Tuesday, November 24, 2026

ਟਰੈਫਿਕ ਪੁਲਿਸ ਨੇ ਮੋਟਰ ਸਾਈਕਲ ਵਾਲਿਆਂ ਨੂੰ ਪਾਈਆਂ ਭਾਜੜਾਂ

PPN0904201517ਭਿੱਖੀਵਿੰਡ, 4 ਅਪ੍ਰੈਲ (ਲਖਵਿੰਦਰ ਗੋਲਣ, ਕੁਲਵਿੰਦਰ ਕੰਬੋਕੇ) – ਐਸ.ਐਸ.ਪੀ (ਦਿਹਾਤੀ) ਦੀਆਂ ਸਖਤ ਹਦਾਇਤਾਂ ਤੇ ਚੱਲਦਿਆਂ ਭਿੱਖੀਵਿੰਡ ਮੇਨ ਚੌਂਕ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਅਤੇ ਮੋਟਰ ਸਾਈਕਲ ਤੇ ਹੋਰ ਵਹੀਕਲਾਂ ਦੀ ਸਬ-ਇੰਸਪੈਕਟਰ ਜੋਗਿੰਦਰ ਸਿੰਘ ਵਲੋਂ ਚੈਕਿੰਗ ਕੀਤੀ ਗਈ। ਸਬ-ਇੰਸਪੈਕਟਰ ਨੇ ਦੱਸਿਆ ਕਿ ਹੈਲਮਟ, ਵਾਹਨਾ ਦੀ ਰਜਿਸਟਰੇਸ਼ਨ, ਪ੍ਰਦੂਸ਼ਣ ਅਤੇ ਇਨਸ਼ੋਰੈਂਸ ਦੇ ਕਾਗਜ਼ਾਤ ਨਾ ਦਿਖਾਉਣ ਵਾਲੇ ਵਾਹਣ ਚਾਲਕਾਂ ਦੇ ਮੇਨ ਚੌਂਕ ਵਿੱਚ ਚਲਾਨ ਕੱਟੇ ਗਏ । ਉਨਾਂ ਕਿਹਾ ਕਿ ਟਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਕਾਨੂੰਨ ਦੀ ਉਲਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਮੌਕੇ ਤੇ ਹਾਜ਼ਰ ਜਗਜੀਤ ਸਿੰਘ, ਭਗਤ ਸਿੰਘ ਅਤੇ ਹੋਰ ਟ੍ਰੈਫਿਕ ਪੁਲਿਸ ਮੁਲਾਜ਼ਮ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply