Wednesday, July 1, 2026

 ‘ਆਪ’ ਭਾਈ ਭਤੀਜਾਵਾਦ ਨੂੰ ਨਹੀਂ ਇਮਾਨਦਾਰ ਵਰਕਰਾਂ ਨੂੰ ਪਾਰਟੀ ਦੇਵੇਗੀ ਜਗ੍ਹਾ – ਛੋਟੇਪੁਰ

PPN2703201512

ਜੰਡਿਆਲਾ ਗੁਰੂ, 27 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ‘ਦਰਦ ਪੰਜਾਬ ਦਾ ਹਾਲ ਪੰਜਾਬ ਦਾ’ ਪ੍ਰੋਗਰਾਮ ਤਹਿਤ ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਨੂੰ ਮੁੜ ਲੀਹਾਂ ‘ਤੇ ਲਿਆਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਭਾਈ ਭਤੀਜਾਵਾਦ ਨੂੰ ਨਹੀਂ ਇਮਾਨਦਾਰ ਵਰਕਰਾ ਨੂੰ ਪਾਰਟੀ ਵਿਚ ਜਗ੍ਹਾ ਦੇਵੇਗੀ। ਛੋਟੇਪੁਰ ਨੇ ਕਿਹਾ ਕਿ ‘ਦਰਦ ਪੰਜਾਬ ਦਾ ਹਾਲ ਪੰਜਾਬ ਦਾ’ ਪ੍ਰੋਗਰਾਮ ਅਕਾਲੀ ਭਾਜਪਾ ਸਰਕਾਰ ਦੀਆ ਨਾਲਾਇਕੀਆ ਦੇ ਪੋਲ ਘਰ ਘਰ ਖੋਲ ਰਿਹਾ ਹੈ। ਅਕਾਲੀ ਭਾਜਪਾ ਸਰਕਾਰ ਦੀ ਬਦੋਲਤ ਪੰਜ ਦਰਿਆਵਾ ਅਤੇ ਗੁਰੂਆ ਪੀਰਾ ਦੀ ਪਵਿੱਤਰ ਧਰਤੀ ਪੰਜਾਬ ਵਿਚ ਨਸ਼ਿਆਂ ਦੇ  ਕਾਰਨ ਮਾਵਾ ਦੇ ਪੁੱਤ, ਭੈਣਾ ਦਾ ਭਰਾ ਅਤੇ ਸੁਹਾਗਣਾ ਦੇ ਸੁਹਾਗ ਮੋਤ ਦੇ ਮੂੰਹ ਜਾ ਰਹੇ ਹਨ। ਇਸ ਤੋਂ ਇਲਾਵਾ ਕਿਰਸਾਨੀ ਲਾਹੇਵੰਦ ਨਾ ਹੋਣ ਕਾਰਨ ਕਿਸਾਨ ਖੁਦਕਸ਼ੀਆ ਦੇ ਰਾਹ ਵੱਲ ਜਾ ਰਹੇ ਹਨ। ਅਕਾਲੀ-ਭਾਜਪਾ ਦੇ ਲੀਡਰਾ ਦੀਆਂ ਸੜਕਾਂ ‘ਤੇ ਚੱਲ ਰਹੀਆ ਪ੍ਰਾਈਵੇਟ ਬੱਸਾ ਕਾਰਨ ਪੰਜਾਬ ਰੋੋਡਵੇਜ ਘਾਟੇ ‘ਚ ਜਾ ਰਿਹਾ ਹੈ ਅਤੇ ਸਿਆਸੀ ਲੀਡਰ ਪੰਜਾਬ ਦੇ ਖਜਾਨੇ ਨੂੰ ਲੁੱਟ ਰਹੇ ਹਨ ਜਦਕਿ ਕਿ ਆਮ ਜਨਤਾ ਸਰਕਾਰਾਂ ਦੀ ਲਾਪਰਵਾਹੀ ਕਾਰਨ  ਭੁੱਖਮਰੀ ਦਾ ਸ਼ਿਕਾਰ ਹੋ ਰਹੀ ਹੈ। ਨੋਜਵਾਨ ਬੇਰੁਜਗਾਰੀ ਕਾਰਨ ਨਸ਼ਿਆ ਦੀ ਲਪੇਟ ਵਿਚ ਆ ਰਿਹਾ ਹੈ ਪ੍ਰੰਤੂ ਸਰਕਾਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਤੋਂ ਅਸਮਰਥ ਰਹੀ ਹੈ ਅਤੇ ਨਸ਼ਿਆ ਨੂੰ ਵਧਾਵਾ ਦਿੱਤਾ ਹੈ। ਛੋਟੇਪੁਰ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ 2017 ‘ਚ ਦਿੱਲੀ ਦੀ ਤਰਜ਼ ਤੇ ਪੰਜਾਬ ਵਿਚੋਂ ਅਕਾਲੀ ਭਾਜਪਾ ਸਰਕਾਰ ਦਾ ਸਫਾਇਆ ਕਰਕੇ ਆਮ ਅਦਮੀ ਪਾਰਟੀ ਦੀ ਨਿਰੋਲ ਸਰਕਾਰ ਬਣਾਵੇਗੀ ਅਤੇ  ਪੰਜਾਬ ਦੇ ਹਰੇਕ ਵਰਗ ਨੂੰ ਉਹਨਾ ਦਾ ਬਣਦਾ ਹੱਕ ਮੁਹੱਈਆ ਕਰਵਾਇਆ ਜਾਵੇਗਾ। ਐਡਵੋਕੇਟ ਅਮਨਦੀਪ ਸਿੰਘ ਨਾਲ ਇੱਕ ਮਿਲਣੀ ਦੋਰਾਨ ਉਹਨਾਂ ਨੇ ਨੋਜਵਾਨ ਆਗੂ ਨੂੰ ਥਾਪੜਾ ਦਿੰਦੇ ਹੋਏ ਨੋਜਵਾਨਾ ਨੂੰ ਅਪੀਲ ਕੀਤੀ ਕਿ ਉਹ ‘ਅਪਨਾ ਪੰਜਾਬ’ ਬਚਾਉਣ ਲਈ ਸਹੀਦਾ ਦੀ ਸੋਚ ਤੇ ਪੈਰਾ ਦੇਣ ਅਤੇ ਆਮ ਆਦਮੀ ਪਾਰਟੀ ਲਈ ਦਿਨ ਰਾਤ ਇਕ ਕਰਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply