Friday, July 17, 2026

ਭੌਂ ਪ੍ਰਾਪਤੀ ਬਿੱਲ ਵਿਰੁੱਧ ਆਮ ਆਦਮੀ ਪਾਰਟੀ ਨੇ ਮੋਦੀ ਦਾ ਪੁੱਤਲਾ ਫੂਕਿਆ

PPN0304201504

ਪੱਟੀ, 3 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਭੌਂ ਪ੍ਰਾਪਤੀ ਕਾਨੂੰਨ ਵਿੱਚ ਬਦਲਾਓ ਦੇ ਖਿਲਾਫ ਐਫ.ਸੀ.ਆਈ. ਵਿਭਾਗ ਦਾ ਭੋਗ ਪਾਉਣ ਵਿਰੁੱਧ ਗਰੀਬ ਪਰਿਵਾਰਾਂ ਨੂੰ ਸਸਤੇ ਭਾਅ ਮਿਲਦੇ ਰਾਸ਼ਨ ਦੀ ਪੜਤਾਲ ਕਰਨ ਦੇ ਨਾਂ ਹੇਠ ਲੋੜਵੰਦ ਪਰਿਵਾਰਾਂ ਦੇ ਰਾਸ਼ਨ ਕਾਰਡ ਰੱਦ ਕਰਨ, ਨਸ਼ੇ ਦੇ ਵਪਾਰੀਆਂ ਵਿਰੁੱਧ ਕਾਰਵਾਈ ਕਰਨ ਅਤੇ ਨੌੌਜਵਾਨਾਂ ਨੂੰ ਰੋਜ਼ਗਾਰ ਮੁੱਹਈਆ ਕਰਵਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਥਾਨਕ ਸ਼ਹਿਰ ਅੰਦਰ ਵਿਸ਼ਾਲ ਰੋਸ ਮਾਰਚ ਕੀਤਾ। ਮਾਰਚ ਕਰਤਾ ਵਲੰਟੀਅਰਾਂ ਨੇ ਹੱਥਾਂ ਵਿੱਚ ਹੱਥ ਲਿਖਤ ਬੈਨਰ, ਪੋਸਟਰ ਅਤੇ ਕੇਜ਼ਰੀਵਾਲ ਦੀ ਤਸਵੀਰ ਵਾਲੇ ਬੈਨਰ ਫੜੇ ਹੋਏ ਸਨ। ਵਰਕਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜਮਕੇ ਨਾਅਰੇਬਾਜ਼ੀ ਕੀਤੀ ਅਤੇ ਰੇਲਵੇ ਸਟੇਸ਼ਨ ਦੇ ਬਾਹਰ ਸਰਕਾਰ ਦਾ ਪੁਤਲਾ ਫੂਕਿਆ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵਿਸ਼ਾਲ ਇੱਕਠ ਦੁਰਗਾਨੰਦ ਪਾਰਕ ਵਿਖੇ ਹੋਇਆ ਜਿਸ ਦੀ ਪ੍ਰਧਾਨਗੀ ਹਰਪ੍ਰੀਤ ਸਿੰਘ ਭੱਗੂਪੁਰ, ਡਾ: ਗੁਰਨਾਮ ਸਿੰਘ ਨਵੀਪੁਰ ਅਤੇ ਮਹੋਕਮ ਸਿੰਘ ਸੀਤੋ ਨੇ ਸਾਂਝੇ ਤੌਰ ‘ਤੇ ਕੀਤੀ।
ਇਸ ਵਿਸ਼ਾਲ ਇੱਕਠ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਐਡਵੋਕੇਟ ਦਵਿੰਦਰਜੀਤ ਸਿੱਘ ਢਿੱਲੋਂ, ਹਰਭਜਨ ਸਿੰਘ ਪੱਟੀ, ਸੁਖਵਿੰਦਰ ਸਿੰਘ ਸੁੱਖ ਸੰਗਵਾ, ਕੁਲਦੀਪ ਸਿੰਘ ਚੂਸਲੇਵੜ, ਅਜੇ ਕੁਮਾਰ ਸ਼ਰਮਾ, ਜਗੀਰ ਸਿੰਘ ਲੌਹੁਕਾ, ਬਲਦੇਵ ਸਿੰਘ ਜਾਮਾਰਾਏ, ਨਿਰਵੈਲ ਸਿੰਘ ਉਦੋਕੇ, ਗੇਜਾ ਸਿੰਘ ਧੁੰਨ, ਅਜੀਤ ਸਿੰਘ ਲੌਹੁਕਾ, ਚਾਨਣ ਸਿੰਘ ਪਹਿਲਵਾਨ-ਕੇ ਆਦਿ ਆਗੁੂਆਂ ਨੇ ਸੰਬੋਧਨ ਕੀਤਾ। ਇਸ ਮੌਕੈ ਐਡਵੋਕੇਟ ਢਿੱਲੋਂ ਨੇ ਸੰਬਧੋਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੌਂ ਪ੍ਰਾਪਤੀ ਬਿੱਲ ਪਾਸ ਕੀਤਾ ਗਿਆ, ਜਿਸ ਵਿੱਚ ਕਿਸਾਨਾਂ ਦੀਆਂ ਸਹਿਮਤੀਆਂ ਨੂੰ ਘਟਾ ਦਿੱਤਾ ਗਿਆ। ਇਸਤੋਂ ਪਹਿਲਾਂ 2013 ਵਿੱਚ ਕਾਂਗਰਸ ਦੇ ਰਾਜ ਵਿਚ ਭੌਂ ਪ੍ਰਾਪਤੀ ਬਿੱਲ ਪਾਸ ਕੀਤਾ ਗਿਆ ਸੀ, ਉਸ ਸਮੇਂ ਭਾਜਪਾ ਵੱਲੋਂ ਇਸਦਾ ਪੂਰਨ ਸਮਰਥਣ ਕੀਤਾ ਗਿਆ ਸੀ। ਜਿਸ ਵਿੱਚ ਬਿੱਲ ਪਾਸ ਕੀਤਾ ਗਿਆ ਸੀ ਕਿ 80 ਪ੍ਰਤੀਸ਼ਤ ਕਿਸਾਨਾ ਦੀ ਸਹਿਮਤੀ ਤੋਂ ਬਿਨਾਂ ਕਿਸੇ ਕਿਸਾਨ ਦੀ ਜ਼ਮੀਨ ਜ਼ਬਰੀ ਐਕਵਾਇਰ ਨਹੀਂ ਕੀਤੀ ਜਾਵੇਗੀ ਅਤੇ ਪੰਜ ਸਾਲ ਤੱਕ ਐਕਵਾਇਰ ਕੀਤੀ ਜ਼ਮੀਨ ‘ਤੇ ਨਿਰਮਾਣ ਨਾ ਹੋਣ ਦੀ ਸੂਰਤ ਵਿੱਚ ਕਿਸਾਨ ਉਸ ਜ਼ਮੀਨ ਦੀ ਪ੍ਰਾਪਤੀ ਦਾ ਹੱਕਦਾਰ ਹੋਵੇਗਾ, ਪਰ ਹੁਣ ਕੇਂਦਰ ਦੀ ਮੋਦੀ ਸਰਕਾਰ ਭੌਂ ਪ੍ਰਾਪਤੀ ਬਿੱਲ ਵਿੱਚ ਕਈ ਤਰਾਂ ਦੀਆਂ ਤਬਦੀਲੀਆਂ ਕਰਕੇ ਦੇਸ਼ੀ-ਵਿਦੇਸ਼ੀ ਉਦਯੋਗਪਤੀਆਂ ਦਾ ਫਾਇਦਾ ਕਰਨਾ ਚਾਹੁੰਦੀ ਹੈ ਜਿਸਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹਰਭਜਨ ਸਿੰਘ ਪੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਦਾ ਆਦਿ ਬਣਾ ਦਿੱਤਾ ਹੈ, ਬੇਰੁਜ਼ਗਾਰੀ ਦੀ ਭੱਠੀ ਵਿੱਚ ਝੂਲਸੇ ਉੱਚ ਡਿਗਰੀਆਂ ਪ੍ਰਾਪਤ ਨੌਜਵਾਨ ਕੁੜੀਆਂ-ਮੁੰਡੇ ਰੋਜ਼ਗਾਰ ਦੀ ਪ੍ਰਾਪਤੀ ਵਾਸਤੇ ਥਾਂ-ਥਾਂ ਧਰਨੇ ਮੁਜਾਹਰੇ ਕਰ ਰਹੇ ਹਨ ਪਰ ਸਰਕਾਰ ਰੋਜ਼ਗਾਰ ਦਾ ਪ੍ਰਬੰਧ ਕਰਨ ਦੀ ਥਾਂ ਨਿਹੱਥੇ ਨੌਜਵਾਨਾਂ ਉੱਪਰ ਤਸ਼ਦੱਦ ਕਰ ਰਹੀ ਹੈ। ਇਸ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੰਗ ਕੀਤੀ ਕਿ ਭੌਂ ਪ੍ਰਾਪਤੀ ਬਿੱਲ ਵਾਪਿਸ ਲਿਆ ਜਾਵੇ, ਐਫ.ਸੀ.ਆਈ. ਵਿਭਾਗ ਨੂੰ ਤੋੜਣ ਦਾ ਫ਼ੈਸਲਾ ਰੱਦ ਕੀਤਾ ਜਾਵੇ, ਗਰੀਬ ਪਰਿਵਾਰਾਂ ਨੂੰ ਸਸਤੇ ਭਾਅ ਮਿਲਦੇ ਰਾਸ਼ਨ ਦੀ ਪੜਤਾਲ ਕਰਨ ਦੇ ਨਾਂ ਹੇਠ ਲੋੜਵੰਦ ਪਰਿਵਾਰਾਂ ਦੇ ਜੋ ਰਾਸ਼ਨ ਕਾਰਡ ਰੱਦ ਕੀਤੇ ਹਨ ਉਨਾਂ ਨੂੰ ਮੁੜ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ, ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ, ਠੇਕਾ ਅਧਾਰਿਤ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਅਨਰੇਗਾ ਸਕੀਮ ਨੂੰ ਸਹੀ ਰੂਪ ਵਿੱਚ ਚਲਾਇਆ ਜਾਵੇ, ਲੋੜਵੰਦਾ ਨੂੰ ਰੋਜ਼ਗਾਰ ਦਿੱਤਾ ਜਾਵੇ, ਅਨਰੇਗਾ ਸਕੀਮ ਅਧੀਨ ਕੀਤੇ ਕੰਮਾਂ ਦਾ ਮਿਹਨਤਾਨਾ ਤੁਰੰਤ ਦਿੱਤਾ ਜਾਵੇ, ਸਰਕਾਰੀ ਵਿਭਾਗਾ ਵਿੱਚ ਪਈਆਂ ਖਾਲੀਆਂ ਅਸਾਮੀਆਂ ਪੱਕੀ ਭਰਤੀ ਰਾਹੀਂ ਭਰੀਆਂ ਜਾਣ।
ਇਸ ਮੌਕੇ ਮਾ: ਗੁਰਦਿਆਲ ਸਿੰਘ ਪੱਟੀ, ਬਲਬੀਰ ਸਿੰਘ ਲੌਹੁਕਾ, ਰਤਨ ਸਿੰਘ ਪੱਟੀ, ਜਗਰੂਪ ਸਿੰਘ ਜੌਣੇਕੇ, ਬਲਜੀਤ ਸਿੰਘ, ਨਿਸ਼ਾਨ ਸਿੰਘ ਬਾਹਮਣੀ ਵਾਲਾ, ਗੁਰਬਚਨ ਸਿੰਘ ਕੈਰੋਂ, ਦਿਲਬਾਗ ਸਿੰਘ ਠੱਕਰਪੁਰਾ, ਹਜੂਰ ਸਿੰਘ ਨਦੋਹਰ, ਬਾਬਾ ਜਗਤਾਰ ਸਿੰਘ ਜੌੜ ਸਿੰਘ ਵਾਲਾ, ਬਲਦੇਵ ਸਿੰਘ ਕੱਚਾ-ਪੱਕਾ, ਅਮਰਜੀਤ ਸਿੰਘ ਪਹਿਲਵਾਨ, ਲਖਬੀਰ ਸਿੰਘ ਚੂਸਲੇਵੜ, ਹੀਰਾ ਸਿੰਘ ਦਰਾਜਕੇ, ਨਿਸ਼ਾਨ ਸਿੰਘ ਕੰਬੋਕੇ ਅਤੇ ਸੰਤੋਸ਼ ਕੁਮਾਰ ਪੱਟੀ ਆਦਿ ਮੌਜੂਦ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply