ਮਰਾਠੀਆਂ ਨੂੰ ਕਰਾਏ ਜਾਣਗੇ ਪੰਜਾਬੀ ਵਿਰਸੇ ਦੇ ਨੇੜੇ ਤੋਂ ਦਰਸ਼ਨ

ਬਟਾਲਾ, 1 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਘੁਮਾਣ ਵਿਖੇ ਕਰਾਏ ਜਾ ਰਹੇ 88ਵੇਂ ਮਰਾਠੀ ਸਾਹਿਤ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜਾ ਅੱਜ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਵੱਲੋਂ ਲਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ, ਆਈ.ਏ.ਐੱਸ. ਅਧਿਕਾਰੀ ਵਿਜੇ ਜਾਅਡੇ, ਵਧੀਕ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੁਨੀਤ ਗੋਇਲ, ਵਧੀਕ ਡਿਪਟੀ ਕਮਿਸ਼ਨਰ ਤਜਿੰਦਰਪਾਲ ਸਿੰਘ ਸੰਧੂ, ਡੀ.ਟੀ.ਓ. ਜਗਵਿੰਦਰਜੀਤ ਸਿੰਘ ਗਰੇਵਾਲ ਸਮੇਤ ਸਾਰੇ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।ਵਧੀਕ ਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਮਰਾਠੀ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜਾ ਲੈਂਦਿਆਂ ਕਿਹਾ ਕਿ ਮਰਾਠੀ ਸੰਮੇਲਨ ਦੀਆਂ ਤਿਆਰੀਆਂ ‘ਚ ਕੋਈ ਕਸਰ ਨਾ ਛੱਡੀ ਜਾਵੇ ਅਤੇ ਮਰਾਠਾ ਸਮਾਜ ਪੰਜਾਬ ਦੀ ਮਹਿਮਾਨ ਦਾ ਪੂਰਾ ਲੁਤਫ ਲੈ ਸਕੇ। ਉਨ੍ਹਾਂ ਸੰਮੇਲਨ ਦੀਆਂ ਤਿਆਰੀਆਂ ਦਾ ਵੱਖ-ਵੱਖ ਸਥਾਨਾ ‘ਤੇ ਜਾ ਕੇ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ। ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਮਰਾਠੀ ਲੋਕਾਂ ਨੂੰ ਪੰਜਾਬ ਦੇ ਸੱਭਿਆਚਰ ਤੇ ਵਿਰਸੇ ਨੂੰ ਨੇੜੇ ਤੋਂ ਦਿਖਾਉਣ ਲਈ ਪਿੰਡਾਂ ਦੀ ਸੈਰ ਵੀ ਕਰਾਈ ਜਾਵੇਗੀ , ਇਸ ਲਈ ਉਨ੍ਹਾਂ ਸਬੰਧਤ ਵਿਭਾਗਾਂ ਨੂੰ ਟਰਾਂਸਪੋਰਟ ਉਪਲੱਬਧ ਕਰਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਸੰਮੇਲਨ ਦੌਰਾਨ ਪੰਜਾਬ ਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸਾਹਿਬਾਨ ਤੋਂ ਇਲਾਵਾ ਕੇਂਦਰੀ ਮੰਤਰੀ ‘ਤੇ ਪ੍ਰਮੁੱਖ ਹਸਤੀਆਂ ਭਾਗ ਲੈਣ ਆ ਰਹੀਆਂ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੁੁਰੱਖਿਆ ਦਾ ਪੁਖਤਾ ਇੰਤਜਾਮ ਕੀਤੇ ਜਾਣਗੇ।
ਨਿਵਾਜੀ ਲੈਣ ਉਪਰੰਤ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਉਸ ਤੋਂ ਕੋਈ ਵਜਾ ਨਹੀਂ ਰਹਿ ਜਾਂਦੀ ਕਿ ਇਹ ਪ੍ਰੋਗਰਾਮ ਪੂਰਨ ਸਫਲ ਨਾ ਹੋਵੇ। ਉਨ੍ਹਾਂ ਕਿਹਾ ਕਿ ਮਰਾਠੀ ਸਮਾਜ ਸਾਡਾ ਮਹਿਮਾਨ ਹੈ ਅਤੇ ਸੰਮੇਲਨ ਦੌਰਾਨ ਉਨ੍ਹਾਂ ਨੂੰ ਹਰ ਤਰਾਂ ਦੀ ਸਹੂਲਤ ਸੂਬਾ ਸਰਕਾਰ ਵੱਲੋਂ ਦਿੱਤੀ ਜਾਵੇਗੀ। ਸ੍ਰੀ ਕੁਮਾਰ ਨੇ ਕਿਹਾ ਕਿ ਘੁਮਾਣ ਵਿਖੇ ਹੋਣ ਵਾਲਾ ੮੮ਵਾਂ ਮਰਾਠੀ ਸਾਹਿਤ ਸੰਮੇਲਨ ਹਰ ਪੱਖ ਤੋਂ ਕਾਮਯਾਬ ਹੋਵੇਗਾ ਅਤੇ ਮਰਾਠੀ ਸਮਾਜ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦਾ ਪੂਰਾ ਅਨੰਦ ਉਠਾਏਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਆਈ.ਜੀ. ਏ ਕੇ ਮਿੱਤਲ, ਐੱਸ.ਐੱਸ.ਪੀ. ਬਟਾਲਾ ਇੰਦਰਬੀਰ ਸਿੰਘ, ਡੀ.ਸੀ.ਪੀ. ਹਰਜਿੰਦਰ ਸਿੰਘ ਸੰਧੂ, ਏ.ਡੀ.ਸੀ.ਪੀ. ਕੇਤਨਿ ਪਾਟਿਲ, ਡੀ.ਆਰ.ਓ. ਪਰਮਜੀਤ ਕੌਰ, ਤਹਿਸੀਲਦਾਰ ਅਰਵਿੰਦਰਪਾਲ ਸਿੰਘ, ਨਾਇਬ ਤਹਿਸੀਲਦਾਰ ਲਛਮਣ ਸਿੰਘ, ਡੀ.ਡੀ.ਪੀ.ਓ. ਪਰਮਜੀਤ ਕੌਰ, ਮੁੱਖ ਖੇਤੀਬਾੜੀ ਅਫਸਰ ਲਖਵਿੰਦਰ ਸਿੰਘ ਹੁੰਦਲ, ਮਰਾਠੀ ਵਫਦ ਵੱਲੋਂ ਭਾਰਤ ਦੇਸਦਲਾ ਤੋਂ ਇਲਾਵਾ ਦਰਬਾਰ ਕਮੇਟੀ ਦੇ ਮੈਂਬਰ, ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਚੇਅਰਮੈਨ ਕੁਲਵੰਤ ਸਿੰਘ ਚੀਮਾ, ਸੁਖਜਿੰਦਰ ਸਿੰਘ ਲਾਲੀ ਵੀ ਹਾਜ਼ਰ ਸਨ।
Punjab Post Daily Online Newspaper & Print Media