Tuesday, March 17, 2026

ਸ਼੍ਰੋਮਣੀ ਕਮੇਟੀ ਵਲੋਂ ਪਿੰਗਲਵਾੜਾ ਦਾ ਸਟਾਲ ਹਟਾਉਣ ‘ਤੇ ਬੀਬੀ ਇੰਦਰਜੀਤ ਕੌਰ ਨੇ ਦਿੱਤਾ ਰੋਸ ਧਰਨਾ

PPN1704201512

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਉਪ ਮੁਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ‘ਤੇ ਅਮਲ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਘੰਟਾ ਘਰ ਬਾਹੀ ਦੇ ਬਾਹਰਵਾਰ ਪਿਛਲੇ 5 ਦਹਾਕਿਆਂ ਤੋਂ ਲੱਗਾ ਪਿੰਗਲਵਾੜਾ ਸੰਸਥਾ ਦਾ ਸਟਾਲ ਅੱਜ ਹਟਾ ਦਿੱਤਾ ਹੈ।ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਇਸ ਕਾਰਵਾਈ ਦਾ ਪਤਾ ਚੱਲਦਿਆਂ ਹੀ ਪਿੰਗਲਵਾੜਾ ਸੰਸਥਾ ਦੀ ਚੇਅਰਮੈਨ ਡਾ: ਬੀਬੀ ਇੰਦਰਜੀਤ ਕੌਰ, ਪਿੰਗਲਵਾੜਾ ਦੇ ਕੁੱਝ ਮੁਲਾਜਮਾਂ ਅਤੇ ਸਮਾਜ ਸੇਵੀ ਲੋਕਾਂ ਨਾਲ ਮਿਲ ਕੇ ਰੋਸ ਧਰਨਾ ਸ਼ੁਰੂ ਕਰ ਦਿਤਾ।।ਬੀਬੀ ਇੰਦਰਜੀਤ ਕੌਰ ਨੇ ਕਿਹ ਕਿ ਪਿੰਗਲਵਾੜਾ ਵਰਗੀ ਸੰਸਥਾ ਨੂੰ ਘਟੋ-ਘੱਟ ਸ੍ਰੀ ਦਰਬਾਰ ਸਾਹਿਬ ਤੋਂ ਦੂਰ ਨਾ ਕੀਤਾ ਜਾਵੇ, ਕਿਉਂਕਿ ਸੰਸਥਾ ਦੇ ਬਾਨੀ ਨੇ ਕੋਈ ਪੰਜ  ਦਹਾਕੇ ਪਹਿਲਾਂ ਇਸੇ ਅਸਥਾਨ ਤੇ ਬੈਠ ਕੇ ਸੰਗਤਾਂ ਨੂੰ ਸਿੱਖੀ ਸਿਧਾਤਾਂ, ਮਨੁੱਖੀ ਆਚਰਣ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਸ਼ੁਰ ਕੀਤਾ ਸੀ।
ਜਿਕਰਯੋਗ ਹੈ ਕਿ ਬੀਤੇ ਦਿਨੀ ਆਪਣੇ ਪ੍ਰੀਵਾਰ ਦੀ ਸੁਖ ਸ਼ਾਂਤੀ ਲਈ ਅਰਦਾਸ ਕਰਨ ਆਏ ਸ੍ਰ. ਸੁਖਬੀਰ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਪ੍ਰਤਾਪ ਸਿੰਘ ਨੂੰ ਘੰਟਾ ਘਰ ਬਾਹੀ ਵਾਲੇ ਪਾਸੇ ਜੋੜਾ ਘਰ ਦੇ ਬਰਾਂਡੇ ਵਿਚੋਂ ਖੋਖੇ ਹਟਾਉਣ ਦੇ ਆਦੇਸ਼ ਦਿੱਤੇ ਸਨ।ਸ੍ਰੀ ਦਰਬਾਰ ਸਾਹਿਬ ਦੇ ਮੈਨਜਰ ਨੇ ਉਪ ਮੁੱਖ ਮੰਤਰੀ ਦੇ ਹੁਕਮਾਂ ‘ਤੇ ਪਹਿਲਾਂ ਧਰਮ ਪ੍ਰਚਾਰ ਕਮੇਟੀ ਦਾ ਮੁਫਤ ਪੁਸਤਕ ਸਟਾਲ ਹਟਾ ਦਿੱਤਾ, ਲੇਕਿਨ ਪਿੰਗਲਵਾੜਾ ਸੰਸਥਾ ਨੂੰ ਦੋ ਦਿਨ ਦਾ ਸਮਾਂ ਦੇ ਦਿੱਤਾ।ਅੱਜ ਦੇਰ ਸ਼ਾਮ ਸ਼੍ਰੀ ਦਰਬਾਰ ਸਾਹਿਬ ਦੇ ਇਕ ਮੀਤ ਮੈਨੇਜਰ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ 50 ਦੇ ਕਰੀਬ ਸੇਵਾਦਾਰਾਂ ਨੇ ਪਿੰਗਲਵਾੜਾ ਦੇ ਸਟਾਲ ਅਤੇ ਮੇਜਾਂ ਨੂੰ ਖਿੱਚ ਕੇ ਸ਼ਨੀ ਮੰਦਰ ਸਾਹਮਣੇ ਸੜਕ ‘ਤੇ ਰੱਖ ਦਿੱਤਾ।ਜਿਕਰਯੋਗ ਹੈ ਪਿੰਗਲਵਾੜਾ ਸੰਸਥਾ ਵਲੋਂ ਾਤਰੂਆਂ ਨੂੰ ਮੁਫਤ ਸਾਹਿਤ ਵੰਡਣ ਦੇ ਨਾਲ-ਨਾਲ  ਦਾਨ ਵੀ ਇਕੱਤਰ ਕੀਤਾ ਜਾਂਦਾ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply