Thursday, July 16, 2026

ਗੁੱਡਵਿਲ ਸੁਸਾਇਟੀ ਪਰਸਰਾਮ ਨਗਰ ਵਲੋਂ 36ਵਾਂ ਅੱਖਾਂ ਦੇ ਅਪਰੇਸ਼ਨ ਕੈਂਪ ਆਯੋਜਿਤ

ਅੱਖਾਂ ਦੇ ਅਪਰੇਸ਼ਨ ਲਈ ਚੁਣੇ 65 ਮਰੀਜ਼ – ਪ੍ਰਧਾਨ ਬਰੇਜਾ

OLYMPUS DIGITAL CAMERA
ਬਠਿੰਡਾ, 3 ਅਪਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁੱਡਵਿਲ ਸੁਸਾਇਟੀ ਪਰਸਰਾਮ ਨਗਰ ਵਲੋਂ 36ਵਾਂ ਅੱਖਾਂ ਦੇ ਅਪਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ 65 ਮਰੀਜ਼ਾਂ ਨੂੰ ਅੱਖਾਂ ਦੇ ਅਪਰੇਸ਼ਨ ਲਈ ਚੁਣਿਆ ਗਿਆ।ਉਨ੍ਹਾਂ ਦੇ ਅੱਖਾਂ ਦੇ ਅਪਰੇਸ਼ਨ ਲਈ ਸਮੇਂ ਦੇ ਅਨੁਸਾਰ ਅਪਰੇਸ਼ਨ ਮੌਕੇ ਇਸ ਦੀ ਰਸਮ ਅਦਾ ਕਰਨ ਲਈ ਜਿਲ੍ਹਾ ਸੈਸ਼ਨ ਜੱਜ ਸ. ਤੇਜਿੰਦਰ ਸਿੰਘ ਵਲੋਂ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਇਸ ਸਮੇਂ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਹਾਲਚਾਲ ਪੁੱਛਣ ਤੋਂ ਇਲਾਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਉੱਦਮ ਬਾਰੇ ਵੀ ਪੁਛਿਆ ਅਤੇ ਆਪਣੀਆਂ ਸ਼ੁਭ ਇੱਛਾਵਾਂ ਭੇਂਟ ਕੀਤੀਆਂ।ਮਰੀਜ਼ਾਂ ਨੇ ਦੱਸਿਆਂ ਕਿ ਸੁਸਾਇਟੀ ਵਲੋਂ ਉਨ੍ਹਾਂ ਦੇ ਖਾਣ ਪੀਣ ਦਾ ਪੁਰਨ ਪ੍ਰਬੰਧ ਕੀਤਾ ਗਿਆ ਹੈ।ਸੁਸਾਇਟੀ ਵਲੋਂ ਮਰੀਜ਼ਾਂ ਨੂੰ ਅੱਖਾਂ ਦੇ ਲੈਂਜ,ਦਵਾਈਆਂ ਅਤੇ ਅਨੇਕਾਂ ਵੀ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਵਿਜੈ ਬਰੇਜਾ ਪ੍ਰਧਾਨ, ਕੇ.ਆਰ ਜਿੰਦਲ ਜਨਰਲ ਸਕੱਤਰ, ਡਾ. ਜੋਤ ਰਾਮ ਜੈਨ, ਸਤਿਆ ਨਰਾਇਣ ਖੰਡੇਲਵਾਲ, ਮੁਨੀਰਾਮ ਮਿੱਤਲ, ਦੀਵਾਨ ਚੰਦ, ਜਗਪਾਲ ਪਾਲੀ, ਰਾਜ ਕੁਮਾਰ ਗੋਇਲ ਐਮ.ਸੀ ਆਦਿ ਹਾਜ਼ਰ ਸਨ ਅਤੇ ਮਰੀਜ਼ਾਂ ਦਾ ਦੇਖ ਭਾਲ ਹਸਪਤਾਲ ਦੇ ਸਮੂਹ ਸਟਾਫ਼ ਵਲੋਂ ਕੀਤੀ ਗਈ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply