
ਅੰਮ੍ਰਿਤਸਰ, 26 ਮਾਰਚ (ਪ੍ਰੀਤਮ ਸਿੰਘ) – ਬੀਤੇ ਦਿਨੀਂ ਗੁਰੂ ਨਗਰੀ ਫੇਰੀ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਦਾਮੋਦਰ ਦਾਸ ਮੋਦੀ ਦੇ ਸਵਾਗਤ ਮੌਕੇ ਪੁੱਜੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪੋਸਟ ਗ੍ਰੈਜ਼ੂਏਟ ਇੰਸਟੀਚਿਊਟ ਫ਼ਾਰ ਹਾਰਟੀਕਲਚਰ ਰਿਜ਼ਰਵ ਇੰਸਟੀਚਿਊਟ ਦੇ ਕੀਤੇ ਐਲਾਨ ਦਾ ਸਵਾਗਤ ਕੀਤਾ। ਸ: ਛੀਨਾ ਜੋ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਵਜੋਂ ਅਹੁਦੇ ‘ਤੇ ਬਿਰਾਜਮਾਨ ਹਨ, ਨੇ ਕਿਹਾ ਕਿ ਕਾਲਜ ਵਿਖੇ ਆਧੁਨਿਕ ਤਕਨੀਕ ਨਾਲ ਭਰਪੂਰ ਖੇਤੀਬਾੜੀ ਵਿਭਾਗ ਇਸ ਮੰਤਵ ਲਈ ਹਰ ਯੋਗਦਾਨ ਦੇਣ ਦਾ ਵਚਨ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਮੋਦੀ ਦੁਆਰਾ ਮੁਹੱਈਆ ਕੀਤੀ ਜਾਣ ਵਾਲੀ ਕਰੋੜਾਂ ਦੀ ਗ੍ਰਾਂਟ ਨਾਲ ਉਕਤ ਸੰਸਥਾ ਦੇ ਜ਼ਿਲ੍ਹੇ ਖੋਲ੍ਹਣ ਨਾਲ ਜਿੱਥੇ ਕਿਸਾਨਾਂ ਨੂੰ ਨਵੀਆਂ ਕਾਢਾਂ ਬਾਰੇ ਪਤਾ ਲੱਗੇਗਾ, ਉੱਥੇ ਖ਼ਾਲਸਾ ਕਾਲਜ ਦਾ ਖੇਤੀਬਾੜੀ ਵਿਭਾਗ ਤੇ ਵਿਦਿਆਰਥੀ ਖੇਤੀ ਦੇ ਕਿੱਤੇ ਪ੍ਰਤੀ ਜਿਆਦਾ ਫ਼ਾਇਦਾ ਉਠਾ ਸਕਣਗੇ। ਉਨ੍ਹਾਂ ਕਿਹਾ ਕਿ ਕਾਲਜ ਵੱਖ-ਵੱਖ ਧੰਦਿਆਂ ਨਾਲ ਸਬੰਧਿਤ ਕੋਰਸ ਕਰਵਾਕੇ ਵਿਦਿਆਰਥੀਆਂ ਨੂੰ ਸਮਾਂ ਦਾ ਹਾਣੀ ਬਣਾਉਣ ਲਈ ਤੱਤਪਰ ਹੈ ਅਤੇ ਕਾਲਜ ਦੀ ਉਪਜਾਊ ਜ਼ਮੀਨ ਵਿੱਚ ਖੇਤੀਬਾੜੀ ਨਾਲ ਸਬੰਧਿਤ ਤਰ੍ਹਾਂ ਜਿਵੇਂ ਕਣਕ, ਗੰਨਾ, ਸਬਜ਼ੀਆਂ ਤੋਂ ਇਲਾਵਾ ਫਲ ਅਤੇ ਫੁੱਲਾਂ ਦੀ ਖੇਤੀ ਆਦਿ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਉਗਾਉਣ ਲਈ ਨਵੀਆਂ-ਨਵੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਵੱਲੋਂ ਉਕਤ ਸੰਸਥਾ ਨੂੰ ਅੰਮ੍ਰਿਤਸਰ ਵਿੱਚ ਸਥਾਪਿਤ ਕਰਨ ‘ਤੇ ਇੱਥੋਂ ਕਿਸਾਨਾਂ ਤੇ ਸਬੰਧਿਤ ਵਿਦਿਆਰਥੀਆਂ ਨੂੰ ਵਧੇਰੇ ਲਾਭ ਮਿਲੇਗਾ। ਉੱਥੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਅਤੇ ਹੈਰੀਟੇਜ ਦਾ ਦਰਜਾ ਦਿਵਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਕੇਂਦਰੀ ਮੰਤਰੀ ਸ੍ਰੀ ਅਰੁਣ ਜੇਤਲੀ ਦੁਆਰਾ ਕੀਤੇ ਜਾ ਰਹੇ ਯਤਨ ਲਈ ਵੀ ਧੰਨਵਾਦ ਦੇ ਪਾਤਰ ਹਨ।
Punjab Post Daily Online Newspaper & Print Media