Friday, June 12, 2026

ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਸਿੱਖਿਆ ਪ੍ਰਤੀ 2 ਰੋਜ਼ਾ ਵਰਕਸ਼ਾਪ ਸੰਪੰਨ

ਵਿਦਿਆਰਥੀ ਨੂੰ ਸਮਾਜ ਵਿੱਚ ਵਿਚਾਰਨ ਲਾਇਕ ਬਣਾਉਣ ‘ਚ ਅਧਿਆਪਕ ਦੀ ਮੁੱਖ ਭੂਮਿਕਾ -ਡਾ. ਬਰਾੜ

PPN0404201514
ਅੰਮ੍ਰਿਤਸਰ, 3 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ 2 ਰੋਜ਼ਾ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੇ ਸਹਿਯੋਗ ਨਾਲ ਸੈਮੀਨਾਰ ਹਾਲ ਵਿਖੇ ਕੀਤਾ ਗਿਆ।ਵਰਕਸ਼ਾਪ ਵਿੱਚ 70 ਅਧਿਆਪਕਾਂ ਨੇ ਸ਼ਿਰਕਤ ਕੀਤੀ। ਵਰਕਸ਼ਾਪ ਦੌਰਾਨ ਸ੍ਰੀਮਤੀ ਕਲਪਨਾ ਕਪੂਰ ਨੇ ਸਿੱਖਿਆ ਦੇ ਮਿਆਰ ਨੂੰ ਹੋਰ ਪ੍ਰਫ਼ੁਲਿਤ ਕਰਨ ਲਈ ਅਧਿਆਪਕਾਂ ਨੂੰ ਅਜੋਕੀ ਤਕਨੀਕ ਅਪਨਾਉਣ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮਾਜ ਵਿੱਚ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਇਕ ਅਧਿਆਪਕ ਦੀ ਅਹਿਮ ਭੂਮਿਕਾ ਹੁੰਦੀ ਹੈ। ਵਿਦਿਆਰਥੀ ਨੂੰ ਹੁਨਰਮੰਦ, ਸਿੱਖਿਅਤ ਅਤੇ ਬੁੱਧੀਮਾਨ ਦੀ ਸ਼੍ਰੇਣੀ ਤੱਕ ਲਿਜਾਉਣ ਨਾਲ ਅਧਿਆਪਕ ਦੀ ਕਾਬਲੀਅਤ ਵੀ ਉਜਾਗਰ ਹੁੰਦੀ ਹੈ।ਇਸ ਲਈ ਸਿੱਖਿਆ ਦੇ ਵਿੱਦਿਆ ਦੀਆਂ ਬਰੀਕੀਆਂ ਨਾਲ ਗਿਆਨ ਹੋਣਾ ਹਰੇਕ ਅਧਿਆਪਕ ਲਈ ਅਤਿ ਜਰੂਰੀ ਹੋ ਗਿਆ ਹੈ। ਸ੍ਰੀਮਤੀ ਕਪੂਰ ਨੇ ਕਿਹਾ ਕਿ ਵਿਦਿਆਰਥੀਆਂ ਕਿਸੇ ਵੀ ਨਲਾਇਕੀ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ, ਬਲਕਿ ਉਸਦੀ ਕਮੀ ਨੂੰ ਦੂਰ ਕਰਨ ਲਈ ਸਰਲ ਉਪਾਅ ਗਿਆਤ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਅਧਿਆਪਕ ਦੀ ਖਾਸ ਅਹਿਮੀਅਤ ਹੁੰਦੀ ਹੈ। ਇਸ ਲਈ ਵਿਦਿਆਰਥੀ ਨੂੰ ਆਪਣਾ ਸੁਨਿਹਰਾ ਭਵਿੱਖ ਬਣਾਉਣ ਲਈ ਕਿਸੇ ਵੀ ਪ੍ਰਕਾਰ ਦਾ ਸੰਕੋਚ ਨਹੀਂ ਕਰਨਾ ਚਾਹੀਦਾ ਕਿਉਂਕਿ ਵਿੱਦਿਆ ਦਾ ਗਿਆਨ ਪ੍ਰਦਾਨ ਕਰਵਾਉਣ ਸਬੰਧੀ ਉਨ੍ਹਾਂ ਨੂੰ ਸਮਾਜ ‘ਗੁਰੂ’ ਦੇ ਦਰਜੇ ਨਾਲ ਵੀ ਨਿਵਾਜਿਆ ਗਿਆ ਹੈ।ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਇਸ ਮੌਕੇ ਪੁੱਜ ਮੁੱਖ ਬੁਲਾਰੇ ਸ੍ਰੀਮਤੀ ਕਪੂਰ ਦੁਆਰਾ ਮੁਹੱਈਆ ਕਰਵਾਈ ਗਈ ਜਾਣਕਾਰੀ ਦੀ ਸ਼ਲਾਘਾ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਜੀਵਨ ਨੂੰ ਅਧਿਆਪਕ ਦੀ ਖ਼ਾਸ ਭੂਮਿਕਾ ਹੁੰਦੀ ਹੈ ਕਿਉਂਕਿ ਉਹ ਬੱਚਿਆਂ ਨੂੰ ਸਫ਼ਲਤਾ ਦੀ ਪੌੜੀ ਤੇ ਸਮਾਜ ਵਿੱਚ ਵਿਚਰਨ ਦੇ ਲਾਇਕ ਬਣਾਉਣ ਲਈ ਜਦੋਂ-ਜਹਿਦ ਕਰਦਾ ਹੈ।ਇਸ ਲਈ ਮਾਤਾ-ਪਿਤਾ ਦੇ ਨਾਲ ਅਧਿਆਪਕ ਦਾ ਸਤਿਕਾਰ ਕਰਨਾ ਹਰੇਕ ਵਿਦਿਆਰਥੀ ਦਾ ਕਰਤਵ ਹੈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply