Tuesday, July 21, 2026

ਆਮ ਆਦਮੀ ਪਾਰਟੀ ਪੱਟੀ ਹਲਕਾ ਇੰਚਾਰਜ ਦੇ ਗ੍ਰਹਿ ਹੋਈ ਵਰਕਰਾਂ ਦੀ ਭਾਰੀ ਮੀਟਿੰਗ

PPN2503201523ਪੱਟੀ, 25 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪਾਰਟੀ ਦੇ ਪੱਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾਂ ਦੇ ਗ੍ਰਹਿ ਵਿਖੇ ਹੋਇਆ ਵਰਕਰਾਂ ਦਾ ਭਾਰੀ ਇਕੱਠ ਇਹ ਪਾਰਟੀ ਵਰਕਰਾਂ ਦੀ ਮੀਟਿੰਗ ਮਿਸ਼ਨ ਵਿਸਥਾਰ ਤਹਿਤ ਹੋਈ।ਜਿਸ ਵਿੱਚੋਂ ਹਲਕਾਂ ਇੰਚਾਰਜ ਰਣਜੀਤ ਸਿੰਘ ਚੀਮਾਂ ਨੇ ਵਰਕਰਾਂ ਨੂ ਪਾਰਟੀ ਦੀਆਂ ਗਤੀਵਿਧੀਆ ਬਾਰੇ ਦੱਸਿਆ। ਉੇਨਾਂ ਕਿਹਾ ਹਰ ਵਰਕਰ ਦੀ ਮਿਹਨਤ ਦਾ ਮੁੱਲ 2017 ਵਿੱਚ ਜਿੱਤ ਪ੍ਰਾਪਤ ਕਰਕੇ ਜ਼ਰੂਰ ਮੁੜੇਗਾ। ਕਿਉਂਕਿ ਇਸ ਵਾਰ ਜਨਤਾ ਸੱਚ ਦਾ ਸਾਥ ਦੇਵੇਗੀ।ਇਸ ਮੌਕੇ ਪਹੁੰਚੇ ਜਿਲ਼ਾ ਇੰਚਾਰਜ ਮਨਜਿੰਦਰ ਸਿੰਘ ਸਿਧੂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਵਰਕਰਾਂ ਨੂ ਇੱਕਮੁੱਠ ਹੋ ਕੇ ਪਾਰਟੀ ਦਾ ਕੰਮ ਕਰਨ ਵਾਸਤੇ ਕਿਹਾ।ਉੇਨ੍ਹਾਂ ਕਿਹਾ ਕਿ ਲੋਕ ਹੁਣ ਗੁੰਡਾਗਰਦੀ ਵਾਲੀਆਂ ਪਾਰਟੀਆਂ ਤੋਂ ਅੱਕ ਚੁੱਕੇ ਹਨ।
ਹੁਣ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਹੀ ਜਿੱਤੇਗੀ ਤੇ ਵਰਕਰ ਬਸ ਮਿਸ਼ਨ ਵਿਸਥਾਰ ਚ ਲੱਗੇ ਰਹਿਣ।ਇਸ ਮੌਕੇ ਯੂਥ ਆਗੂ ਬਲਜੀਤ ਸਿੰਘ ਅਜ਼ਾਦ, ਬਲਾਕ ਪ੍ਰਧਾਨ ਬਲਜਿੰਦਰ ਸਿੰਘ ਕੈਰੋਂ, ਵੱਸਣ ਸਿੰਘ ਕੈਰੋਂ,ਅੰਗਰੇਜ਼ ਸਿੰਘ ਸਭਰਾਂ, ਗੁਰਮੀਤ ਸਿੰਘ ਐਡਵੋਕੇਟ, ਮਹਾਂਬੀਰ ਕਾਂਮਰੇਡ ਪੱਟੀ, ਗਿਆਨ ਸਿੰਘ ਮਰਹਾਣਾ, ਮਨਬੀਰ ਸਿੰਘ ਹਰੀਕੇ, ਰਣਜੀਤ ਸਿੰਘ ਮਾਹਲਾ, ਸਵਰਣ ਸਿੰਘ ਭੁੱਲਰ, ਦਿਲਬਾਗ਼ ਸਿੰਘ ਸਭਰਾ, ਹਰਪਾਲ ਸਿੰਘ ਪੱਟੀ, ਜਸਜੀਤ ਰਾਜਸਥਾਨੀ ਆਦਿ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply