Wednesday, July 1, 2026

ਮੁੱਖ ਸਕੱਤਰ ਪੰਜਾਬ ਸਰਵੇਸ਼ ਕੌਸ਼ਲ ਵਲੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਦਾ ਦੌਰਾ

ਮੈਰੀਟੋਰੀਅਸ ਸਕੂਲ, ਹੀਰੋਜ਼ ਵਾਰ ਮੈਮੋਰੀਅਲ ਤੇ ਗੋਬਿੰਦਗੜ੍ਹ ਕਿਲ੍ਹੇ ਦਾ ਕੀਤਾ ਦੌਰਾ

PPN2703201510
ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਸ੍ਰੀ ਸਰਵੇਸ਼ ਕੌਸ਼ਲ ਮੁੱਖ ਸਕੱਤਰ ਪੰਜਾਬ ਵਲੋ ਅੱਜ ਗੂਰ ਦੀ ਨਗਰੀ ਅੰਮ੍ਰਿਤਸਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਮੌਕੇ ਤੇ ਜਾ ਕੇ ਨਿਰੀਖਣ ਕੀਤਾ ਗਿਆ ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਕੋਲੋ ਚੱਲ ਰਹੇ ਵਿਕਾਸ ਕਰਾਜਾਂ ਦੀ ਜਾਣਕਾਰੀ ਲਈ। ਇਸ ਮੌਕੇ ਸ੍ਰੀ ਕੇ.ਜੇ.ਐਸ ਚੀਮਾ ਵਿਸ਼ੇਸ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ, ਸ੍ਰੀ ਐਨ.ਐਸ ਰੰਧਾਵਾ ਡਾਇਰੈਕਟਰ ਸੈਰ ਸਪਾਟਾ ਵਿਭਾਗ ਤੇ ਸੀ.ਈ.ਓ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਪੰਜਾਬ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ, ਸ੍ਰੀ ਪ੍ਰਦੀਪ ਸੱਭਰਵਾਲ ਕਮਿਸ਼ਨਰ ਨਗਰ ਨਿਗਮ ਤੇ ਸ੍ਰੀ ਸੰਦੀਪ ਰਿਸ਼ੀ ਚੇਅਰਮੈਨ ਅੰਮ੍ਰਿਤਸਰ ਡਿਵਲਪਮੈਂਟ ਅਥਾਰਟੀ ਅੰਮ੍ਰਿਤਸਰ ਸਮੇਤ ਅਧਿਕਾਰੀ ਮੌਜੂਦ ਸਨ।
ਮੁੱਖ ਸਕੱਤਰ ਪੰਜਾਬ ਸ੍ਰੀ ਕੌਸ਼ਲ ਨੇ ਸਭ ਤੋਂ ਪਹਿਲਾਂ ਚੁਗਾਵਾਂ-ਅਟਾਰੀ (ਨੇੜੇ ਪੰਜਾਬ ਹੈਰੀਟੇਜ ਵਿਲਜ਼) ਬਾਈਪਾਸ ਵਿਖੇ ‘ਸੀਨੀਅਰ ਸੈਕੰਡਰੀ ਰੈਜੀਡਂੈਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਅੰਮ੍ਰਿਤਸਰ’ ਨਾਂਅ ਨਾਲ ਖੋਲ੍ਹੇ ਗਏ ਰਿਹਾਇਸ਼ੀ ਸਕੂਲ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨਾਂ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਣ ਲਈ ਪ੍ਰੇਰਿਆ। ਉਨਾਂ ਵਿਦਿਆਰਥੀਆਂ ਵਲੋਂ ਬਣਾਈਆਂ ਪੇਟਿੰਗਜ਼ ਤੇ ਇਕ ਵਿਦਿਆਰਥੀ ਵਲੋਂ ਲਿਖੀ ਕਿਤਾਬ ਦੀ ਸਰਾਹਨਾ ਕੀਤੀ। ਮੁੱਖ ਸਕੱਤਰ ਸ੍ਰੀ ਕੌਸਲ ਨੇ ਕਲਾਸ ਰੂਮ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨਾਂ ਦੀਆਂ ਰੁਚੀਆਂ ਤੇ ਪੜ੍ਹਨ ਆਦਿ ਸਬੰਧੀ ਗੱਲਬਾਤ ਕੀਤੀ। ਇਸ ਤੋਂ ਉਪਰੰਤ ਉਨਾਂ ਸਕੂਲ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਸਕੂਲ ਅਧਿਕਾਰੀਆਂ ਦੱਸਿਆ ਕਿ ਗਿਆਰਵੀਂ ਜਮਾਤ ਵਿਚ ਕਾਮਰਸ ਵਿਸ਼ੇ ਵਿਚ 44 ਲੜਕੀਆਂ ਤੇ 12 ਲੜਕੇ, ਮੈਡੀਕਲ ਵਿਸ਼ੇ ਵਿਚ 50 ਲੜਕੀਆਂ ਤੇ 15 ਲੜਕੇ ਅਤੇ ਨਾਨ-ਮੈਡੀਕਲ ਵਿਸ਼ੇ ਵਿਚ 137 ਲੜਕੀਆਂ ਅਤੇ 73 ਲੜਕੇ ਵਿੱਦਿਆ ਪ੍ਰਾਪਤ ਕਰ ਰਹੇ ਹਨ। ਉਨਾਂ ਦੱਸਿਆ ਕਿ ਸਾਇੰਸ (ਮੈਡੀਕਲ ਅਤੇ ਨਾਨ-ਮੈਡੀਕਲ) ਅਤੇ ਕਾਮਰਸ ਦੇ ਸਾਰੇ ਵਿਸ਼ਿਆ ਲਈ ਵਿਸ਼ੇਸ਼ ਤੌਰ ਤੇ ਨਵੇਂ ਮਾਹਿਰ ਲੈਕਚਰਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਸਕੂਲ ਵਿਚ ਕੁੱਲ 331 ਵਿਦਿਆਰਥੀ ਵਿੱਦਿਆ ਗ੍ਰਹਿਣ ਕਰ ਰਹੇ ਹਨ।
ਉਪਰੰਤ ਮੁੱਖ ਸਕਤੱਰ ਪੰਜਾਬ ਵਲੋਂ ਹੀਰੋਜ਼ ਵਾਰ ਮੈਮੋਰੀਅਲ ਦਾ ਦੌਰਾ ਕੀਤਾ ਗਿਆ ਤੇ ਚੱਲ ਰਹੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਅਧਿਕਾਰੀਆਂ ਮੁੱਖ ਸਕੱਤਰ ਪੰਜਾਬ ਨੂੰ ਦੱਸਿਆ ਕਿ 130 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਇਸ ਮੈਮੋਰੀਅਲ ਦਾ ਕਰੀਬ 40 ਪ੍ਰਤੀਸ਼ਤ ਹਿੱਸਾ ਮੁਕੰਮਲ ਕਰ ਲਿਆ ਗਿਆ ਹੈ ਅਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਤੋਂ ਬਾਅਦ ਉਨਾਂ ਗੋਬਿੰਦਗੜ੍ਹ ਕਿਲ੍ਹੇ ਦਾ ਦੌਰਾ ਕੀਤਾ ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 90 ਕਰੋੜ ਰੁਪਏ ਦੀ ਲਾਗਤ ਨਾਲ ਇਥੇ ਵਿਕਾਸ ਕਾਰਜ ਕੀਤੇ ਜਾਣਗੇ ਤੇ ਕਰੀਬ 25 ਪ੍ਰਤੀਸ਼ਤ ਕਾਰਜ ਮੁਕੰਮਲ ਕਰ ਲਿਆ ਗਿਆ ਹੈ।
ਇਸ ਤੋਂ ਉਪਰੰਤ ਸ੍ਰੀ ਸਰਵੇਸ਼ ਕੌਸ਼ਲ ਮੁੱਖ ਸਕੱਤਰ ਪੰਜਾਬ ਵਲੋਂ ਉਪਰੋਕਤ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਬੰਧਿਤ ਕਾਰਜ ਜਲਦ ਤੋਂ ਜਲਦ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੇ ਜਾਣ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਅੰਮ੍ਰਿਤਸਰ ਸ਼ਹਿਰ ਦੀ ਇਤਿਹਾਸਕ ਤੇ ਧਰਾਮਿਕ ਮਹੱਤਤਾ ਤਹਿਤ ਇਸ ਸ਼ਹਿਰ ਨੂੰ ਵਿਸ਼ਵ ਭਰ ਵਿਚ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਇਸੇ ਮਨਸ਼ੇ ਨਾਲ ਸ਼ਹਿਰ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਡਾਇਰੈਕਟਰ ਟੂਰਿਜਮ ਬਾਸੰਤਾ ਕੁਮਾਰ, ਸ੍ਰੀ ਰੋਹਿਤ ਗੁਪਤਾ ਐਸ.ਡੀ.ਐਮ-1. ਸ੍ਰੀ ਰਾਜੇਸ ਸ਼ਰਮਾ ਐਸ.ਡੀ.ਐਮ-2, ਸ੍ਰੀ ਬਲਰਾਜ ਸਿੰਘ ਡਿਪਟੀ ਡਾਇਰੈਕਟਰ ਸੈਰ ਸਪਾਟਾ, ਸ੍ਰੀ ਜਸਬੀਰ ਸਿੰਘ ਸੋਢੀ ਐਕਸੀਅਨ ਪੀ.ਡਬਲਿਊ.ਡੀ, ਸ੍ਰੀ ਲਖਵਿੰਦਰ ਸਿੰਘ ਐ.ਈ,ਸ੍ਰੀ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸ) , ਪ੍ਰਿੰਸੀਪਲ ਮੈਡਮ ਮਨਦੀਪ ਕੌਰ ਆਦਿ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply