Wednesday, August 5, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੈਕਟੀਕਲ ਪੇਪਰਾਂ ਲਈ ਵਿਦਿਆਰਥੀਆਂ ਨੂੰ ਰੋਲ ਨੰਬਰ ਭੇਜੇ

ਡੁਪਲੀਕੇਟ ਰੋਲ ਨੰਬਰ ਲਈ 14 ਅਪ੍ਰੈਲ ਨੂੰ ਪ੍ਰੀਖਿਆ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ

ਅੰਮ੍ਰਿਤਸਰ, 13 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਕਲਾਸਾਂ ਦੇ ਪ੍ਰੈਕਟੀਕਲ ਪੇਪਰ ਲੈਣ ਲਈ ਸਬੰਧਤ ਵਿਦਿਆਰਥੀਆਂ ਨੂੰ ਰੋਲ ਨੰਬਰ ਭੇਜ ਦਿੱਤੇ ਗਏ ਹਨ। ਪ੍ਰੈਕਟੀਕਲ ਪ੍ਰੀਖਿਆਵਾਂ ਮਿਤੀ 15-04-2015 ਤੋਂ ਸ਼ੁਰੂ ਹੋ ਰਹੀਆਂ ਹਨ। ਜਿੰਨਾਂ ਵਿਦਿਆਰਥੀਆਂ ਨੂੰ ਡਾਕ ਰਾਹੀਂ ਰੋਲ ਨੰਬਰ ਨਹੀਂ ਮਿਲਿਆ, ਉਹ ਯੂਨੀਵਰਸਿਟੀ ਵਿਚ ਆ ਕੇ ਸਬੰਧਤ ਪ੍ਰੀਖਿਆ ਸ਼ਾਖਾਵਾਂ ਪਾਸੋਂ ਮਿਤੀ 15-04-2015 ਤੋਂ ਪਹਿਲਾਂ ਡੁਪਲੀਕੇਟ ਰੋਲ ਨੰਬਰ ਲੈ ਸਕਦੇ ਹਨ। ਸਬੰਧਤ ਵਿਦਿਆਰਥੀ ਜਮ੍ਹਾਂ ਕਰਵਾਈ ਹੋਈ ਫੀਸ ਦੀ ਰਸੀਦ ਅਤੇ 75% ਲੈਕਚਰ ਸਰਟੀਫਿਕੇਟ ਨਾਲ ਜਰੂਰ ਲੈ ਕੇ ਆਉਣ।  ਇਸ ਸਬੰਧੀ 14 ਅਪ੍ਰੈਲ ਨੂੰ ਪ੍ਰੀਖਿਆ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply