Wednesday, September 16, 2026

ਪਨਬੱਸ ਟਾਂਡਾ ਬਾਈਪਾਸ ਕੋਲ ਹਾਦਸਾਗ੍ਰਸਤ 37 ਜਖਮੀਆਂ ਵਿਚੋਂ ਇੱਕ ਦੀ ਮੌਤ

PPN0604201514

ਹੁਸ਼ਿਆਰਪੁਰ, 6 ਅਪ੍ਰੈਲ ਸਤਵਿੰਦਰ ਸਿੰਘ) –  ਹੁਸ਼ਿਆਰਪੁਰ ਤੋ ਨਦੌਣ ਜਾ ਰਹੀ ਪਨਬਸ ਟਾਂਡਾ ਬਾਈਪਾਸ ਕੋਲ ਹਾਦਸਾਗ੍ਰਸ਼ਤ ਹੋ ਗਈ।ਇਸ ਹਾਦਸੇ ਵਿੱਚ 37 ਵਿਅਕਤੀ ਜਖਮੀ ਹੋਏ ਜਖਮੀ ਹੋ ਗਏ, ਜਿੰਨਾਂ ਵਿਚੋਂ  ਇੱਕ ਜਖਮੀ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ ।ਮ੍ਰਿਤਕ ਦੀ ਪਹਿਚਾਣ ਈਸ਼ਵਰ ਦਾਸ ਪੁੱਤਰ ਦਿਵਾਨ ਚਦ ਵਾਸੀ ਨਦੋਣ ਵਜੋ ਹੋਈ ।ਮੌਕੇ ਤੋ ਮਿੱਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਡਰਾਈਵਰ ਦੀ ਗਲਤੀ ਕਾਰਨ ਹੋਇਆ।ਹੁਸ਼ਿਆਰਪੁਰ ਬੱਸ ਅੱਡੇ ਤੋ 11.15 ‘ਤੇ ਚੱਲ ਕੇ ਜਦੋ ਇਹ ਬੱਸ 11.30 ਵਜੇ ਦੇ ਕਰੀਬ ਟਾਂਡਾ ਬਾਈਪਾਸ ਪੁੱਲ ਕੋਲ ਪਹੁਚੀ ਤਾਂ ਡਰਾਇਵਰ ਵਲੋਂ ਚੱਲਦੀ ਬੱਸ ਵਿੱਚ ਪਾਣੀ ਪੀਣ ਦੇ ਕਾਰਨ ਉਸ ਦਾ ਧਿਆਨ ਭਟਕਣ ਕਾਰਨ ਬੱਸ ਬੇਕਾਬੂ ਹੋ ਕੇ ਖਤਾਨਾਂ ਵਿੱਚ ਡਿੱਗ ਪਈ।ਇਸ ਬੱਸ ਦੇ ਡਰਾਈਵਰ ਦੀ ਪਹਿਚਾਣ ਯੋਗਰਾਜ ਪੁੱਤਰ ਕ੍ਰਿਪਾਲ ਦਾਸ ਵਾਸੀ ਊਨਾ ਚੱਲਾ ਰਿਹਾ ਸੀ ਤੇ ਬੱਸ ਵਿੱਚ ਜਿਆਦਾਤਰ ਯਾਤਰੀ ਬਿਆਸ ਤੋ ਨਾਦੋਨ ਜਾ ਰਹੇ ਸਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply