ਡੀ.ਪੀ.ਐਸ ਦੇ ਪੰਜ ਵਿਦਿਆਰਥੀਆਂ ਤੇ ਸਟਾਫ ਦੇ ਨਾਮ ਕਾਰਨਵਲ ਯੂਨੀਵਰਸਿਟੀ ਦੀ ਵੇਬਸਾਇਟ ‘ਤੇ

ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ) – ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਵੱਲੋ ਸਿੱਖਿਆ ਦੇ ਨਾਲ ਵਾਤਾਵਰਣ ਨੂੰ ਜੋੜਣਾ, ਖਾਸ ਤੌਰ ਤੇ ਪਸ਼ੂ-ਪੰਛੀ ਅਤੇ ਫੁੱਲ ਬੂਟਿਆਂ ਦੇ ਨਾਲ, ਦੀ ਕੋਸ਼ਿਸ਼ ਸਦੱਕਾ ਸਕੂਲ ਦੇ ਚਾਰ ਅਧਿਆਪਕ ਅਤੇ ਪੰਜ ਵਿਦਿਆਰਥੀਆਂ ਨੇ ਕੈਨੇਡਾ ਦੀ ਕਾਰਨਲ ਯੂਨੀਵਰਸਿਟੀ ਵੱਲੋ ਅੰਤਰ ਰਾਸ਼ਟਰੀਯ ਪੰਛੀ ਗਿਣਤੀ ਸਰਵੇਖਣ ‘ਚ ਹਿੱਸਾ ਲਿਆ।ਇਨ੍ਹਾਂ ਪੰਜ ਵਿਦਿਆਰਥੀਆਂ ਅਤੇ ਚਾਰ ਅਧਿਆਪਕਾਂ ਵਿਚੋ ਤਿੰਨ ਵਿਦਿਆਰਥੀ ਤੇ ਦੋ ਅਧਿਆਪਕਾਂ ਨੇ ਯੂਨੀਵਰਸਿਟੀ ਦੀ ਵੇਬਸਾਇਟ ਤੇ ਚੋਟੀ ਦੇ 100-ਸਥਾਨਾਂ ਵਿਚ ਜਗ੍ਹਾਂ ਬਣਾਈ।
ਇਨ੍ਹਾਂ ਵਿਚ ਪੰਜ ਹੋਣਹਾਰ ਅਧਿਆਪਕ ਅਤੇ ਵਿਦਿਆਰਥੀਆਂ ਵਿਚ ਡੀ.ਪੀ.ਐਸ ਦੇ ਅਧਿਆਪਕ ਸਰਵੀਰ ਸਿੰਘ ਅਤੇ ਆਰਤੀ ਸੂਦ ਸਨ ਅਤੇ ਵਿਦਿਆਰਥੀਆਂ ਵਿਚ ਰੀਆ ਜੋਸ਼ੀ, ਯੂਵਿਕਾ ਮਹੇਸ਼ਵਰੀ ਅਤੇ ਸ਼ਰੁਤੀ ਅਗਰਵਾਲ ਸ਼ਾਮਿਲ ਸਨ।ਇਨ੍ਹਾਂ ਪੰਜਾਂ ਨੇ ਮਹਾਨਗਰ ਦੇ ਸਰਵੇਖਣ ਵਿਚ 10 ਦੀ ਸੂਚੀ ਵਿਚ ਆਪਣੀ ਜਗ੍ਹਾਂ ਬਣਾਈ ਅਤੇ ਇਨ੍ਹਾਂ 10 ਵਿਚੋ ਹੋਰ ਸਾਰੇ ਸਰਵੇਅਰ ਵਿਦੇਸ਼ੀ ਸਨ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਇਹ ਕੋਸ਼ਿਸ਼ ਵਿਦਿਆਰਥੀਆਂ ਨੂੰ ਵਾਤਾਵਰਣ ਦੇ ਨਾਲ ਜੋੜਨ ਲਈ ਸਕੂਲ ਵੱਲੋ ਇਕ ਖਾਸ ਕਦਮ ਸੀ, ਇਸ ਨੇ ਨਾਲ ਵਾਤਾਵਰਣ ਸਬੰਧਿਤ ਸਿੱਖਿਆ ਵਿਚ ਪੰਛੀ ਅਧਿਐਨ ਇਕ ਉਭਰਦਾ ਹੋਇਆ ਵਿਸ਼ਾ ਹੈ।’ ਉਨ੍ਹਾਂ ਅੱਗੇ ਦੱਸਿਆ ਕਿ ‘ਇਹ ਇਕ ਤਿੰਨ ਦਿਨਾਂ ਸਰਵੇਖਣ ਕਰਵਾਇਆ ਗਿਆ ਸੀ। ਇਸ ਸਰਵੇਖਣ ਦੇ ਅਧਾਰ ਤੇ ਪੰਛੀਆਂ ਦੀ ਸੰਸਾਰ ਵਿਚ ਗਿਣਤੀ ਦਾ ਵਿਗਿਆਨਿਕ ਡਾਟਾ ਬੇਸ ਦੇ ਨਾਲ ਪੰਛੀ ਆਬਾਦੀ ਦੀ ਸਥਿਤੀ ਅਤੇ ਰੁਝਾਨ ਬਾਰੇ ਜਾਣਕਾਰੀ ਤਿਆਰ ਕਰਨ ਦਾ ਟੀਚਾ ਸੀ ਅਤੇ ਇਹ ਗਿਣਤੀ ਸਕੂਲ ਵਿਚ ਸਕੂਲ ਦੇ ਸਮੇ ਵਿਚ ਕੀਤੀ ਗਈ। ‘
