Sunday, April 26, 2026

ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਦੁਨੇਰਾ ‘ਚ ਲੱਗਾ 7 ਰੋਜ਼ਾ ਰਾਜ ਪੱਧਰੀ ਐਡਵੈਂਚਰ ਕੈਂਪ

PPN2503201528

ਪਠਾਨਕੋਟ, 25 ਮਾਰਚ ( ਪੱਤਰ ਪ੍ਰੇਰਕ) –  ਭਾਰਤ ਸਰਕਾਰ ਦੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ 7 ਰੋਜ਼ਾ ਰਾਜ ਪੱਧਰੀ ਐਡਵੈਂਚਰ ਕੈਂਪ ਦੁਨੇਰਾ ਵਿਖੇ ਲਗਾਇਆ ਗਿਆ। ਜਿਸ ਵਿੱਚ ਪੰਜਾਬ ਰਾਜ ਦੇ 9 ਜ਼ਿਲ੍ਹਿਆਂ ਦੇ ਵੱਖ ਵੱਖ ਨੌਜਵਾਨ ਕਲੱਬਾਂ ਦੇ 50 ਨੌਜਵਾਨ ਹਿੱਸਾ ਲੈ ਰਹੇ ਹਨ। ਇਸ ਕੈਂਪ ਦਾ ਉਦਘਾਟਨ ਅੱਜ ਦੁਨੇਰਾ ਵਿਖੇ ਰਿਟਾਇਰਡ ਕਰਨਲ ਸਤਬੀਰ ਸਿੰਘ ਵੜੈਚ ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਵਿਭਾਗ ਪੰਜਾਬ ਪਠਾਨਕੋਟ, ਡਵੀਜ਼ਨਲ ਭੂਮੀ ਰੱਖਿਆ ਅਫ਼ਸਰ ਕੁਲਦੀਪ ਸਿੰਘ ਬੱਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਾਲ ਸਿੰਘ ਅਤੇ ਮਨਜੀਤ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ ਪਠਾਨਕੋਟ ਨੇ ਸੰਯੁਕਤ ਰੂਪ ਵਿੱਚ ਕੀਤਾ।
ਇਸ ਸਪਤਾਹਿਕ ਐਡਵੈਂਚਰ ਕੈਂਪ ਦੇ ਕਮਾਂਡੰਟ ਕਮ ਜ਼ਿਲ੍ਹਾ ਯੂਥ ਕੋਆਡੀਨੇਟਰ ਸ਼੍ਰੀ ਬਿਕਰਮ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਾਹਸਿਕ ਗਤੀਵਿੱਧੀਆਂ ਦੀ ਜਾਣਕਾਰੀ ਦੇਣਾ, ਸਰੀਰਿਕ ਤੇ ਮਾਨਸਿਕ ਵਿਕਾਸ ਕਰਨਾ, ਆਪਣੇ ਆਲੇ ਦੁਆਲੇ ਦੀ ਸਫ਼ਾਈ ਅਤੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਆਦਿ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਗੁਰਦਾਸਪੁਰ, ਤਰਨਤਾਰਨ, ਫਿਰੋਜਪੁਰ, ਜਲੰਧਰ, ਲੁਧਿਆਣਾ, ਰੋਪੜ, ਨਵਾਂ ਸ਼ਹਿਰ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹੇ ਦੇ ਨੌਜਵਾਨ ਲੜਕੇ ਲੜਕੀਆਂ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਇਹ ਕੈਂਪ ਰਿਜਨਲ ਟ੍ਰੇਨਿੰਗ ਸੈਂਟਰ ਕੁਲੂ ਮਨਾਲੀ ਦੀ ਦੇਖ ਰੇਖ ਹੇਠ ਚਲਾਇਆ ਜਾ ਰਿਹਾ ਹੈ।
ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ ਕਰਨਲ ਸਤਬੀਰ ਸਿੰਘ ਵੜੈਚ ਨੇ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਇਹੋ ਅਜਿਹੀਆਂ ਸਾਹਸਿਕ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ। ਜਿਸ ਨਾਲ ਨੌਜਵਾਨਾਂ ਨੂੰ ਕੁਦਰਤੀ ਆਫ਼ਤਾ ਅਤੇ ਮੁਸ਼ਕਲਾਂ ਦਾ ਮੁਕਾਬਲਾ ਕਰਨ ਲਈ ਪ੍ਰੇਰਨਾ ਮਿਲਦੀ ਹੈ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਪਾਲ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਦੇ ਸਮੁੱਚੇ ਵਿਕਾਸ ਅਤੇ ਅਨੁਸ਼ਾਸਨ ਵਿੱਚ ਰਹਿਣ ਦੀ ਪ੍ਰੇਰਨਾ ਦੇਣ ਵਾਸਤੇ ਇਸ ਤਰ੍ਹਾਂ ਦੇ ਕੈਂਪ ਲਗਾਉਣੇ ਜ਼ਰੂਰੀ ਹਨ। ਇਸ ਮੌਕੇ ‘ਤੇ ਸਰਵਸ਼੍ਰੀ ਤਰਸੇਮ ਕੌਸ਼ਲ, ਗੁਰਦੇਵ ਸਿੰਘ, ਆਸ਼ਾ ਭਗਤ, ਬਲਬੀਰ ਸਿੰਘ ਐਸ.ਐਸ., ਨੰਬਰਦਾਰ ਕਿਸ਼ਨ ਚੰਦ ਅਤੇ ਇਲਾਕੇ ਦੇ ਪੱਤਵੰਤੇ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply