ਬਠਿੰਡਾ, 18 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੀਨੀਅਰ ਕਪਤਾਨ ਪੁਲਿਸ ਬਠਿੰਡਾ ਇੰਦਰਮੋਹਨ ਸਿੰਘ ਭੱਟੀ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੀ 16/04/2015 ਨੂੰ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਗੈਂਗਸਟਰ ਕੁਲਵੀਰ ਸਿੰਘ ਉਰਫ ਕੁਲਵੀਰਾ ਦੇ ਗਰੁੱਪ ਵੱਲੋਂ ਇਸ ਦੇ ਵਿਰੋਧੀ ਗਰੁੱਪ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਇਨਾਂ ਦੇ ਸਾਥੀਆਂ ਵਿਚਕਾਰ ਬੰਦੀ ਖੁੱਲਣ ਸਮੇਂ ਜੋ ਲੜਾਈ ਝਗੜਾ ਹੋਇਆ ਸੀ, ਵਿੱਚ ਗੈਂਗਸਟਰ ਕੁਲਵੀਰ ਸਿੰਘ ਕੁਲਵੀਰਾ ਅਤੇ ਇਸ ਦੇ ਸਾਥੀਆਂ ਵੱਲੋਂ ਫਾਇਰਿੰਗ ਕਰਨ ਦੌਰਾਨ ਵਿਰੋਧੀ ਧਿਰ ਦਾ ਗੁਰਦੀਪ ਸਿੰਘ ਉਰਫ ਮਾਨਾ ਜਖਮੀ ਹੋ ਗਿਆ ਸੀ ਅਤੇ ਦੋਨਾਂ ਗਰੁੱਪਾਂ ਵਿੱਚ ਆਪਸ ਵਿੱਚ ਜੰਮ ਕੇ ਲੜਾਈ ਝਗੜਾ ਹੋਇਆ ਸੀ, ਜਿਸ ਦੇ ਸਬੰਧ ਵਿੱਚ ਜੇਲ੍ਹ ਸੁਪਰਡੈਂਟ ਕੇਂਦਰੀ ਜੇਲ੍ਹ ਬਠਿੰਡਾ ਵੱਲੋਂ ਦੋਨਾਂ ਗਰੁੱਪਾਂ ਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 16/04/2015 A/D: 307, 323, 336, 357, 186, 506, 148, 149, 120 ਬੀ, 436 9Í3 25/54/59 ਅਸਲਾ ਐਕਟ 540 ਜੇਲ੍ਹ ਮੈਨੁਅਲ ਐਕਟ ਥਾਣਾ ਸਿਵਲ ਲਾਇਨ ਬਠਿੰਡਾ ਵਿਖੇ ਦਰਜ ਰਜਿਸਟਰ ਕਰਵਾਇਆ ਸੀ, ਜੋ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਲਈ ਇਸ ਵਿਸ਼ੇਸ਼ ਟੀਮ ਜੇਰ ਨਿਗਰਾਨੀ ਰਕੇਸ਼ ਕੁਮਾਰ ਕਪਤਾਨ ਪੁਲਿਸ (ਡੀ) ਬਠਿੰਡਾ, ਸੁਖਦੇਵ ਸਿੰਘ ਬਰਾੜ ਉੱਪ ਕਪਤਾਨ ਪੁਲਿਸ ਸਿਟੀ-2 ਬਠਿੰਡਾ, ਐਸ.ਆਈ. ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ.ਸਟਾਫ ਬਠਿੰਡਾ ਅਤੇ ਐਸ.ਆਈ. ਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਬਠਿੰਡਾ ਦੀ ਗਠਿਤ ਕੀਤੀ ਗਈ ਸੀ।
ਇਸ ਟੀਮ ਵੱਲੋਂ ਤੱਥਾਂ ਦੇ ਅਧਾਰ ਤੇ ਬਰੀਕੀ ਨਾਲ ਤਫਤੀਸ਼ ਕਰਨ ਤੇ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਗੈਂਗਸਟਰ ਕੁਲਵੀਰ ੰਿਸੰਘ ਜੋ ਕਿ ਬੰਦ ਕੇਂਦਰੀ ਜੇਲ੍ਹ ਬਠਿੰਡਾ ਹੈ, ਨੂੰ ਇਹ ਖਤਰਾ ਹੋ ਗਿਆ ਸੀ ਕਿ ਇਸ ਦੇ ਵਿਰੋਧੀ ਗਰੁੱਪ ਇਸ ਨੂੰ ਜੇਲ੍ਹ ਵਿੱਚ ਮਾਰਨ ਦੀ ਸ਼ਾਜਿਸ਼ ਰਚ ਰਹੇ ਹਨ।ਜਿਸ ਕਰਕੇ ਇਸ ਨੇ ਆਪਣੇ ਮਾਮੇ ਦੇ ਲੜਕੇ ਅੰਤਰਪ੍ਰੀਤ ਸਿੰਘ ਪੁੱਤਰ ਸੁਖਰਾਜ ਸਿੰਘ ਅਤੇ ਇਸ ਦੇ ਦੋਸਤ ਚਰਨਜੀਤ ਸਿੰਘ ਉਰਫ ਕੱਲੂ ਪੁੱਤਰ ਗੁਰਜੰਟ ਸਿੰਘ ਕੌਮ ਜੱਟ ਵਾਸੀਆਨ ਭਾਰੂ ਥਾਣਾ ਗਿੱਦੜਬਾਹਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੋ ਕਿ ਇਸ ਦੇ ਕੇਸਵਾਲ ਵੀ ਹਨ ਅਤੇ ਇਸ ਦੇ ਪੁਰਾਣੇ ਦੋਸਤ ਹਰਜਿੰਦਰ ਸਿੰਘ ਉਰਫ ਸੁੱਚਾ ਪੁੱਤਰ ਸਾਧੂ ਸਿੰਘ ਵਾਸੀ ਘੁੱਦਾ ਹਾਲ ਅਬਾਦ ਕੁਆਟਰ ਨੰ:1058 ਮਾਡਲ ਟਾਊਨ ਫੇਸ-1 ਬਠਿੰਡਾ ਨਾਲ ਤਾਲਮੇਲ ਕਰਕੇ ਇੱਕ ਦੇਸੀ ਪਿਸਤੌਲ 12 ਬੋਰ ਸਮੇਤ 04 ਕਾਰਤੂਸ ਜੇਲ੍ਹ ਵਿੱਚ ਮਿਤੀ 14/04/2015 ਨੂੰ ਮੰਗਵਾ ਲਏ ਜੋ ਇਸ ਸਾਰੇ ਮਾਮਲੇ ਨੂੰ ਗੈਂਗਸਟਰ ਕੁਲਵੀਰ ਸਿੰਘ ਉਕਤ ਨੇ ਬੜੇ ਸ਼ਾਤਰ ਦਿਮਾਗ ਨਾਲ ਪਹਿਲਾਂ ਅੰਤਰਪ੍ਰੀਤ ਸਿੰਘ, ਚਰਨਜੀਤ ਸਿੰਘ ਕੱਲੂ, ਹਰਜਿੰਦਰ ਸਿੰਘ ਉਰਫ ਸੁੱਚਾ (ਜੋ ਕਿ ਪਹਿਲਾਂ ਕਈ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ, ਪਾਸ ਕਾਫੀ ਸਮੇਂ ਤੋਂ ਇੱਕ ਪਿਸਤੌਲ 12 ਬੋਰ ਦੇਸੀ ਅਤੇ 03 ਕਾਰਤੂਸ ਲੁਕਾ ਛਿਪਾ ਕੇ ਰੱਖੇ ਹੋਏ ਸਨ, ਜੋ ਕਿ ਗਿਣੀ ਮਿਥੀ ਸਾਜਿਸ਼ ਤਹਿਤ ਹਰਜਿੰਦਰ ਸਿੰਘ ਸੁੱਖਾ ਨੇ ਗੈਂਗਸਟਰ ਕੁਲਵੀਰ ਸਿੰਘ ਦੇ ਕਹਿਣ ਪਰ ਅੰਤਰਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਕੱਲੂ ਨੂੰ ਘਰ ਬੁਲਾ ਕੇ ਪਹਿਲਾਂ ਹੀ ਇਹ ਪਿਸਤੌਲ ਚਲਾ ਕੇ ਦਿਖਾਇਆ ਅਤੇ ਫਿਰ ਮਿਤੀ 12/04/2015 ਨੂੰ ਇਹ 12 ਬੋਰ ਪਿਸਤੌਲ ਅਤੇ 02 ਕਾਰਤੂਸ ਇਨਾ ਨੂੰ ਦੇ ਦਿੱਤੇ ਅੰਤਰਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਕੱਲੂ ਨੇ 02 ਕਾਰਤੂਸ 12 ਬੋਰ ਗੈਂਗਸਟਰ ਕੁਲਵੀਰ ਸਿੰਘ ਦੇ ਕਹਿਣ ਤੇ ਕਰਮਜੀਤ ਕੌਰ ਪੁੱਤਰੀ ਸ਼ੇਰ ਸਿੰਘ ਕੌਮ ਜੱਟ ਵਾਸੀ ਕੋਟਸ਼ਮੀਰ ਜਿਸ ਨੂੰ ਕੁਲਵੀਰ ