ਲੋਕ ਚੋਆਂ ਦੀਆਂ ਸੀਰਾਂ ਵਾਲਾ ਗੰਦਾ ਪ੍ਰਦੂਸ਼ਤ ਪਾਣੀ ਪੀਅ ਕੇ ਕਰ ਰਹੇ ਨੇ ਗੁਜਾਰਾ

ਹੁਸ਼ਿਆਰਪੁਰ, 3 ਅਪ੍ਰੈਲ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਵਲੋਂ ਪਿੰਡ ਤਖਣੀ ਦੇ ਇਕ ਹਿੱਸੇ ਦੀ ਅਬਾਦੀ ਵਿਚ ਪਾਇਪ ਲਾਇਨ ਪਾਉਣ ਦੇ ਬਾਵਜੂਦ ਪੀਣ ਵਾਲਾ ਪਾਣੀ ਨਾ ਮੁਹਈਆ ਹੋਣ ਅਤੇ ਲੋਕਾਂ ਵਲੋਂ ਚੌਅ ਦੀਆਂ ਸੀਰਾਂ ਦਾ ਗੰਦਾ ਪ੍ਰਦੂਸ਼ਤ ਪਾਣੀ ਪੀਅ ਕੇ ਅਜ਼ਾਦੀ ਦੇ 68 ਸਾਲ ਬਾਅਦ ਗੁਜਾਰਾ ਕਰਨ ਅਤੇ ਪੰਜਾਬ ਸਰਕਾਰ ਵਲੋਂ ਇਸ ਪਾਸੇ ਵੱਲ ਧਿਆਨ ਨਾ ਦੇਣ ਤੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦਾ ਸੀਮਾ ਰਾਣੀ ਦੀ ਅਗਵਾਈ ਵਿਚ ਪੁਤਲਾ ਸਾੜਿਆ, ਪੰਜਾਬ ਸਰਕਾਰ ਮੁਰਦਾਵਾਦ, ਸੰਵਿਧਾਨਕ ਵਿਤਕਰੇ ਬੰਦ ਕਰੋ ਦੇ ਜੋਰਦਾਰ ਨਾਅਰੇ ਲਗਾਏ।ਇਸ ਮੋਕੇ ਜੈ ਗੋਪਾਲ ਧੀਮਾਨ ਨੇ ਵੀ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਪੀਣ ਵਾਲੀਆਂ ਪਾਣੀ ਵਰਗੀਆਂ ਮੁਢੱਲੀਆਂ ਸਹੂਲਤਾਂ ਦਾ ਰਾਜਨੀਤਕ ਕਰਨ ਅਤੇ ਲੋੜ ਦੇ ਅਧਾਰ ਉਤੇ ਨਾ ਮੁਹਈਆ ਕਰਵਾਉਣ ਦੀ ਵੀ ਸਖਤ ਨਿੰਦਾ ਕੀਤੀ ਤੇ ਦਸਿਆ ਕਿ ਮੰਤਰੀ ਸਰਕਾਰੀ ਖ਼ਜਾਨੇ ਵਿਚੋਂ ਆਪ ਪੀ ਰਹੇ ਨੇ ਬਿਸਲਰੀ ਪਾਣੀ ਅਤੇ ਲੋਕਾਂ ਨੂੰ ਮੁਹਈਆ ਕਵਾਇਆ ਜਾ ਰਿਹਾ ਹੈ ਪ੍ਰਦੂਸ਼ਤ ਪਾਣੀ। ਲੋਕਾਂ ਨੇ ਘਰਾਂ ਵਿਚ ਪਾਣੀ ਦੀ ਲੋੜ ਪੂਰੀ ਕਰਨ ਲਈ ਚੋਅ ਦੀਆਂ ਸੀਰਾਂ ਵਾਲੇ ਪਾਣੀ ਦੇ ਪਾਇਪ ਤੋਂ ਟੁਲੂ ਪੰਪ ਲਗਾ ਕੇ ਦੇਸੀ ਜੁਗਾੜ ਬਣਾਇਆ ਹੋਇਆ ਹੈ, ਪਰ ਇਹ ਪਾਣੀ ਬਿਲਕੁਲ ਪੀਣ ਦੇ ਅਯੋਗ ਹੈ, ਪਾਣੀ ਪੀਣ ਨਾਲ ਪੇਟ ਫੁੱਲਦਾ ਹੈ। ਇਸੇ ਕਾਰਨ ਲੋਕਾਂ ਨੂੰ ਪਥੱਰੀਆਂ, ਮਲੇਰੀਆ, ਤੇ ਹੋਰ ਪੇਟ ਦੀਆਂ ਭਿਆਨਕ ਬੀਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦਸਿਆ ਕਿ ਬੱਚਿਆ ਨੂੰ ਪੇਟ ਦੇ ਕੀੜਿਆਂ ਦੀ ਵੀ ਮਹੀਨੇ ਵਿਚ ਇਕ ਵਾਰੀ ਦਵਾਈ ਦੇਣੀ ਪੈਂਦੀ ਹੈ। ਜਦੋਂ ਪ੍ਰਦੂਸ਼ਤ ਪਾਣੀ ਘੜਿਆਂ ਵਿਚ ਪਿਆ ਪਿਆ ਵਾਸਾ ਹੋ ਜਾਂਦਾ ਹੈ ਉਸ ਵਿਚ ਪ੍ਰਦੂਸ਼ਣ ਦੀ ਮਾਤਰਾ ਹੋਰ ਵੱਧ ਜਾਂਦੀ ਹੈ ਤੇ ਉਹ ਹੋਰ ਵੀ ਸ਼ਰੀਰ ਲਈ ਖਤਰਨਾਕ ਬਣ ਜਾਂਦਾ ਹੈ।
ਧੀਮਾਨ ਨੇ ਦਸਿਆ ਕਿ ਇਸ ਅਬਾਦੀ ਦੇ ਲੋਕ ਲਗਭਗ ਪਿਛੱਲੇ 34-35 ਸਾਲਾਂ ਤੋਂ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ ਤੇ ਜਿਆਦਾ ਤਰ ਇਨ੍ਹਾਂ ਘਰਾਂ ਦੇ ਲੋਕ ਦੇਸ਼ ਦੀਆਂ ਸਰਹਦਾਂ ਉਤੇ ਦੇਸ਼ ਦੀ ਰਖਿਆ ਕਰਦੇ ਹਨ। ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਸ ਸਮਲੇ ਨੂੰ ਹੱਲ ਕਰਵਾਉਣ ਲਈ 29 ਸਤੰਬਰ 2014 ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰ ਪੁਰ ਦੇ ਲਿਖਤੀ ਧਿਆਨ ਹੇਠ ਵੀ ਲਿਆਂਦਾ ਤੇ ਸਬੰਧਤ ਮਹਿਕਮੇ ਨੂੰ ਵੀ ਦਸਿਆ ਅਤੇ ਇਸ ਦੇ ਬਾਵਜੂਦ ਮੈਂਬਰ ਪਾਰਲੀਮੈਂਟ ਸ਼੍ਰੀ ਸਾਂਪਲਾ ਦੇ ਵੀ ਹਰਿਆਣੇ ਵਿਚ ਲੱਗੇ ਰਾਜਨੀਤਕ ਖੁਲ੍ਹੇ ਦਰਬਾਰ ਵਿਚ ਵੀ ਲਿਖਤੀ ਮੰਗ ਪਤੱਰ ਦਿਤਾ ਗਿਆ, ਇਲਾਕੇ ਦੇ ਵਿਧਾਇਕ ਵੀ ਇਸ ਮੁਸ਼ਿਕਲ ਵਾਰੇ ਭਲੀਭਾਂਤ ਚੰਗੀ ਤਰ੍ਹਾਂ ਜਾਣੂ ਹਨ ਪਰ ਸਭ ਦੇ ਬਾਵਜੂਦ ਲੋਕ ਫਿਰ ਵੀ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਵਾਂਝੇ ਹਨ। ਹੁਣ ਦੇਸ਼ ਦੇ ਰਾਸ਼ਟਰਪਤੀ ਜੀ ਅਤੇ ਯੂ ਐਨ ਓ ਦੇ ਜਨਰਲ ਸਕਤਰ ਨੂੰ ਲਿਖੱਣਾ ਬਾਕੀ ਰਹਿ ਗਿਆ ਹੈ।ਧੀਮਾਨ ਨੇ ਦਸਿਆ ਕਿ ਲੋਕਾਂ ਨੂੰ ਅਜ਼ਾਦੀ ਦੇ 68 ਸਾਲ ਬਾਅਦ ਵੀ ਪਹਾੜੀ ਇਲਾਕੇ ਵਿਚ ਸੰਚਾਈ ਲਈ ਵਰਤੇ ਜਾਂਦੇ ਪ੍ਰਦੂਸ਼ਤ ਪਾਣੀ ਪੀ ਕੇ ਗੁਜਾਰ ਕਰਨਾ ਪੈ ਰਿਹਾ ਹੈ।
ਧੀਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਰੁੰਤ ਤਖਣੀ ਦੇ ਪਿੰਡ ਵਾਸੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਮਿੰਨੀ ਸੈਕਟ੍ਰੀਏਟ ਦੇ ਬਾਹਰ ਪੱਕੇ ਤੋਰ ਤੇ ਪਾਣੀ ਦੀ ਸਪਲਾਈ ਨਾ ਚਾਲੂ ਹੋਣ ਤਕ ਧਰਨਾ ਲਗਾਇਆ ਜਾਵੇਗਾ ਅਤੇ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਟੈਂਕਰ ਰਾਹੀਂ ਤਰੁੰਤ ਚਾਲੂ ਕੀਤਾ ਜਾਵੇ। ਇਸ ਮੋਕੇ ਆਸ਼ਾ ਰਾਣੀ, ਰਮਨ ਕੌਰ, ਲੀਲਾ ਦੇਵੀ, ਬਲਵੀਰ ਕੌਰ, ਸ਼ੀਲਾ ਦੇਵੀ, ਸੰਤੋਸ਼ ਕੁਮਾਰੀ, ਪੂਨਮ, ਇੰਦੂ ਬਾਲਾ, ਪ੍ਰੇਮ ਲਤਾ, ਸਰੋਜ ਕੁਮਾਰੀ, ਸੁਦੇਸ਼ ਕੁਮਾਰੀ ਆਦਿ ਹਾਜਰ ਸਨ।
Punjab Post Daily Online Newspaper & Print Media