ਸੁਲਤਾਨਵਿੰਡ ਵਿਖੇ ਪਾਰਕ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 30 ਮਾਰਚ (ਗੁਰਪ੍ਰੀਤ ਸਿੰਘ)- ਹਲਕਾ ਦੱਖਣੀ ਵਿਧਾਇਕ ਸz. ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਹੈ ਕਿ ਅਗਰ ਉਹ ਸੁਲਤਾਨਵਿੰਡ ਵਿੱਚ ਸੀਵਰੇਜ ਪਾਉਣ ਦਾ ਕੰਮ ਅਰੰਭ ਨਾ ਕਰਵਾ ਸਕੇ ਤਾਂ ਇਸ ਹਲਕੇ ਤੋਂ ਚੋਣ ਨਹੀਂ ਲੜਣਗੇ। ਅੱਜ ਸੁਲਤਾਨਵਿੰਡ ਵਿਖੇ 5 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਕ ਪਾਰਕ ਦੇ ਉਦਘਾਟਨ ਉਪਰੰਤ ਪਿੰਡ ਵਾਸੀਆਂ ਦੇ ਇੱਕ ਇਕੱਠ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਕਿਹਾ ਕਿ ਉਹ ਪਿੰਡ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਭਲੀ ਭਾਂਤ ਜਾਣੂ ਹਨ ਅਤੇ ਛੇਤੀ ਹੀ ਪਿੰਡ ਵਿੱਚ ਸੀਵਰੇਜ ਵਿਛਾ ਕੇ ਗੰਦੇ ਪਾਣੀ ਦੇ ਨਿਕਾਸ ਦਾ ਹੱਲ ਹਰ ਹਾਲ ‘ਚ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸz: ਬਿਕਰਮ ਸਿੰਘ ਮਜੀਠੀਆ ਤੇ ਪੂਰਨ ਭਰੋਸਾ ਹੈ ਅਤੇ ਸੀਵਰੇਜ ਦਾ ਜੋ ਨੀਂਹ ਪੱਥਰ ਉਪ ਮੁੱਖ ਮੰਤਰੀ ਸz. ਸੁਖਬੀਰ ਸਿੰਘ ਬਾਦਲ ਵਲੋਂ ਰੱਖਿਆ ਗਿਆ ਹੈ, ਉਸ ਦਾ ਕੰਮ ਹਰ ਹਾਲਤ ਵਿੱਚ ਅਰੰਭ ਕਰਵਾਉਣਗੇ, ਜਿਸ ਲਈ ਉਨਾਂ ਨੂੰ ਜੋ ਵੀ ਕੁਰਬਾਨੀ ਦੇਣੀ ਪਵੇ ਦੇਣਗੇ ।ਉਨਾਂ ਦੱਸਿਆ ਕਿ ਸੀਵਰੇਜ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਰੇਟਾਂ ਦੇ ਰੇੜਕੇ ਕਰਕੇ ਕੰਮ ਲਮਕ ਰਿਹਾ ਹੈ ਅਤੇ ਹੁਣ ਦੁਬਾਰਾ ਟੈਂਡਰ ਲਾਏ ਜਾ ਰਹੇ ਹਨ ਅਤੇ ਆਸ ਹੈ ਕਿ ਰੇਟਾਂ ਦਾ ਮਾਮਲਾ ਹੱਲ ਹੋਣ ਉਪਰੰਤ ਸੀਵਰੇਜ਼ ਦਾ ਕੰਮ ਅਰੰਭ ਹੋ ਜਾਵੇਗਾ। ਉਨ੍ਹਾਂ ਯਾਦ ਦਿਵਾਇਆ ਕਿ ਉਨਾਂ ਨੇ ਪਹਿਲਾਂ ਵੀ ਇਹ ਐਲਾਨ ਕੀਤਾ ਹੈ ਕਿ ਅਗਰ ਸੀਵਰੇਜ ਨਾ ਪਵਾ ਸਕੇ ਤਾਂ ਉਹ ਹਲਕਾ ਦੱਖਣੀ ਤੋਂ ਚੋਣ ਨਹੀਂ ਲੜਣਗੇ ਅਤੇ ਅੱਜ ਵੀ ਇਸੇ ਗੱਲ ‘ਤੇ ਕਾਇਮ ਹਨ।
