Friday, September 18, 2026

ਉਮੀਦਵਾਰ ਦੀ ਮੌਤ ਹੋਣ ਕਰਕੇ ਨਗਰ ਨਿਗਮ ਵਾਰਡ ਨੰ: 30 ਰੱਦ ਹੋਈ ਚੋਣ ਹੁਣ 19 ਅਪ੍ਰੈਲ ਨੂੰ

ਪਠਾਨਕੋਟ, 27 ਮਾਰਚ (ਪੱਤਰ ਪ੍ਰੇਰਕ) – ਰਾਜ ਚੋਣ ਕਮਿਸ਼ਨਰ, ਪੰਜਾਬ ਦੇ ਆਦੇਸ਼ਾਂ ਮੁਤਾਬਕ ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰ: 30 ਦੀ ਚੋਣ ਜੋ ਉਮੀਦਵਾਰ ਦੀ ਮੌਤ ਹੋਣ ਕਰਕੇ ਰੱਦ ਕਰ ਦਿੱਤੀ ਸੀ, ਹੁਣ ਇਸ ਵਾਰਡ ਦੀ ਚੋਣ 19 ਅਪ੍ਰੈਲ, 2015 ਨੂੰ ਹੋਵੇਗੀ। ਇਹ ਜਾਣਕਾਰੀ ਇੱਕ ਸਰਕਾਰੀ ਬੁਲਾਰੇ ਨੇ ਦਿੰਦਿਆ ਦੱਸਿਆ ਕਿ ਇਸ ਵਾਰਡ ਦੀ ਚੋਣ ਸਬੰਧੀ ਉਮੀਦਵਾਰ ਆਪਣੇ ਨਾਮਜਦਗੀ ਪੇਪਰ 6 ਅਪ੍ਰੈਲ ਤੋਂ 9 ਅਪ੍ਰੈਲ, 2015 ਤੱਕ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 10 ਅਪ੍ਰੈਲ, 2015 ਦਿਨ ਸ਼ੁੱਕਰਵਾਰ ਨੂੰ ਨਾਮਜਦਗੀਆਂ ਦੀ ਪੜਤਾਲ ਹੋਵੇਗੀ ਅਤੇ 11 ਅਪ੍ਰੈਲ, 2015 ਦਿਨ ਸ਼ਨੀਵਾਰ ਤੱਕ ਨਾਮਜਦਗੀ ਪੇਪਰ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 19 ਅਪ੍ਰੈਲ, 2015 ਦਿਨ ਐਤਵਾਰ ਨੂੰ ਵੋਟਾਂ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੈਣਗੀਆਂ ਅਤੇ ਇਸੇ ਦਿਨ ਵੋਟਾਂ ਪੈਣ ਤੋਂ ਬਾਅਦ ਪੋਲਿੰਗ ਸਟੇਸ਼ਨ ‘ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ ਅਤੇ 20 ਅਪ੍ਰੈਲ, 2015 ਤੱਕ ਚੋਣ ਪ੍ਰਕੀਰਿਆ ਮੁਕੰਮਲ ਹੋ ਜਾਵੇਗੀ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …

Leave a Reply