ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੱਤਾਧਾਰੀ ਸ਼੍ਰੌਮਣੀ ਅਕਾਲੀ ਦਲ ਨੇ ਧੂਰੀ ਦੀ ਅਸੈਂਬਲੀ ਸੀਟ ਜਿੱਤ ਕੇ ਕਾਂਗਰਸ ਪਾਸੋਂ ਇਹ ਸੀਟ ਖੋਹ ਲਈ ਹੈ। ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਤਿੰਨ ਵਾਰ ਵਿਧਾਇਕ ਰਹੇ ਗੋਬਿੰਦ ਸਿੰਘ ਲੋਂਗੋਵਾਲ ਨੇ ਕਾਂਗਰਸ ਦੇ ਸਾਂਝੇ ਮੋਰਚੇ ਦੇ ਉਮੀਦਵਾਰ ਸਿਰਮਰਪ੍ਰਤਾਪ ਸਿੰਘ ਬਰਨਾਲਾ, ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਹਨ, ਨੂੰ 37501 ਵੋਟਾਂ ਦੇ ਵੱਡੇ ਫਰਕ ਨਾਲ ਕਰਾਰੀ ਹਾਰ ਦਿੱਤੀ ਹੈ। ਧੂਰੀ ਦੀ ਸੀਟ ਜਿਤਣ ਨਾਲ ਪੰਜਾਬ ਅਸੈਂਬਲੀ ਵਿੱਚ ਅਕਾਲੀ ਦਲ ਦੇ ਵਿਧਇਕਾਂ ਦੀ ਗਿਣਤੀ 59 ਹੋ ਗਈ ਹੈ, ਜੋ ਲੋੜੀਂਦੇ ਸਪੱਸ਼ਟ ਬਹੁੱਮਤ ਤੋਂ 1 ਇਕ ਸੀਟ ਵੱਧ ਹੈ। ਅਕਾਲੀ ਦਲ ਤੋਂ ਇਲਾਵਾ ਭਾਜਪਾ ਦੇ 12, ਕਾਂਗਰਸ ਦੇ 43 ਅਤੇ 3 ਅਜ਼ਾਦ ਵਿਧਾਇਕ ਹਨ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …
Punjab Post Daily Online Newspaper & Print Media