ਇਲਾਕੇ ‘ਚ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਤਾਰਾਂ ਵਾਲਾ ਪੁੱਲ ਤੋਂ ਚਾਟੀਵਿੰਡ (ਤਰਨ ਤਾਰਨ ਰੋਡ ਤੱਕ) ਸਰਵਿਸ ਲੇਨ ਬਨਾਉਣ ਦੀ ਮੰਗ ‘ਤੇ ਉਨਾਂ ਕਿਹਾ ਕਿ ਇਹ ਪ੍ਰੋਜੈਕਟ ਤਿਆਰ ਹੈ ਅਤੇ ਰਸਤੇ ਿਿਵੱਚ ਲੋਕਾਂ ਵਲੋਂ ਕੀਤੇ ਗਏ ਨਜ਼ਾਇਜ ਕਬਜ਼ੇ ਵੱਡੀ ਰੁਕਾਵਟ ਹਨ, ਜਿਸ ਲਈ ਇਲਾਕਾ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ। ਇਲਾਕੇ ਵਿੱਚ ਲੋਕਾਂ ਦੇ ਘਰਾਂ ‘ਚ ਵੜਦੇ ਪਾਣੀ ਦੇ ਅਸਥਾਈ ਹੱਲ ਲਈ ਉਨਾਂ ਨੇ ਨਗਰ ਨਿਗਮ ਕਮਿਸ਼ਨਰ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਸੁਲਤਾਨਵਿੰਡ ਪਿੰਡ ਦੀ ਪੱਤੀ 6 ਵਾਰਡ ਪੰਡੋਰਾ ਵਿਖੇ ਨਵੀਂ ਬਣੀ ਪਾਰਕ ਦਾ ਉਦਘਾਟਨ ਹਲਕਾ ਦੱਖਣੀ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਸ: ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਕੀਤਾ ਗਿਆ। ਉਦਘਾਟਨ ਮੌਕੇ ਐਸ.ਐਸ. ਬੋਰਡ ਦੇ ਮੈਂਬਰ ਅਨਵਰ ਮਸੀਹ ਤੋਂ ਇਲਾਵਾ ਰਾਣਾ ਪਲਵਿੰਦਰ ਸਿੰਘ, ਡਾਇਰੈਕਟਰ ਮਿਲਾਪ ਸਿੰਘ ਖਜਾਨੇਵਾਲੀਆ, ਨੰਬਰਦਾਰ ਦਿਲਬਾਗ ਸਿੰਘ, ਨਿਰਮਲ ਸਿੰਘ, ਨਰਿੰਦਰ ਸਿੰਘ, ਅਰਵਿੰਦਰ ਸਿੰਘ ਭਾਟੀਆ ਪੀ ਏ, ਨਰਿੰਦਰ ਸਿੰਘ, ਜਸਪਾਲ ਸਿੰਘ, ਵਿਲੀਅਮ, ਪਾਸਟਰ ਦਾਸ, ਜਸਪਾਲ ਸਿੰਘ, ਮਗਵਿੰਦਰ ਸਿੰਘ, ਡਾ. ਸੁਪਿੰਦਰ ਢਿੱਲੋਂ, ਅਰਜੁਨ ਸਿੰੰਘ, ਸੁਖਪਾਲ ਸਿੰਘ, ਜਸਵਿੰਦਰ ਸਿੰਘ, ਜੋਬਨਜੀਤ ਸਿੰਘ, ਮੈਡਮ ਦਲਬੀਰ ਕੌਰ, ਕੁਲਬੀਰ ਕੌਰ, ਰਾਜਪਾਲ ਸਿੰਘ, ਜਸਪਾਲ ਸਿੰਘ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media