
ਅਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਮਨੈਉਲ ਸ਼ਕਵੈਜਲ ਐਕਟ 2013 ਦੇ ਸੰਬੰਧ ਵਿੱਚ ਜਿਲਾ ਭਲਾਈ ਦਫਤਰ ਵਿੱਖੇ ਅਡੀਸ਼ਨਲ ਡਿਪਟੀ ਕਮਿਸ਼ਨਰ ਭੁਪਿੰਦਰ ਸਿੰੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਇਸ ਵਿੱਚ ਅਲੱਗ ਅਲੱਗ ਸੰਸਥਾਵਾਂ ਦੇ ਅਧਿਕਾਰੀਆ ਤੋ ਇਲਾਵਾ ਮੈਂਬਰਾਂ ਨੇ ਭਾਗ ਲਿਆ ਤੇ ਸਿਰ ਤੇ ਮੈਲਾ ਢੋਣ ਦੀ ਪ੍ਰਥਾ ਨੂੰ ਅੰਮ੍ਰਿਤਸਰ ਚ ਪੂਰੇ ਤੋਰ ਤੇ ਖਤਮ ਕਰਨ ਵਿਚਾਰਾਂ ਕੀਤੀਆਂ ਗਈਆਂ।ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਭੁਪਿੰਦਰ ਸਿੰੰਘ ਨੇ ਕਿਹਾ ਕਿ ਮਨੈਉਲ ਸ਼ਕਵੈਜਲ ਐਕਟ 2013 ਦੇ ਸੰਬੰਧ ਵਿੱਚ ਸਿਰ ਤੇ ਮੈਲਾ ਢੋਣ ਦੀ ਪ੍ਰਥਾ ਨੂੰ ਖਤਮ ਕਰਨ ਦੇ ਲਈ ਮਾਨਯੋਗ ਡੀ.ਸੀ.ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਸੀ ਜਿਸ ਦੀ ਅੱਜ ਪਹਿਲੀ ਮੀਟਿਗ ਕੀਤੀ ਗਈ ਹੈ ਤੇ ਸਾਰੇ ਆਏ ਹੋਏ ਮੈਂਬਰਾਂ ਨੇ ਇਸ ਪ੍ਰਥਾ ਨੂੰ ਖਤਮ ਕਰਨ ਲਈ ਅਪਣੇ ਸੁਝਾਵ ਦਿੱਤੇ ਹਨ।ਉਨਾਂ੍ਹ ਕਿਹਾ ਕਿ ਡੀਡੀਪੀੳ ਤੋ ਇਸ ਸੰਬੰਧੀ ਰਿਪੋਰਟ ਮੰਗੀ ਗਈ ਸੀ ਜਿਸ ਵਿੱਚ ਉਨਾਂ੍ਹ ਅਪਣੀ ਰਿਪੋਰਟ ਦਿੱਤੀ ਹੈ ਕਿ ਸ਼ਹਿਰ ਤੇ ਪਿੰਡਾ ਵਿੱਚ ਕੋਈ ਵੀ ਵਿਆਕਤੀ ਸਿਰ ਤੇ ਮੈਲਾ ਢੋਣ ਦਾ ਕੰਮ ਨਹੀ ਕਰਦਾ ਹੈ।ਇਸ ਮੋਕੇ ਜਿਲਾਂ ਭਲਾਈ ਅਫਸਰ ਜਸਦੇਵ ਸਿੰਘ ਪੁਰੇਵਾਲ, ਲੋਕਲ ਬਾਡੀ ਅੰਮ੍ਰਿਤਸਰ ਦੇ ਈ.ੳ. ਰਾਜੇਸ਼ ਖੋਖਰ, ਮੈਂਬਰ ਜਗਦੀਸ਼ ਕੁਮਾਰ ਜੱਗੂ, ਮੈਂਬਰ ਪਿਆਰਾ ਲਾਲ ਅੰਜਾਣ, ਮੈਂਬਰ ਬੀਬੀ ਪ੍ਰੀਤ ਕੋਰ ਸਿੱਧੂ, ਰਾਜਬੀਰ ਸਿੰਘ, ਡੀ.ਐਸ.ਪੀ ਦਿਹਾਤੀ ਅਮਨਦੀਪ ਕੋਰ, ਹਰਜੀਤ ਸਿੰਘ ਆਦਿ ਮੋਜੂਦ ਸਨ।
Punjab Post Daily Online Newspaper & Print Media