Tuesday, September 15, 2026

ਸਾਂਝ ਕੇਂਦਰ ਪੱਟੀ ਅਤੇ ਭਿੱਖੀਵਿੰਡ ਵੱਲ ਸਮਾਜਿਕ ਬੁਰਾਈਆਂ ਵਿਰੁੱਧ ਸੈਮੀਨਾਰ ਕਰਵਾਇਆ

PPN2503201524ਪੱਟੀ, 25 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸਾਂਝ ਕੇਂਦਰ ਪੱਟੀ ਅਤੇ ਭਿੱਖੀਵਿੰਡ ਵੱਲੋ ਸਾਂਝੇ ਤੌਰ ਤੇ ਸਮਾਜ ਅੰਦਰ ਫੈਲੀਆਂ ਸਮਾਜਿਕ ਬੁਰਾਇਆ ਵਿਰੁੱਧ ਗੁਰਦੁਆਰਾ ਛਾਉਣੀ ਸਾਹਿਬ ਪਿੰਡ ਜੌੜਾ ਵਿਖੇ ਸੈਮੀਨਾਰ ਕਰਵਾਇਆ।ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਆਮ ਲੋਕਾਂ ਨੂੰ ਭਰੂਣ ਹੱਤਿਆਂ, ਟ੍ਰੈਫਿਕ ਦੇ ਨਿਯਮਾ ਬਾਰੇ, ਲੜਕੀਆਂ ਸੰਬੰਧੀ ਨਵੇਂ ਬਣੇ ਕਾਨੂੰਨ ਦੀਆਂ ਧਰਾਵਾਂ, ਨਸ਼ਿਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸਾਂਝ ਕੇਂਦਰਾਂ ਤੋ ਮਿਲਣ ਵਾਲਿਆਂ ਸਹੂਲਤਾਂ ਬਾਰੇ ਇਸ਼ਤਿਹਾਰ ਵੰਡ ਕੇ ਜਾਗਰੂਕ ਕੀਤਾ ਗਿਆ।ਇਸ ਮੌਕੇ ਇੰਸਪੈਕਟਰ ਹਰਜੀਤ ਸਿੰਘ ਇੰਚਾਰਜ਼ ਸਾਂਝ ਕੇਂਦਰ ਭਿੱਖੀਵਿੰਡ, ਸਬ ਇੰਸਪੈਕਟਰ ਤਰਜਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਪੱਟੀ, ਏ.ਐਸ.ਆਈ ਰਣਧੀਰ ਸਿੰਘ ਇੰਚਾਰਜ ਆਉਟ ਰੀਚ ਸੈਂਟਰ ਵਲਟੋਹਾ, ਏ.ਐਸ.ਆਈ ਗੁਰਮੀਤ ਸਿੰਘ ਇੰਚਾਰਜ ਆਉਟ ਰੀਚ ਸੈਂਟਰ ਪੱਟੀ, ਐਚ.ਸੀ ਬਖਸ਼ੀਸ਼ ਸਿੰਘ, ਐਚ.ਸੀ ਕੁਲਵੰਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਿਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply