ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਰਾਜੇਸ਼ ਭੰਭਾਰੀ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਬਾਬਤ ਸਾਲ 2015-16 ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਠੇਕੇ ਕੁਲ 202 ਕਰੋੜ ਰੁਪਏ ਵਿੱਚ ਅਲਾਟ ਕੀਤੇ ਗਏ ਹਨ। ਜਿਲ੍ਹੇ ਦੇ ਠੇਕਿਆਂ ਨੂੰ ਪ੍ਰਾਪਤ ਕਰਨ ਲਈ ਠੇਕੇਦਾਰਾਂ ਵਿੱਚ ਭਾਰੀ ਉਤਸਾਹ ਪਾਇਆ ਗਿਆ। ਅੰਮ੍ਰਿਤਸਰ-1 ਹੇਠ ਲਿਖੇ ਤਿੰਨਾਂ ਜੋਨਾਂ ਵਿੱਚ ਵੰਡਿਆ ਪੁਤਲੀਘਰ, ਜੋ ਲਾਰੰਸ ਰੋਡ ਜੋਨ ਤੇ ਸਿਟੀ ਸੈਂਟਰ ਜੋਨ ਵਿਚ ਵੰਡਿਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 182 ਕਰੋੜ ਰੁਪਏ ਵਿਚ ਠੇਕੇ ਅਲਾਟ ਹੋਏ ਸਨ।
ਉਨਾਂ ਦੱਸਿਆ ਕਿ ਇਨਾਂ ਜੋਨਾਂ ਵਿੱਚ ਨਾਲ ਲਗਦੇ ਪਿੰਡਾਂ ਅਤੇ ਕਸਬਿਆਂ ਦੇ ਗਰੁੱਪ ਵੀ ਸ਼ਾਮਲ ਕੀਤੇ ਗਏ। ਇਹਨਾਂ ਗਰੱਫਾ ਲਈ ਕੁੱਲ 701 ਅਰਜੀਆਂ ਪ੍ਰਾਪਤ ਹੋਈਆਂ ਜਿਹਨਾਂ ਤੋਂ 5,25,75,000/- ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਪਿਛਲੇ 8 ਸਾਲਾਂ ਤੋਂ ਚੱਲੀ ਆ ਰਹੀ ਪ੍ਰਥਾ ਅਨੁਸਾਰ ਡਰਾਅ ਆਫ ਅਲਾਟ ਦਾ ਕੰਮ ਪੂਰੇ ਪਾਰਦਰਸ਼ੀ ਤਰੀਕੇ ਨਾਲ ਗੋਲਡਨ ਵਿਊ ਰਿਜੋਰਟ, ਅੰਮ੍ਰਿਤਸਰ ਵਿਖੇ ਨੇਪਰੇ ਚਾੜਿਆ ਗਿਆ। ਇਸ ਮੌਕੇ ਤੇ ਸਰਕਾਰੀ ਅਬਜਰਵਰ ਸ਼੍ਰੀ ਬਲਦੇਵ ਸਿੰਘ ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਅਤੇ ਮਹਿਕਮੇਂ ਦੇ ਅਬਜਰਵਰ ਸ਼੍ਰੀ ਗੁਰਤੇਜ ਸਿੰਘ, ਸੰਯੁਕਤ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ ਡਰਾਅ ਆਫ ਅਲਾਟ ਦੇ ਸਾਰੇ ਸਮੇਂ ਦੌਰਾਨ ਹਾਜਰ ਰਹੇ। ਸ਼੍ਰੀ ਪੀ. ਐਸ. ਰੰਧਾਵਾ, ਉਪ ਆਬਕਾਰੀ ਤੇ ਕਰ ਕਮਿਸ਼ਨਰ, ਅੰਮ੍ਰਿਤਸਰ ਮੰਡਲ ਵੀ ਡਰਾਅ ਦਾ ਕੰਮ ਖਤਮ ਹੋਣ ਤੱਕ ਹਾਜਰ ਰਹੇ ਅਤੇ ਡਰਾਅ ਆਫ ਅਲਾਟ ਦਾ ਸਾਰਾ ਕੰਮ ਉਕਤ ਅਧਿਕਾਰੀਆਂ ਅਤੇ ਅਬਜਰਵਰਾਂ ਦੀ ਤਿੱਖੀ ਨਜਰ ਹੇਠ ਕੀਤਾ ਗਿਆ। ਸਫਲ ਅਲਾਟੀਆਂ ਵਿੱਚੋ ਸ਼੍ਰੀ ਗੌਰਵ ਮਲਹੋਤਰਾ ਨੂੰ ਲਾਰੰਸ ਰੋਡ ਜੋਨ ਅਤੇ ਸਿਟੀ ਸੈਂਟਰ ਜੋਨ ਪ੍ਰਾਪਤ ਹੋਏ ਜੱਦ ਕਿ ਸ਼੍ਰੀ ਮਤੀ ਸ਼ਿਲਪਾ ਸਿੰਘਲਾ ਨੂੰ ਪੁਤਲੀਘਰ ਜੋਨ ਅਲਾਟ ਕੀਤਾ ਗਿਆ। ਡਰਾਅ ਆਫ ਅਲਾਟ ਪ੍ਰੈਸ ਦੇ ਨੁਮਾਇਂਦਿਆਂ ਵੱਲੋਂ ਘਡਵਾਏ ਗਏ ਤਾਂ ਜੋ ਕਿਸੇ ਨੂੰ ਕੋਈ ਇਤਰਾਜ ਨਾ ਹੋਵੇ। ਡਰਾਅ ਆਫ ਅਲਾਟ ਦਾ ਕੰਮ ਪੂਰੇ ਪਾਰਦਰਸ਼ੀ ਤੇ ਸ਼ਾਂਤਮਈ ਵਾਤਾਵਰਣ ਵਿੱਚ ਨੇਪਰੇ ਚਾੜਿਆ ਗਿਆ। ਜਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਸਕਿਓਰਿਟੀ ਦੇ ਉਚੇਚੇ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਠੇਕਿਆਂ ਦੀ ਅਲਾਟਮੈਂਟ ਦਾ ਕੰਮ ਸ਼ਾਤੀ ਪੂਰਵਕ ਮਾਹੌਲ ਵਿੱਚ ਨੇਪਰੇ ਚਾੜਿਆ ਜਾ ਸਕੇ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media