151 ਕੰਜਕਾਂ ਨੂੰ ਮੰਤਰੀ ਅਨਿਲ ਜੋਸ਼ੀ ਅਤੇ ਆਸਥਾ ਮੈਂਬਰਾਂ ਨੇ ਦਿੱਤਾ ਆਸ਼ੀਰਵਾਦ

ਅਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਆਸਥਾ ਫਾਊਂਡੇਸ਼ਨ ਵੱਲੋ ਅੱਜ ਕੰਜਕ ਪੂਜਣ ਦਾ ਦਿਨ ਸਰਕਾਰੀ ਐਲੀਮੇਂਟਰੀ ਸਕੂਲ, ਹਲਕਾ ਉਤਰੀ, ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਅਨਿਲ ਜੋਸ਼ੀ ਅਤੇ ਆਸਥਾ ਫਾਊਂਡੇਸ਼ਨ ਦੇ ਮੈਂਬਰਾਂ 151 ਬੱਚੀਆਂ ਦਾ ਪੂਜਾਨ ਕਰਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਥੇ ਅਨਿਲ ਜੋਸ਼ੀ ਨੇ ਦੱਸਿਆ ਆਸਥਾ ਫਾਊਂਡੇਸ਼ਨ ਵੱਲੋ ਧੀਆਂ ਲਈ ਫ੍ਰੀ ਸਲਾਈ ਕਢਾਈ ਦਾ ਸਕੂਲ ਚਲ ਰਿਹਾ ਹੈ ਨਾਲ ਹੀ ਸਿੱਖਣ ਤੋਂ ਬਾਦ ਸਲਾਈ ਮਸ਼ੀਨ ਵੀ ਦਿਤੀ ਜਾਂਦੀ ਹੈ ਤਾਂ ਜੋ ਬੱਚੀਆਂ ਆਪਨਿਆਂ ਪੈਰਾਂ ਤੇ ਖੜੀਆਂ ਹੋ ਸਕਣ। ਉਹਨਾਂ ਕਿਹਾ ਸੈਂਕੜਾ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਦੇ ਮੋਕੇ 5100 ਰੁਪਏ ਦੀ ਰਾਸ਼ੀ ਆਸਥਾ ਫਾਊਂਡੇਸ਼ਨ ਵਲੋ ਦਿਤੀ ਗਈ ਤਾਂ ਜੋ ਪਰਿਵਾਰ ਨੂੰ ਲੱਗ ਸਕੇ ਕੀ ਉਹਨਾਂ ਦੇ ਨਾਲ ਵੀ ਕੋਈ ਖੜਾ ਹੈ। ਦਿਵਾਲੀ ਅਤੇ ਲੋਹੜੀ ਦੇ ਮੋਕੇ ਤੇ ਵੀ ਆਸਥਾ ਵੱਲੋ ਗਰੀਬ ਪਰਿਵਾਰਾਂ ਨਾਲ ਇਹ ਤਿਉਹਾਰ ਮਨਾਏ ਜਾਦੇ ਹਨ। ਜੋਸ਼ੀ ਨੇ ਦੱਸਿਆ ਕਿ ਸਮੇਂ ਸਮੇਂ ਤੇ ਆਸਥਾ ਫਾਊਂਡੇਸ਼ਨ ਵੱਲੋ ਮੈਡਿਕਲ ਕੈਂਪ ਲਗਾਏ ਜਾਂਦੇ ਹਨ ਅਤੇ ਲੋੜਮੰਦ ਲੋਕਾ ਨੂੰ ਫ੍ਰੀ ਦਵਾਈਆ, ਐਨਕਾ, ਅਤੇ ਫ੍ਰੀ ਅਪਰੇਸ਼ਨ ਵੀ ਕਰਵਾਏ ਗਏ। ਇਸ ਮੋਕੇ ਤੇ ਆਸਥਾ ਫਾਊਂਡੇਸ਼ਨ ਦੇ ਪ੍ਰਧਾਨ ਰਜੇਸ਼ ਮਿਤਲ, ਰਵੀ ਗੁਪਤਾ, ਪੰਕਜ ਮਹਿਰਾ, ਕਮਲ ਡਾਲਮੀਆ, ਡਾ ਯੋਗੇਸ਼ ਅਰੋੜਾ, ਅਜੇ ਮਹਿਰਾ, ਕਮਲ ਸ਼ਰਮਾ, ਸੰਦੀਪ ਖੋਸਲਾ ਕੁਲਵੰਤ ਕੋਰ, ਪ੍ਰਿਤਪਾਲ ਸ਼ਿੰਘ ਫੋਜੀ, ਸੁਖਮਿੰਦਰ ਸ਼ਿੰਘ, ਕਰਮ ਸ਼ਿੰਘ, ਕਸ਼ਮੀਰ ਸ਼ਿੰਘ, ਗੁਲਸ਼ਨ ਆਦਿ ਮੋਜੂਦ ਸਨ।
Punjab Post Daily Online Newspaper & Print Media