Saturday, April 11, 2026

ਦਿੱਲੀ ਕਮੇਟੀ ਵੱਲੋਂ ਬਾਬਾ ਬੁੱਢਾ ਜੀ ਦੇ ਨਾਂ ‘ਤੇ ਕੁੰਡਲੀ ਵਿਖੇ ਗੁਰਦੁਆਰਾ ਉਸਾਰੀ ਦੀ ਸ਼ੁਰੂਆਤ

PPN1304201507

ਨਵੀਂ ਦਿੱਲੀ, 13 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਟੀ.ਡੀ.ਆਈ. ਸਿਟੀ ਕੁੰਡਲੀ ਵਿਖੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਉਸਾਰੀ ਦੀ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ। ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਨੂੰ ਨਵੀਂ ਬਿਲਡਿੰਗ ਦੀ ਉਸਾਰੀ ਦੀ ਕਾਰ ਸੇਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਕ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਸੌਂਪੀ। ਦਿੱਲੀ ਕਮੇਟੀ ਦੇ ਹਜ਼ੂਰੀ ਢਾਡੀ ਹਰਭਜਨ ਸਿੰਘ ਖਾਲਸਾ ਨੇ ਢਾਡੀ ਪ੍ਰਸੰਗ ਅਤੇ ਹਜ਼ੂਰੀ ਰਾਗੀ ਗੁਰਨਾਮ ਸਿੰਘ ਨੇ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ। ਸੰਗਤਾ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ ਨੇ ਨਵੇਂ ਬਨਣ ਵਾਲੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਬਾਬਾ ਬੁੱਢਾ ਜੀ ਦੇ ਨਾਂ ਤੇ ਰੱਖਣ ਦਾ ਵੀ ਐਲਾਨ ਕੀਤਾ।
ਜੀ.ਕੇ. ਨੇ ਕਿਹਾ ਕਿ ਦਿੱਲੀ ਸੋਨੀਪਤ ਬੋਰਡਰ ਨੇੜੇ ਨਵੀਂ ਬਣੀ ਇਸ ਕਲੌਨੀ ‘ਚ ਨਾਨਕ ਨਾਮ ਲੇਵਾ ਕਿਸੇ ਸੱਜਣ ਦੁਆਰਾ ਬੀਤੇ ਦਿਨੀ ਇਕ ਪਲਾਟ ਗੁਰਦੁਆਰਾ ਸਾਹਿਬ ਬਨਾਉਣ ਲਈ ਦਿੱਲੀ ਕਮੇਟੀ ਨੂੰ  ਦਿੱਤਾ ਗਿਆ ਸੀ, ਜਿਸ ਤੇ ਅੱਜ ਬਿਲਡਿੰਗ ਦੀ ਉਸਾਰੀ ਦੇ ਕਾਰਜ ਦੀ ਸ਼ੁਰੂਆਤ ਹੋਈ ਹੈ। ਛੇਤੀ ਹੀ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਣ ਦੀ ਆਸ ਪ੍ਰਗਟ ਕਰਦੇ ਹੋਏ ਜੀ.ਕੇ. ਤੇ ਦਿੱਲੀ ਕਮੇਟੀ ਦੇ ਹੋਰ ਮੈਂਬਰਾਂ ਵੱਲੋਂ ਕਾਰਸੇਵਾ ਦੀ ਟੋਕਰੀ ਵੀ ਸਿਰ ਤੇ ਚੁੱਕ ਕੇ ਕਾਰਸੇਵਾ ਦੇ ਕਾਰਜਾਂ ‘ਚ ਹਿਸਾ ਪਾਇਆ ਗਿਆ।ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਸਮਰਦੀਪ ਸਿੰਘ ਸੰਨੀ, ਚਮਨ ਸਿੰਘ ਅਤੇ ਸੇਵਕ ਪਰਿਵਾਰ ਸਣੇ ਬਾਬਾ ਸੁਰਿੰਦਰ ਸਿੰਘ ਕਾਰਸੇਵਾ ਵਾਲੇ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply