Friday, August 14, 2026

ਮੰਤਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 12 ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

PPN1204201505

ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਅਧਿਕਾਰੀਆਂ ਦੀ ਟੀਮ ਦੇ ਨਾਲ ਵਾਰਡ 12 ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।ਸ਼੍ਰੀ ਜੋਸ਼ੀ ਨੇ ਵਰਕਰਾਂ ਨੂੰ ਕਿਹਾ ਕੀ ਉਹ ਰੂਟੀਨ ਵਿਚ ਹੀ ਹਰ ਮੁਸ਼ਕਿਲਾ ਨੂੰ ਹੱਲ ਕਰਨ।ਲੋਕਾਂ ਨੇ ਸ਼੍ਰੀ ਜੋਸ਼ੀ ਨੂੰ ਬਿਜਲੀ ਦੀਆਂ ਤਾਰਾਂ ਦੇ ਜਾਲ ਨੂੰ ਖਤਮ ਕਰਨ ਲਈ ਬੇਨਤੀ ਕੀਤੀ।ਸ਼੍ਰੀ ਜੋਸ਼ੀ ਨੇ ਮੋਕੇ ਤੇ ਅਧਿਕਾਰੀਆਂ ਨੂੰ ਕੰਮ ਖੱਤਮ ਕਰਕੇ ਰਿਪੋਰਟ ਦੇਣ ਲਈ ਆਖਿਆ। ਉਹਨਾਂ ਕਿਹਾ ਉਹ ਹਲਕੇ ਦੀ ਹਰ ਵਾਰਡ, ਮੁਹੱਲੇ ਅਤੇ ਗਲੀਆਂ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੁ ਹੋਣਗੇ। ਇਸ ਮੋਕੇ ਤੇ ਅਨੁੱਜ ਸਿੱਕਾ, ਸ਼ਿਵ ਦਰਸ਼ਨ ਸ਼ਰਮਾ, ਦੀਪਕ ਨੰਦਾ, ਐਚ.ਐਸ.ਗਿੱਲ, ਇੰਦ੍ਰਜੀਤ ਸਿੰਘ, ਐਸ.ਕੇ.ਪੂਰੀ, ਮੋਹਿੰਦੇਰਪਾਲ ਤੋਂ ਇਲਾਵਾ ਪਾਵਰ-ਕਾਮ ਤੋਂ ਐਕਸੀਅਨ ਸਕੱਤਰ ਸਿੰਘ ਢਿਲੋਂ, ਐਸ.ਡੀ.ਓ. ਦਿਨੇਸ਼ ਗੁਪਤਾ, ਵਾਟਰ ਸਪਲਾਈ ਤੋਂ ਐਕਸੀਅਨ ਪਰਦੁਮਨ ਸਿੰਘ, ਐਕਸੀਅਨ (ਸਟ੍ਰੀਟ ਲਾਇਟ) ਐਮ.ਪੀ.ਐਸ. ਬੇਦੀ,  ਆਦਿ ਮੋਕੇ ਤੇ ਮੋਜੂਦ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply