ਹੁਸ਼ਿਆਰਪੁਰ, 28 ਮਾਰਚ (ਸਤਵਿੰਦਰ ਸਿੰਘ) – ਆਮ ਜਨਤਾ ਦੀਆਂ ਸੱਮਸਿਆਵਾਂ ਹਲ ਕਰਨ, ਪਤੱਰਕਾਰਾਂ ਦੇ ਹੱਕਾਂ ਦੀ ਰਾਖੀ ਕਰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਵਣ ਵਿਭਾਗ ਦੇ ਰੈਸਟ ਹਾਉਸ ਚੋਹਾਲ (ਹੁਸ਼ਿਆਰਪਰ) ਵਿੱਖੇ ਸਮੂਹ ਪਤੱਰਕਾਰ ਸੰਘ (ਰਜਿ) ਪੰਜਾਬ ਦੇ ਪ੍ਰਧਾਨ ਸ਼ਰਮਿਦੰਰ ਸਿੰਘ ਕਿਰਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਤੱਰਕਾਰੀ ਖੇਤਰ ਵਿੱਚ ਪਤੱਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾ ਤੇ ਆਮ ਜਨਤਾ ਦੀਆਂ ਸੱਮਸਿਆਵਾਂ ਲਈ ਪ੍ਰੈਸ ਕਲੱਬ ਆਫ ਪੰਜਾਬ ਦਾ ਗਠਨ ਕਰਨ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਪਤੱਰਕਾਰਾਂ ਦੀਆਂ ਜੱਥੇਬੰਦੀਆਂ ਸ਼ਾਮਲ ਹੋਕੇ ਦੇਸ਼ ਸੇਵਾ ਕਰਨ ਵਿੱਚ ਹਿੱਸਾ ਲੈ ਸਕਣਗੀਆਂ। ਕਿਸੇ ਵੀ ਸੰਸਥਾ ਜਾਂ ਵਿਅਕਤੀ ਕੋਲੋ ਪ੍ਰੈਸ ਕਾਨਫਰੰਸ ਕਰਵਾਉਣ ਦੀ ਫੀਸ ਨਹੀ ਲਈ ਜਾਵੇਗੀ। ਇਸ ਮੋਕੇ ਸੀਨੀਅਰ ਉਪ ਪ੍ਰਧਾਨ ਰਜਨੀਸ਼ ਬੇਦੀ, ਸਤੀਸ਼ ਜੋੜਾ, ਜਨਰਲ ਸਕੱਤਰ ਰਵਿਦੰਰ ਰਾਜੋਵਾਲੀਆ, ਜਥੇਬਦੰਕ ਸਕੱਤਰ ਭੂਪੇਸ਼ ਕੁਮਾਰ, ਕਾਨੂੰਨੀ ਸਲਾਹਕਾਰ ਐਡਵੋਕੇਟ ਸਰਬਜੀਤ ਸਿੰਘ, ਨਰਸਿੰਘ ਡਡਵਾਲ, ਇਸ਼ਾਨ ਕੋਸ਼ਲ, ਕਨਵੀਨਰ ਆਫ ਪੰਜਾਬ ਤਰਸੇਮ ਸਿੰਘ ਸੈਣੀ, ਮੀਡੀਆ ਸਲਾਹਕਾਰ ਅਮ੍ਰਿਤਪਾਲ ਪਾਲ ਬਾਜਵਾ, ਸੈਕਟਰੀ ਸਤਵਿੰਦੰਰ ਸਿੰਘ, ਪ੍ਰਸ਼ੋਤਮ ਲਾਲ, ਸੁਨੀਤਾ ਠਾਕੁਰ, ਕੈਸ਼ੀਅਰ ਚਰਨਜੀਤ ਸਿੰਘ, ਗੁਰਜੀਤ ਥੇਪੜਾ, ਰਿੰਕੂ ਥਾਪਰ, ਰਾਕੇਸ਼ ਟੱਪਾ, ਅਮਰੀਕ ਸਿੰਘ, ਤਖਤ ਸਿੰਘ, ਧਰਮ ਚੰਦ ਆਦਿ ਹਾਜਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media