Wednesday, August 12, 2026

ਬੀ.ਆਰ. ਮਹਿੰਦਰਾ ਪੌਲੀਟੈਕਨਿਕ ਕਾਲਜ ਜੱਜਲ ‘ਚ ਨੌਕਰੀ ਮੇਲਾ

3 ਕੰਪਨੀਆਂ ਵਲੋਂ ਕਾਲਜ ਦੇ 30 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

PPN0804201503
ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅੰਗ੍ਰੇਜ ਸਿੰਘ ਵਿੱਕੀ) – ਸਥਾਨਕ ਬੀ.ਆਰ ਮਹਿੰਦਰਾ ਪੌਲੀਟੈਕਨਿਕ ਕਾਲਜ ਜੱਜਲ ਵਿਖੇ ਵਿਦਿਆਰਥੀਆਂ ਦਾ ਨੌਕਰੀ ਮੇਲਾ ਕਰਵਾਇਆ ਗਿਆ, ਇਸ ਨੌਕਰੀ ਮੇਲੇ ਦੌਰਾਨ 3 ਕੰਪਨੀਆਂ ਇੰਡੀਆ ਨਿਪਾਉਨ ਇਲੈਕਟ੍ਰੀਕਲ ਰਿਵਾੜੀ, ਇੰਡੀਆ ਜਪਾਨ ਲਾਈਟਿੰਗ ਰਿਵਾੜੀ ਅਤੇ ਐਨ.ਐਸ.ਐਸ ਟੈਕਨਾਲੋਜੀ ਨਿਊ ਦਿੱਲੀ ਵਲੋਂ 150 ਦੇ ਕਰੀਬ ਵਿਦਿਆਰਥੀਆਂ ਦੀ ਇੰਟਰਵਿਊ ਲਈ ਗਈ। ਕੰਪਨੀਆਂ ਵਲੋਂ ਵਿਦਿਆਰਥੀਆਂ ਦਾ ਲਿਖਤੀ ਟੈਸ਼ਟ ਅਤੇ ਇੰਟਰਵਿਊ ਲਿਆ ਗਿਆ।ਇਸ ਦਾ ਮੇਲੇ ਵਿਚ ਇਲੈਕਟ੍ਰੀਕਲ ਅਤੇ ਮਕੈਨੀਕਲ ਦੇ 6ਵੇਂ ਸਮੈਸਟਰ ਦੇ ਵਿਦਿਆਰਥੀਆਂ ਤੋਂ ਇਲਾਵਾ ਪਾਸ ਆਊਟ ਵਿਦਿਆਰਥੀਆਂ ਨੇ ਵੀ ਭਾਗ ਲਿਆ।ਇਸ ਮੇਲੇ ਦੀ ਅਗਵਾਈ ਕਾਲਜ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਕੀਤੀ ਅਤੇ ਇਸ ਮੌਕੇ ਕਾਲਜ ਚੇਅਰਮੈਨ ਉਦਯੋਗਪਤੀ ਨਰਿੰਦਰ ਕੁਮਾਰ ਗੋਇਲ ਅਤੇ ਸੈਕਟਰੀ ਜੈਪਾਲ ਗਰਗ ਉਚੇਚੇ ਤੌਰ ਤੇ ਮੌਜੂਦ ਰਹੇ।ਇਸ ਮੇਲੇ ਵਿਚ 3 ਕੰਪਨੀਆਂ ਵਲੋਂ 30 ਦੇ ਕਰੀਬ ਵਿਦਿਆਰਥੀਆਂ ਨੂੰ ਜੁਆਇਨਿੰਗ ਲੈਟਰ ਤਕਸੀਮ ਕੀਤੇ ਗਏ। ਨੌਕਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚੋਂ ਜਗਜੀਤ ਸਿੰਘ ਤਲਵੰਡੀ ਸਾਬੋ, ਸੰਦੀਪ ਕੋਟਭਾਰਾ, ਬੇਅੰਤ ਸਿੰਘ ਕੋਟਭਾਰਾ, ਅਰਵਿੰਦ ਕੁਮਾਰ ਡੱਬਵਾਲੀ, ਵਿੱਕੀ ਸਿੰਘ ਗੁਰੂਸਰ, ਹੁਕਮ ਚੰਦ ਡੱਬਵਾਲੀ, ਵੀਰੂ ਡੱਬਵਾਲੀ, ਪ੍ਰਕਾਸ਼ ਕੁਮਾਰ ਮਿਸ਼ਰਾ ਬਿਹਾਰ, ਰੋਹਿਤ ਕੁਮਾਰ ਬਿਹਾਰ ਤੋਂ ਇਲਾਵਾ 21 ਹੋਰ ਵਿਦਿਆਰਥੀਆਂ ਨੂੰ ਵੀ ਜੁਆਇੰਨਿੰਗ ਲੈਂਟਰ ਦਿੱਤੇ ਗਏ। ਅੰਤ ਵਿਚ ਫਾਈਨਾਂਸ ਸੈਕਟਰੀ ਅਤੇ ਡਾਇਰੈਕਟਰ ਜੀਤੂ ਭਾਗੀਬਾਂਦਰ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਇਸ ਤਰ੍ਹਾਂ ਦੇ ਜੋਬ ਫੇਅਰ ਸਮੇਂ ਸਮੇਂ ਤੇ ਕਾਲਜ ਪ੍ਰਬੰਧਨ ਵਲੋਂ ਆਯੋਜਿਤ ਕੀਤੇ ਜਾਂਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply