Saturday, August 15, 2026

ਅਜ਼ਾਦੀ ਘੁਲਾਟੀਏ ਸੈਨਾਪਤੀ ਮੈਹੰਗਾ ਸਿੰਘ ਸੈਣੀ ਦੀ ਬਰਸੀ ਮਨਾਈ

PPN0404201504

ਅੰਮ੍ਰਿਤਸਰ, 4 ਅਪ੍ਰੈਲ (ਰੋਮਿਤ ਸ਼ਰਮਾ) – ਅਜਾਦੀ ਘੁਲਾਟੀਏ ਸੈਨਾਪਤੀ ਸਰਦਾਰ ਮੈਹੰਗਾ ਸਿੰਘ ਸੈਣੀ ਦੀ 25ਵੀਂ ਬਰਸੀ ਪੁਤਲੀਘਰ ਵਿਖੇ ਸਰਦਾਰ ਮੈਹੰਗਾ ਸਿੰਘ ਹੱਜਾਮ ਯਾਦਗਾਰ ਕਮੇਟੀ ਦੇ ਵੱਲੋਂ ਮਨਾਈ ਗਈ। ਜਿਸ ਵਿੱਚ ਉਨ੍ਹਾਂ ਦੀ ਰਾਸ਼ਟਰ  ਦੇ ਪ੍ਰਤੀ ਕੀਤੀ ਗਈ ਸੇਵਾ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਹਿਜ ਪਾਠ  ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਸਰਵਨ ਕਰਵਾਇਆ।ਜਿਲਾ ਭਾਜਪਾ ਪ੍ਰਧਾਨ ਨਰੇਸ਼ ਸ਼ਰਮਾ ਵਿਸ਼ੇਸ਼ ਤੋਰ ‘ਤੇ ਪੁੱਜੇ। ਉਨ੍ਹਾਂ ਨੇ ਸਰਦਾਰ ਮੈਹੰਗਾ ਸਿੰਘ ਹੱਜਾਮ ਦੇ ਜੀਵਨ ਉੱਤੇ ਚਾਨਣਾ ਪਾਇਆ।ਪ੍ਰਿੰਸੀਪਲ ਅਮ੍ਰਿਤਪਾਲ ਕੌਰ, ਹਰਜਿੰਦਰ ਸਿੰਘ, ਮਾਰਸ਼ਲ ਰਿਟਾਇਰਡ ਹਵਾਲਦਾਰ, ਜਥੇਦਾਰ ਪਰਮਜੀਤ ਸਿੰਘ ਅਤੇ ਸਰਕਾਰੀ ਕੰਨਿਆ ਪਾਠਸ਼ਾਲਾ ਦੀ ਵਿਦਿਆਰਥਣ ਪ੍ਰਿਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਰੂਰਤਮੰਦ ਬੱਚਿਆਂ ਨੂੰ ਆਰਥਿਕ ਮਦਦ ਦਿੱਤੀ ਗਈ।ਇਸ ਮੌਕੇ ਕਮੇਟੀ ਪ੍ਰਧਾਨ ਸਰਦਾਰ ਮਨੋਹਰ ਸਿੰਘ ਹੱਜਾਮ, ਭਾਜਪਾ ਜਨ: ਸਕੱਤਰ ਸੁਰਿੰਦਰ ਸ਼ਰਮਾ, ਦਰਸ਼ਨ ਕੌਰ, ਸਤਨਾਮ ਸੈਨੀ, ਜਤਿੰਦਰ ਸੈਨੀ, ਹਰਭਜਨ ਸੈਨੀ, ਅਵਿਨਾਸ਼ ਕੌਰ, ਪ੍ਰਭਜੋਤ ਸਿੰਘ, ਗੁਰਮੀਤ ਕੌਰ, ਮਹਕਪ੍ਰੀਤ ਕੌਰ, ਸੇਹਜਬੀਰ ਸਿੰਘ ਮੌਜੂਦ ਸਨ।ਗੁਰੂ ਦਾ ਅਟੂਟ ਲੰਗਰ ਵਰਤਿਆ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply