਫਾਰਮ ਤੇ ਦੁਕਾਨਾਂ ਦਾ ਉਦਘਾਟਨ

PPN2403201526

ਅੰਮ੍ਰਿਤਸਰ, 24 ਮਾਰਚ (ਰੋਮਿਤ ਸ਼ਰਮਾ) – ਸ੍ਰੀ ਸੁਮੇਧ ਸੈਣੀ ਡੀ.ਜੀ.ਪੀ. ਪੰਜਾਬ ਵੱਲੋਂ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਆਦਿ ਦੀ ਸਹੁਲਤ ਲਈ ਬਣਾਈ ਗਈ ਸੈਂਟਰਲ ਪੁਲਿਸ ਕੰਟੀਨ ਦਾ ਉਦਘਾਟਨ ਕੀਤਾ ਗਿਆ।
ਸ੍ਰੀ ਸੁਮੇਧ ਸੈਣੀ ਡੀ.ਜੀ.ਪੀ. ਪੰਜਾਬ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ  ਤੇ ਉਹਨਾਂ ਦੇ ਪਰਿਵਾਰਾਂ ਦੇ ਸਹੂਲਤ ਲਈ ਇਹ ਕੰਟੀਨ ਖੋਲੀ ਗਈ ਗਈ ਹੈ ਜਿਸ ਵਿੱਚ ਰੋਜ਼ਾਨਾਂ ਵਰਤੋਂ ਵਾਲੀਆਂ ਚੀਜਾਂ ਮਿਲਣਗੀਆਂ। ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਲਾਈਨ ਵਿਖ ਨਵੇਂ ਸਟੇਡੀਅਮ ਦੀ ਮੁਰੰਮਤ ਆਦਿ ਕਰਕੇ ਨਵੀ ਦਿੱਖ ਦਿੱਤੀ ਗਈ ਦਾ ਵੀ ਉਦਘਾਟਨ ਕੀਤਾ। ਇਸ ਤੋ ਇਲਾਵਾ ਘੋੜਿਆਂ ਦਾ ਫਾਰਮ ਅਤੇ ਦੁਕਾਨਾਂ ਦਾ ਵੀ ਉਦਘਾਟਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਈਸ਼ਵਰ ਚੰਦਰ ਆਈ.ਜੀ. ਬਾਰਡਰ ਰੇਂਜ, ਸ੍ਰੀ ਏ.ਕੇ.ਮਿੱਤਲ ਡੀ.ਆਈ.ਜੀ ਬਾਰਡਰ ਰੇਂਜ, ਸ੍ਰੀ ਜਤਿੰਦਰ ਸਿੰਘ ਔਲਖ ਪੁਲਿਸ ਕਮਿਸ਼ਨਰ ਅਤੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply