Friday, July 17, 2026

ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

PPN0201201509

ਜੰਡਿਆਲਾ ਗੁਰੂ, 2 ਅਪ੍ਰੈਲ  (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਨਗਰ ਕੋਂਸਲ ਜੰਡਿਆਲਾ ਦੇ ਸਾਬਕਾ ਪ੍ਰਧਾਨ ਸ੍ਰ: ਅਜੀਤ ਸਿੰਘ ਮਲਹੋਤਰਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਰੋਬਾਰ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਆਪਣੇ ਗ੍ਰਹਿ ਵਿਖੇ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਉਪਰੰਤ ਕੀਰਤਨ ਸਮਾਗਮ ਦੋਰਾਨ ਭਾਈ ਹਰੀ ਸਿੰਘ ਸ਼ਿਮਲਾ ਵਾਲੇ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ, ਕਾਕਾ ਹਰਸ਼ਪ੍ਰੀਤ ਸਿੰਘ ਅਤੇ ਨਵਜੋਤ ਸਿੰਘ ਦੀ ਜੋੜੀ, ਅਮ੍ਰਿਤਪਾਲ ਸਿੰਘ, ਦੀਪਕਪਾਲ ਸਿੰਘ ਵਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੇ ਹੋਏ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਥਾ ਕਰਦੇ ਹੋਏ ਕਿਹਾ ਕਿ ਅਪਨੇ ਕਾਰੋਬਾਰ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਹਰ ਸਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਅਸ਼ਰੀਵਾਦ ਲੈਣਾ ਬਹੁਤ ਹੀ ਚੰਗੇ ਭਾਗਾਂ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਸਾਨੂੰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਕਾਲ ਪੁਰਖ ਅੱਗੇ ਅਰਦਾਸ ਜਰੂਰ ਕਰਨੀ ਚਾਹੀਦੀ ਹੈ।ਅਰਦਾਸ ਉਪਰੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਸ਼੍ਰੀ ਖਡੂਰ ਸਾਹਿਬ ਵਲੋਂ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਸ੍ਰ: ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਵਲੋਂ ਪਰਿਚਾਰ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਲਈ ਆਈ ਹੋਈ ਸੰਗਤ ਦਾ ਮਲਹੋਤਰਾ ਪਰਿਵਾਰ ਵਲੋਂ ਧੰਨਵਾਦ ਕੀਤਾ ਗਿਆ।
ਇਸ ਮੋਕੇ ਪਹੁੰਚੀਆ ਹੋਈਆ ਪ੍ਰਮੁੱਖ ਸ਼ਖਸ਼ੀਅਤਾ ਵਿਚ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਅਤੇ ਮੋਜੂਦਾ ਕੋਂਸਲਰ, ਸੁਨੀਲ ਦੇਵਗਨ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ, ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਮਾਸਟਰ ਮੰਗਲ ਸਿੰਘ ਕਿਸ਼ਨਪੁਰੀ, ਅਵਤਾਰ ਸਿੰਘ ਟਰਾਂਸਪੋਰਟਰ, ਪ੍ਰਭਜੋਤ ਸਿੰਘ, ਨਵਜੋਤ ਸਿੰਘ, ਰੀਸ਼ੂ ਵਧਾਵਨ ਜਗਾਧਰੀ ਵਾਲੇ, ਹਰਸਿਮਰਨ ਸਿੰਘ, ਰਣਧੀਰ ਸਿੰਘ, ਪ੍ਰਤਾਪ ਸਿੰਘ, ਸੁਨੀਲ ਦੇਵਗਨ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ, ਰਣਜੀਤ ਸਿੰਘ ਜੋਸਨ, ਦਿਨੇਸ਼ ਬਜਾਜ, ਰਾਮ ਪ੍ਰਸਾਦ, ਸੁਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਬੇਦੀ, ਜਸਬੀਰ ਸਿੰਘ ਖਾਸਾ, ਗੁਲਸ਼ਨ ਵਿਨਾਇਕ, ਸਿਮਰਤਪਾਲ ਸਿੰਘ ਬੇਦੀ, ਜਸਪਾਲ ਸ਼ਰਮਾ, ਵਰੁਣ ਸੋਨੀ, ਸਤਪਾਲ ਵਿਨਾਇਕ, ਹਰਿੰਦਰਪਾਲ ਸਿੰਘ, ਗੋਪਾਲ ਸਿੰਘ, ਸੁਖਚੈਨ ਸਿੰਘ, ਹਰੀਸ਼ ਕੱਕੜ, ਰਾਕੇਸ਼ ਸੂਰੀ, ਨਰਿੰਦਰ ਸੂਰੀ, ਸਤਪਾਲ ਸਿੰਘ, ਪ੍ਰਗਟ ਸਿੰਘ, ਵਿਨੋਦ ਸੂਰੀ, ਜਗਮੋਹਨ ਸੇਠੀ, ਬਲਵਿੰਦਰ ਸਿੰਘ, ਬਿੱਲਾ, ਜਸਪਾਲ ਸਿੰਘ, ਸੁਖਦੇਵ ਸਿੰਘ (ਸਾਰੇ ਪੱਤਰਕਾਰ), ਮਦਨ ਮੋਹਣ, ਗੁਲਸ਼ਨ ਜੈਨ, ਕਮਲ ਗਰੋਵਰ, ਰਾਜੂ ਸ਼ਰਾਫ, ਬਲਰਾਮ ਸੂਰੀ, ਪ੍ਰਤਾਪ ਸਿੰਘ, ਬਿਕਰਮ ਸਿੰਘ, ਅਭੈਜੀਤ ਸਿੰਘ, ਸਰਬਜੋਤ ਸਿੰਘ, ਨਵਜੀਤ ਸਿੰਘ ਸਲੂਜਾ, ਬੀਬੀ ਹਰਮਿਰਨ ਕੋਰ, ਰੁਪਿੰਦਰ ਕੋਰ, ਸੁਰਿੰਦਰ ਕੋਰ, ਸੁਖਵਿੰਦਰ ਕੋਰ, ਜਤਿੰਦਰ ਕੋਰ, ਗੁਰਚਰਨ ਕੋਰ, ਰਮਨਜੋਤ ਕੋਰ, ਅੰਮ੍ਰਿਤ ਕੋਰ ਸਮੇਤ ਭਾਰੀ ਗਿਣਤੀ ਵਿਚ ਸੰਗਤਾ ਪਰਿਵਾਰ ਦੀ ਖੁਸ਼ੀ ਵਿਚ ਸ਼ਾਮਿਲ ਹੋਣ ਲਈ ਪਹੁੰਚੀਆ ਹੋਈਆ ਸਨ।ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply