
ਖੁਜਾਲਾ, 28 ਮਾਰਚ ਖੁਜਾਲਾ (ਸਿਕੰਦਰ ਸਿੰਘ ਖਾਲਸਾ) – ਧਾਰੜ ਰੋਡ ਸਥਿਤ ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਗੁਰਦੁਆਰਾ ਧੰਨ ਬਾਬਾ ਰਾਮ ਸਿੰਘ ਵਿਖੇ ਪਿੰਡ ਵਾਸੀਆਂ, ਐਨ. ਆਰ. ਆਈ ਤੇ ਹੋਰ ਇਲਾਕਿਆਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ 27ਵਾਂ ਸਲਾਨਾ ਜੋੜ ਮੇਲਾ ਕਰਵਾਇਆ ਗਿਆ।ਇਸ ਸਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ ਵਾਇਸ ਪ੍ਰਧਾਨ ਸੁਖਜੀਤ ਸਿੰਘ ਰਾਣਾ ਨੇ ਦੱਸਿਆ ਕਿ ਇਸ 27ਵੇਂ ਜੋੜ ਮੇਲੇ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਤੇ ਭੋਗ ਤੋਂਂ ਉਪਰੰਤ ਬਾਹਰ ਖੁੱਲੇ ਪੰਡਾਲ ਵਿੱਚ ਫੁੱਲਾਂ ਨਾਲ ਸੱਜੀ ਸਟੇਜ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ, ਧਾਰਮਿਕ ਦੀਵਾਨ ਸਜਾਏ ਗਏ, ਬੱਚਿਆਂ ਨੇ ਕੀਰਤਨ ਕਰਕੇ ਦੀਵਾਨ ਦੀ ਆਰੰਭਤਾ ਕੀਤੀ, ਬੱਚਿਆਂ ਤੋਂ ਬਾਅਦ ਭਾਈ ਕੁਲਬੀਰ ਸਿੰਘ ਦਮਦਮੀ ਟਕਸਾਲ ਮਹਿਤਾ ਸਾਹਿਬ ਨੇ ਆਪਣੇ ਸਾਥੀਆਂ ਸਮੇਤ ਧੁਰ ਕੀ ਬਾਣੀ ਦੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ।ਕੀਰਤਨ ਤੋਂ ਬਾਅਦ ਕਵੀਸ਼ਰੀ ਜਥਾ ਭਾਈ ਦਲਬੀਰ ਸਿੰਘ ਜੌਹਰ ਸਿੰਘ ਵਾਲੇ ਤੇ ਹੋਰ ਵੱਖ-ਵੱਖ ਢਾਡੀ ਤੇ ਕਵਿਸ਼ਰੀ ਜੱਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਜੋੜੇ ਘਰ ਦੀ ਸੇਵਾ ਭਾਈ ਵਿਕਰਮਜੀਤ ਸਿੰਘ, ਸੁਖਮਨਦੀਪ ਸਿੰਘ, ਪ੍ਰਭ, ਸੰਦੀਪ ਸਿੰਘ ਨੇ ਨਿਭਾਈ ਤੇ ਅੰਤ ਵਿੱਚ ਬਾਬਾ ਜੀਵਨ ਸਿੰਘ ਗਤਕਾ ਅਖਾੜਾ ਤਲਾਵਾਂ ਨੇ ਗਤਕੇ ਦੇ ਜੌਹਰ ਵਿਖਾਏ ।
ਮੇਲੇ ਦਾ ਸਹਿਯੋਗ ਐਨ ਆਰ ਆਈ ਸੰਗਤਾਂ ਜਤਿੰਦਰ ਸਿੰਘ ਸੇਠੀ, ਰਣਜੀਤ ਸਿੰਘ ਰਾਣਾ, ਜਸਪਾਲ ਸਿੰਘ ਟੈਂਕਾ, ਤਜਿੰਦਰ ਸਿੰਘ ਮਿੱਠੂ, ਗੁਰਵਿੰਦਰ ਸਿੰਘ, ਗੋਲਡੀ ਨਿਜਾਮਪੁਰ, ਨੌਨਿਹਾਲ ਸਿੰਘ ਨੇ ਖਾਸ ਕਰਕੇ ਦਿੱਤਾ। ਇਸ ਮੌਕੇ ਹਰਪਾਲ ਸਿੰਘ ਸੈਕਟਰੀ, ਅਮਰਿੰਦਰਪਾਲ ਸਿੰਘ ਪ੍ਰਿੰਸ, ਕੈਸ਼ੀਅਰ, ਬਾਬਾ ਲਾਭ ਸਿੰਘ ਗ੍ਰੰਥੀ ਭਾਈ ਕੁਲਵੰਤ ਸਿੰਘ, ਕਰਮਜੀਤ ਸਿੰਘ, ਭਾਈ ਕੁਲਵੰਤ ਸਿੰਘ ਗੱਡੀਆਂ ਵਾਲੇ ਆਦਿ ਭਾਰੀ ਸਿੰਘਾਂ ਦਾ ਇਕੱਠ ਹਾਜ਼ਰ ਸੀ।
Punjab Post Daily Online Newspaper & Print Media