Friday, April 24, 2026

ਭਗਵਾਨ ਵਾਲਮੀਕਿ ਜੀ ਦਾ ਸਤਸੰਗ ਕਰਵਾਇਆ ਗਿਆ

PPN3103201515
ਅੰਮ੍ਰਿਤਸਰ, 31 ਮਾਰਚ (ਸਾਜਨ) – ਸਿਟੀ ਵਾਲਮੀਕਿ ਨੋਜਵਾਨ ਸੁਧਾਰ ਸਭਾ ਵਲੋਂ ਵਿਸ਼ਾਲ ਗਿੱਲ ਸਕੱਤਰ ਪੰਜਾਬ ਭਗਵਾਨ ਵਾਲਮੀਕਿ ਧਰਮ ਸਮਾਜ (ਰਜਿ) ਅਤੇ ਲਵਿੰਦਰ ਬੰਟੀ ਦੀ ਅਗਵਾਈ ਵਿੱਚ ਸੁੱਖ ਸ਼ਾਂਤੀ ਲਈ ਭਗਵਾਨ ਵਾਲਮੀਕਿ ਜੀ ਦਾ ਸਤਸੰਗ ਸ਼ਾਸਤਰੀ ਮਾਰਕੀਟ ਵਿਖੇ ਕਰਵਾਇਆ ਗਿਆ।ਜਿਸ ਵਿੱਚ ਸਾਬਕਾ ਐਮ.ਐਲ.ਏ ਜੁਗਲ ਕਿਸ਼ੋਰ ਸ਼ਰਮਾ, ਕਾਂਗਰਸੀ ਨੇਤਾ ਅਸ਼ਵਨੀ ਪੱਪੂ, ਭਾਜਪਾ ਦੇ ਰਾਸ਼ਟਰੀ ਸੈਕਟਰੀ ਤਰੂਣ ਚੂਗ, ਵਿੱਕੀ ਚੀਦਾ, ਪ੍ਰਦੀਪ ਗੱਬਰ, ਕੋਂਸਲਰ ਡਾ.ਰਾਮ ਚਾਵਲਾ, ਮਾਰਕੀਟ ਕਮੇਟੀ ਦੇ ਵਾਈਸ ਚੈਅਰਮੇਨ ਸਰਬਜੀਤ ਸਿੰਘ ਸ਼ੈਂਟੀ, ਸਮਾਜ ਸੇਵਕ ਅਰਸ਼ਦੀਪ ਸਿੰਘ ਰੈਲੀ, ਸਮਾਜ ਸੇਵਕ ਅਸ਼ਵਨੀ ਸ਼ਰਮਾ ਨੇ ਪਹੁੰਚ ਕੇ ਭਗਵਾਨ ਵਾਲਮੀਕਿ ਜੀ ਦੇ ਚਰਨਾਂ ਵਿੱਚ ਹਾਜਰੀਆਂ ਭਰੀਆਂ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।ਭੀਲ ਸਤਸੰਗ ਸਭਾ ਵਲੋਂ ਭਜਨਾਂ ਦਾ ਗੁਣਗਾਣ ਕੀਤਾ ਗਿਆ।ਵਿਸ਼ਾਲ ਗਿੱਲ ਅਤੇ ਲਵਿੰਦਰ ਬੰਟੀ ਨੇ ਆਏ ਮਹਿਮਾਨਾਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਫੋਟੋਆਂ ਦੇ ਕੇ ਸਨਮਾਨਿਤ ਕੀਤਾ।ਵਿਸ਼ਾਲ ਗਿੱਲ ਨੇ ਗੱਲਬਾਤ ਕਰਦਿਆ ਕਿਹਾ ਕਿ ਦੇਸ਼ ਦੀ ਨੋਜਵਾਨ ਪੀੜੀ ਜੋ ਕਿ ਨਸ਼ਿਆਂ ਦੀ ਦਲਦਲ ਵਿੱਚ ਫੱਸਦੀ ਜਾ ਰਹੀ ਹੈ, ਉਹ ਪ੍ਰਭੂ ਦਾ ਸਿਮਰਨ ਕਰਨ ਅਤੇ ਨਸ਼ਿਆਂ ਦੇ ਕੋਹੜ ਨੂੰ ਦੂਰ ਕਰਨ।ਇਸ ਮੌਕੇ ਵਾਸੂ, ਬੋਬੀ ਖੋਸਲਾ, ਲਵਲੀ ਗਿੱਲ, ਕਾਂਸ਼ੀ, ਸੋਨੂ ਗਿੱਲ, ਬਾਵਾ ਗਿੱਲ, ਹਰੀਸ਼ ਤਾਲਵਾੜ ਆਦਿ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply