ਡੁਪਲੀਕੇਟ ਰੋਲ ਨੰਬਰ ਲਈ 14 ਅਪ੍ਰੈਲ ਨੂੰ ਪ੍ਰੀਖਿਆ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ
ਅੰਮ੍ਰਿਤਸਰ, 13 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਕਲਾਸਾਂ ਦੇ ਪ੍ਰੈਕਟੀਕਲ ਪੇਪਰ ਲੈਣ ਲਈ ਸਬੰਧਤ ਵਿਦਿਆਰਥੀਆਂ ਨੂੰ ਰੋਲ ਨੰਬਰ ਭੇਜ ਦਿੱਤੇ ਗਏ ਹਨ। ਪ੍ਰੈਕਟੀਕਲ ਪ੍ਰੀਖਿਆਵਾਂ ਮਿਤੀ 15-04-2015 ਤੋਂ ਸ਼ੁਰੂ ਹੋ ਰਹੀਆਂ ਹਨ। ਜਿੰਨਾਂ ਵਿਦਿਆਰਥੀਆਂ ਨੂੰ ਡਾਕ ਰਾਹੀਂ ਰੋਲ ਨੰਬਰ ਨਹੀਂ ਮਿਲਿਆ, ਉਹ ਯੂਨੀਵਰਸਿਟੀ ਵਿਚ ਆ ਕੇ ਸਬੰਧਤ ਪ੍ਰੀਖਿਆ ਸ਼ਾਖਾਵਾਂ ਪਾਸੋਂ ਮਿਤੀ 15-04-2015 ਤੋਂ ਪਹਿਲਾਂ ਡੁਪਲੀਕੇਟ ਰੋਲ ਨੰਬਰ ਲੈ ਸਕਦੇ ਹਨ। ਸਬੰਧਤ ਵਿਦਿਆਰਥੀ ਜਮ੍ਹਾਂ ਕਰਵਾਈ ਹੋਈ ਫੀਸ ਦੀ ਰਸੀਦ ਅਤੇ 75% ਲੈਕਚਰ ਸਰਟੀਫਿਕੇਟ ਨਾਲ ਜਰੂਰ ਲੈ ਕੇ ਆਉਣ। ਇਸ ਸਬੰਧੀ 14 ਅਪ੍ਰੈਲ ਨੂੰ ਪ੍ਰੀਖਿਆ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ।
Punjab Post Daily Online Newspaper & Print Media