ਪੱਟੀ, 25 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸਾਂਝ ਕੇਂਦਰ ਪੱਟੀ ਅਤੇ ਭਿੱਖੀਵਿੰਡ ਵੱਲੋ ਸਾਂਝੇ ਤੌਰ ਤੇ ਸਮਾਜ ਅੰਦਰ ਫੈਲੀਆਂ ਸਮਾਜਿਕ ਬੁਰਾਇਆ ਵਿਰੁੱਧ ਗੁਰਦੁਆਰਾ ਛਾਉਣੀ ਸਾਹਿਬ ਪਿੰਡ ਜੌੜਾ ਵਿਖੇ ਸੈਮੀਨਾਰ ਕਰਵਾਇਆ।ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਆਮ ਲੋਕਾਂ ਨੂੰ ਭਰੂਣ ਹੱਤਿਆਂ, ਟ੍ਰੈਫਿਕ ਦੇ ਨਿਯਮਾ ਬਾਰੇ, ਲੜਕੀਆਂ ਸੰਬੰਧੀ ਨਵੇਂ ਬਣੇ ਕਾਨੂੰਨ ਦੀਆਂ ਧਰਾਵਾਂ, ਨਸ਼ਿਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸਾਂਝ ਕੇਂਦਰਾਂ ਤੋ ਮਿਲਣ ਵਾਲਿਆਂ ਸਹੂਲਤਾਂ ਬਾਰੇ ਇਸ਼ਤਿਹਾਰ ਵੰਡ ਕੇ ਜਾਗਰੂਕ ਕੀਤਾ ਗਿਆ।ਇਸ ਮੌਕੇ ਇੰਸਪੈਕਟਰ ਹਰਜੀਤ ਸਿੰਘ ਇੰਚਾਰਜ਼ ਸਾਂਝ ਕੇਂਦਰ ਭਿੱਖੀਵਿੰਡ, ਸਬ ਇੰਸਪੈਕਟਰ ਤਰਜਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਪੱਟੀ, ਏ.ਐਸ.ਆਈ ਰਣਧੀਰ ਸਿੰਘ ਇੰਚਾਰਜ ਆਉਟ ਰੀਚ ਸੈਂਟਰ ਵਲਟੋਹਾ, ਏ.ਐਸ.ਆਈ ਗੁਰਮੀਤ ਸਿੰਘ ਇੰਚਾਰਜ ਆਉਟ ਰੀਚ ਸੈਂਟਰ ਪੱਟੀ, ਐਚ.ਸੀ ਬਖਸ਼ੀਸ਼ ਸਿੰਘ, ਐਚ.ਸੀ ਕੁਲਵੰਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਿਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media