ਮੰਡੀਆਂ ਦੀ ਦਿੱਖ ਹੋਰ ਵੀ ਬੇਹਤਰ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ- ਚੇਅਰਮੈਨ/ਸਕੱਤਰ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿਮਘ) – ਪੰਜਾਬ ਸਰਕਾਰ ਦੇ ਮਹਿਕਮਾ ਪੰਜਾਬ ਮੰਡੀ ਬੋਰਡ ਦੇ ਪ੍ਰਬੰਧ ਅਧੀਨ ਮਾਰਕਿਟ ਕਮੇਟੀ , ਅੰਮ੍ਰਿਤਸਰ ਦੇ ਵਲੋਂ ਅੱਜ ਆਪਣਾ 57,46,168/- ਰੁਪੈ ਦੇ ਘਾਟੇ ਵਾਲਾ 13,99,18,000/- ਰੁਪੈ ਦਾ ਬਜਟ ਪੇਸ਼ ਕੀਤਾ ਗਿਆ । ਜਿਸ ਨੂੰ ਸਮੂਹਿਕ ਅਹੁਦੇਦਾਰਾ ਤੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।ਇਸ ਤੋ ਪਹਿਲਾ ਮਾਰਕਿਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈਾ ਅਤੇ ਸਕੱਤਰ ਰਮਨਦੀਪ ਸਿੰਘ ਦੇ ਪ੍ਰਬੰਧਾ ਹੇਠ ਆਯੋਜਿਤ ਮੀਟਿੰਗ ਦੇ ਦੌਰਾਨ ਮੈਂਬਰਾ ਪ੍ਰਿਤਪਾਲ ਸਿੰਘ ਲੌਹਾਰਕਾ, ਤਜਿੰਦਰ ਕੌਰ ਪਤਨੀ ਕੰਵਲਜੀਤ ਸਿੰਘ ਗੁਰੂਵਾਲੀ, ਜਗਤਾਰ ਸਿੰਘ ਜਹਾਂਗੀਰ, ਦਿਲਬਾਗ ਸਿੰਘ ਚਾਟੀਵਿੰਡ, ਬਲਵਿੰਦਰ ਸਿੰਘ ਵਰਪਾਲ , ਪ੍ਰਤਾਪ ਸਿੰਘ ਪੰਡੋਰੀ(ਮਹਿਮਾਂ), ਲਖਵਿੰਦਰ ਕੌਰ ਮਾਨਾਵਾਲਾ, ਸੁਖਦੇਵ ਸਿੰਘ ਮੀਰਾਕੋਟ, ਜਥੇਦਾਰ ਗੁਰਨਾਮ ਸਿੰਘ ਝੀਤੇਕਲਾਂ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।ਇਸ ਦੌਰਾਨ ਸਕੱਤਰ ਰਮਨਦੀਪ ਸਿੰਘ ਨੇ ਸਮੂਹਿਕ ਮੈਂਬਰਾ ਤੇ ਅਹੁਦੇਦਾਰਾਂ ਨੂੰ ਕਮੇਟੀ ਦੀਆਂ ਸਾਲਾਨਾ ਗਤੀਵਿਧੀਆਂ, ਆਮਦਨ, ਖਰਚ ਆਦਿ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਮਾਰਕਿਟ ਕਮੇਟੀ, ਅੰਮ੍ਰਿਤਸਰ ਕਿਸਾਨਾ ਤੇ ਸਬਜੀ ਕਾਸ਼ਤਕਾਰਾ ਦਾ ਆਪਣਾ ਵਿਭਾਗ ਹੈ।ਜਿੱਥੋਂ ਉਹਨਾਂ ਨੂੰ ਹਾੜੀ ਸਾਉਣੀ ਦੇ ਸਮੇਂ ਸਰਕਾਰੀ ਤੇ ਗੈਰਸਰਕਾਰੀ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ।ਇਸ ਲਈ ਸਾਲਾਨਾ ਬਜਟ ਦੀ ਪੇਸ਼ਕਾਰੀ ਸਮੇ ਦੀ ਲੋੜ ਹੈ ਤੇ ਇਸ ਦੌਰਾਨ ਪਾਰਦਰਸ਼ਤਾ ਨੂੰ ਪਹਿਲ ਦਿੱਤੀ ਗਈ ਹੈ।ਇਸ ਦੌਰਾਨ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਨੇ ਆਏ ਅਹੁਦੇਦਾਰਾ ਤੇ ਮੈਂਬਰਾਂ ਦੇ ਕੋਲੋ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਸਰਬਸੰਮਤੀ ਦੇ ਨਾਲ 13,99,18,000/- ਰੁਪੈ ਦੇ ਬਜਟ ਨੂੰ ਪ੍ਰਵਾਨਗੀ ਮਿਲਣਾ ਬਹੁੱਚੰਗੀ ਗੱਲ ਹੈ। ਉਹਨਾਂ ਭਵਿੱਖ ਵਿੱਚ ਬੇਹਤਰ ਕਰਨ ਦੇ ਲਈ ਰਲ ਮਿਲ ਕੇ ਹੰਭਲਾ ਮਾਰਨ ਤੇ ਜ਼ੋਰ ਦਿੱਤਾ।ਅੰਤ ਵਿੱਚ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਤੇ ਸਕੱਤਰ ਰਮਨਦੀਪ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਜ਼ਿਲੇ ਦੀਆਂ ਸਮੂਹਿਕ ਅਨਾਜ਼ ਤੇ ਸਬਜੀ ਮੰਡੀਆਂ ਦੀ ਦਿੱਖ ਪਹਿਲਾ ਨਾਲੋ ਹੋਰ ਵੀ ਬੇਹਤਰ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ।ਇਸ ਮੌਕੇ ਲੇਖਾਕਾਰ ਜਸਵੰਤ ਸਿੰਘ, ਸੁਪਰਵਾਈਜ਼ਰ ਸਤੀਸ਼ ਅਰੋੜਾ ,ਸੁਪਰਵਾਈਜ਼ਰ ਆਤਮਜੀਤ ਸਿੰਘ, ਕਲਰਕ ਰਵੀ ਅਨਮੋਲ, ਆਕਸ਼ਨ ਰਿਕਾਰਡ ਜਸਵੰਤ ਕੌਰ, ਸੁਪਰਵਾਈਜ਼ਰ ਨਵਦੀਪ ਕੌਰ ਆਦਿ ਹਾਜ਼ਰ ਸਨ ।
Punjab Post Daily Online Newspaper & Print Media