Tuesday, September 15, 2026

ਮਨੈਉਲ ਸ਼ਕਵੈਜਲ ਐਕਟ 2013 ਦੇ ਸੰਬੰਧ ਵਿੱਚ ਜਿਲ੍ਹਾ ਭਲਾਈ ਦਫਤਰ ਵਿੱਖੇ ਹੋਈ ਮੀਟਿੰਗ

PPN2703201511

ਅਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਮਨੈਉਲ ਸ਼ਕਵੈਜਲ ਐਕਟ 2013 ਦੇ ਸੰਬੰਧ ਵਿੱਚ ਜਿਲਾ ਭਲਾਈ ਦਫਤਰ ਵਿੱਖੇ ਅਡੀਸ਼ਨਲ ਡਿਪਟੀ ਕਮਿਸ਼ਨਰ ਭੁਪਿੰਦਰ ਸਿੰੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਇਸ ਵਿੱਚ ਅਲੱਗ ਅਲੱਗ ਸੰਸਥਾਵਾਂ ਦੇ ਅਧਿਕਾਰੀਆ ਤੋ ਇਲਾਵਾ ਮੈਂਬਰਾਂ ਨੇ ਭਾਗ ਲਿਆ ਤੇ ਸਿਰ ਤੇ ਮੈਲਾ ਢੋਣ ਦੀ ਪ੍ਰਥਾ ਨੂੰ ਅੰਮ੍ਰਿਤਸਰ “ਚ ਪੂਰੇ ਤੋਰ ਤੇ ਖਤਮ ਕਰਨ ਵਿਚਾਰਾਂ ਕੀਤੀਆਂ ਗਈਆਂ।ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਭੁਪਿੰਦਰ ਸਿੰੰਘ ਨੇ ਕਿਹਾ ਕਿ ਮਨੈਉਲ ਸ਼ਕਵੈਜਲ ਐਕਟ 2013 ਦੇ ਸੰਬੰਧ ਵਿੱਚ ਸਿਰ ਤੇ ਮੈਲਾ ਢੋਣ ਦੀ ਪ੍ਰਥਾ ਨੂੰ ਖਤਮ ਕਰਨ ਦੇ ਲਈ ਮਾਨਯੋਗ ਡੀ.ਸੀ.ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਸੀ ਜਿਸ ਦੀ ਅੱਜ ਪਹਿਲੀ ਮੀਟਿਗ ਕੀਤੀ ਗਈ ਹੈ ਤੇ ਸਾਰੇ ਆਏ ਹੋਏ ਮੈਂਬਰਾਂ ਨੇ ਇਸ ਪ੍ਰਥਾ ਨੂੰ ਖਤਮ ਕਰਨ ਲਈ ਅਪਣੇ ਸੁਝਾਵ ਦਿੱਤੇ ਹਨ।ਉਨਾਂ੍ਹ ਕਿਹਾ ਕਿ ਡੀਡੀਪੀੳ ਤੋ ਇਸ ਸੰਬੰਧੀ ਰਿਪੋਰਟ ਮੰਗੀ ਗਈ ਸੀ ਜਿਸ ਵਿੱਚ ਉਨਾਂ੍ਹ ਅਪਣੀ ਰਿਪੋਰਟ ਦਿੱਤੀ ਹੈ ਕਿ ਸ਼ਹਿਰ ਤੇ ਪਿੰਡਾ ਵਿੱਚ ਕੋਈ ਵੀ ਵਿਆਕਤੀ ਸਿਰ ਤੇ ਮੈਲਾ ਢੋਣ ਦਾ ਕੰਮ ਨਹੀ ਕਰਦਾ ਹੈ।ਇਸ ਮੋਕੇ ਜਿਲਾਂ ਭਲਾਈ ਅਫਸਰ ਜਸਦੇਵ ਸਿੰਘ ਪੁਰੇਵਾਲ, ਲੋਕਲ ਬਾਡੀ ਅੰਮ੍ਰਿਤਸਰ ਦੇ ਈ.ੳ. ਰਾਜੇਸ਼ ਖੋਖਰ, ਮੈਂਬਰ ਜਗਦੀਸ਼ ਕੁਮਾਰ ਜੱਗੂ, ਮੈਂਬਰ ਪਿਆਰਾ ਲਾਲ ਅੰਜਾਣ, ਮੈਂਬਰ ਬੀਬੀ ਪ੍ਰੀਤ ਕੋਰ ਸਿੱਧੂ, ਰਾਜਬੀਰ ਸਿੰਘ, ਡੀ.ਐਸ.ਪੀ ਦਿਹਾਤੀ ਅਮਨਦੀਪ ਕੋਰ, ਹਰਜੀਤ ਸਿੰਘ ਆਦਿ ਮੋਜੂਦ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply