ਨਵੀਂ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਦਿੱਲੀ ਯੂਨਿਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਰਵੇਲ ਸਿੰਘ ਦੀ ਮੌਜੂਦਗੀ ‘ਚ ਕਮੇਟੀ ਦੇ ਚਲਦੇ 4 ਕਾਲਜਾਂ ਦੇ ਪ੍ਰਿੰਸੀਪਲਾਂ ਦੀ ਹੋਈ ਬੈਠਕ ਦੌਰਾਨ ਕਾਲਜਾਂ ‘ਚ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਸਿੱਖੀ ਲਈ ਵੱਡੇ ਕਾਰਜ ਕਰਨ ਦਾ ਅਹਿਦ ਲਿਆ ਗਿਆ। ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ‘ਚ ਪੰਜਾਬੀ ਆਨਰਸ ਵਿਸ਼ਾ ਸ਼ੁਰੂ ਹੋਣ ਤੇ ਡਾ. ਰਵੇਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਕਮੇਟੀ ਦੇ ਸਕੂਲਾਂ ‘ਚ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੰਜਾਬੀ ਜ਼ਰੂਰੀ ਪੜਨ ਵਾਸਤੇ ਪ੍ਰੇਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਵੀ ਐਲਾਨ ਕੀਤਾ।
12ਵੀਂ ਜਮਾਤ ‘ਚ ਪੰਜਾਬੀ ਪੜਨ ਵਾਲੇ ਕਿਸੇ ਵੀ ਧਰਮ ਜਾਂ ਫਿਰਕੇ ਦੇ ਵਿਦਿਆਰਥੀ ਨੂੰ ਕਮੇਟੀ ਦੇ ਕਾਲਜਾਂ ‘ਚ ਦਾਖਿਲਾਂ ਦੇਣ ਦੌਰਾਨ ਕਟ ਆਫ ਵਿਚ 3 ਤੋਂ 5 ਫਿਸਦੀ ਦੀ ਛੋਟ ਦੇਣ ਦੀ ਵੀ ਗੱਲ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਕਟ ਆਫ ‘ਚ ਛੋਟ ਦਾ ਫਾਇਦਾ ਚੁੱਕਣ ਲਈ ਹੁਣ ਸਿੱਖਾਂ ਦੇ ਨਾਲ ਹੀ ਹਿੰਦੂ ਅਤੇ ਮੁਸਲਿਮ ਵਿਦਿਆਰਥੀ ਵੀ ਪੰਜਾਬੀ ਪੜ੍ਹਨ ਲਈ ਉਤਸਾਹਿਤ ਹੋਣਗੇ। ਸਿੱਖੀ ਨੂੰ ਮਜਬੂਤੀ ਦੇਣ ਵਾਸਤੇ ਕਮੇਟੀ ਦੇ ਕਾਲਜਾਂ ‘ਚ ਦਾਖਿਲਾ ਸਿਰਫ ਸਾਬਤ ਸੂਰਤ ਬੱਚਿਆਂ ਨੂੰ ਦੇਣ ਵਾਸਤੇ ਬਨਾਈ ਗਈ ਨਵੀਂ ਨਿਤੀ ਦਾ ਖੁਲਾਸਾ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਇਸ ਵਾਰ ਦਾਖਿਲਾ ਵਾਲੇ ਬੱਚਿਆਂ ਸਿੱਖ ਬੱਚਿਆਂ ਨੂੰ ਕਮੇਟੀ ਵੱਲੋਂ ਜਾਰੀ ਕੀਤਾ ਜਾਉਂਦਾ ਮਾਇਨੋਰਟੀ ਸਟੇਟਸ ਸਰਟਿਫਿਕੇਟ ਬਨਵਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਤਾਂਕਿ ਰੋਮਾ ਦੀ ਬੇਅਦਬੀ ਕਰਨ ਵਾਲੇ ਸਿੱਖ ਬੱਚੇ ਅਤੇ ਬੱਚੀਆਂ ਕਾਲਜਾਂ ‘ਚ ਦਾਖਿਲਾ ਲੈਣ ਵਾਸਤੇ ਪਤਿੱਤਪੁਣੇ ਨੂੰ ਮੁੰਹ ਨਾਲ ਲਗਾਉਣ। ਇਸ ਮੌਕੇ ਕਾਲਜਾਂ ਦੇ ਪ੍ਰਿੰਸੀਪਲਾਂ ਤੋਂ ਇਲਾਵਾ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ, ਅਕਾਲੀ ਆਗੂ ਅਵਤਾਰ ਸਿੰਘ ਹਿੱਤ ਅਤੇ ਦਿੱਲੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media