ਸਰਵੇਖਣ ਤੋ ਬਾਅਦ ਇਹ ਸਿਟਾ ਕੱਢਿਆ ਗਿਆ ਜਿਸ ਦੇ ਨਤੀਜੇ ਹਾਲ ਵਿਚ ਐਲਾਨੇ ਗਏ ਸਨ ਕਿ ‘ਅੰਮ੍ਰਿਤਸਰ ਕਾਂਉਟੀ’ ਵਿਚ ਕੁਝ 21-ਜਾਤਿਆਂ ਦੇ ਪੰਛੀ ਪਾਏ ਗੲੈ ਹਨ।ਸਰਵੇਖਣ ਨੂੰ ਬਹੁਤ ਆਸਾਨ ਬਣਾਇਆ ਗਿਆ ਸੀ। ਪੰਛੀ ਦੀ ਤਸਵੀਰ ਦੇ ਅੱਗੇ ਭਾਗੀਦਾਰ ਨੇ ਸਿਰਫ ਨਿਸਾਨ ਲਗਾ ਕੇ ਉਸਦੀ ਗਿਣਤੀ ਭਰਨੀ ਸੀ।
ਸਰਵੇਖਣ ਵਿਚ 10 ਪਹਿਲੇ ਨਾਮਾਂ ਵਿਚੋ ਡੀ.ਪੀ.ਐਸ. ਦੀ ਵਿਦਿਆਰਥਣ ਰੀਆ ਜੋਸ਼ੀ ਤੀਸਰੇ ਨੰਬਰ ਤੇ ਰਹੀ ਜਿਸਨੇ ‘ਸਤ’ ਮੋਰ ਅਤੇ ਮੋਰਨੀਆਂ ਦੀ ਗਿਣਤੀ ਸੂਚੀ ਵਿਚ ਸ਼ਾਮਲ ਕੀਤੀ। ਡੀ.ਪੀ.ਐਸ. ਸਕੂਲ ਮਹਾਨਗਰ ਦੀ ਸਰਹਦ, ਹਰਆਲੀ ਅਤੇ ਖੇਤ ਦੇ ਨੇੜੇ ਵਿਚ ਹੋਣ ਕਰਕੇ ਇਥੇ ਮੋਰ ਅਤੇ ਮੋਰਨੀ ਗਿਣਤੀ ਵਿਚ ਦਿਖਾਈ ਦਿੰਦੇ ਹਨ। ਮੋਰ ਦੀ ਅਦਭੂਤ ਅਤੇ ਸ਼ਾਨਦਾਰ ਨਾਂਚ ਤੋ ਇਲਾਵਾ ਮੋਰ ਮੋਰਨੀ ਦੀ ਚੀਖ ਅਤੇ ਖੇਤੀ ਨੂੰ ਚੂਹੇ ਅਤੇ ਹੋਰ ਜਾਨਵਰਾਂ ਤੋ ਮੁਕਤ ਰੱਖਣ ਦਾ ਸ਼ਰੇਅ ਇਸ ਨੂੰ ਜਾਂਦਾ ਹੈ।ਡੀ.ਪੀ.ਐਸ. ਦੇ ਅਧਿਆਪਕ ਸਰਵੀਰ ਸਿੰਘ ਜਿਹੜੇ ਕਿ ਚੌਥੇ ਨੰਬਰ ਤੇ ਰਹੇ ਨੇ ‘ਛੇ’ ਨੀਲਕੰਠ ਚਿੜ੍ਹਿਆ ਦੀ ਨਿਸਾਨਦਗੀ ਕੀਤੀ।ਵਿਦਿਆਰਥੀ ਯੂਵੀਕਾ ਮਹੇਸ਼ਵਰੀ ਨੇ ਸੱਤਵੇ ਨੰਬਰ ਤੇ ‘ਦੋ ਬਾਰਨ ਉੱਲੂ’ ਵੇਖੇ ਅਤੇ ਸਰਵੇਖਣ ਵਿਚ ਦਰਜ ਕੀਤੇ। ‘ਬਾਰਨ ਉੱਲੂ’ ਦਾ ਚੇਹਰਾ ਦਿਲ ਦੇ ਆਕਾਰ ਦਾ ਹੁੰਦਾ ਹੈ ਅਤੇ ਇਹ ਰਾਤ ਵਿਚ ਲਗਭਗ ਚੁਪ ਚਾਪ ਉਡੱਦਾ ਹੈ ਅਤੇ ਥੋੜੀ ਜਿਹੀ ਆਵਾਜ਼ ਸੁਣ ਕੇ ਸ਼ਿਕਾਰ ਨੂੰ ਦਬੋਚ ਲੈਂਦਾ ਹੈ।7ਵੇ ਨੰਬਰ ਤੇ ਵਿਦਿਆਰਥਣ ਸ਼ਰੂਤੀ ਅਗਰਵਾਲ ਨੇ ਘਰ ਦੀ ਚਿੜੀਆਂ ਅਤੇ 10ਵੇਂ ਨੰਬਰ ਤੇ ਅਧਿਆਪਕ ਆਰਤੀ ਸੂਦ ਨੇ ਪੰਛੀ ‘ਮੈਨਾ’ ਦੀ ਗਿਣਤੀ ਸੂਚੀ ਵਿਚ ਜਮ੍ਹਾਂ ਕਰਵਾਈ।
Punjab Post Daily Online Newspaper & Print Media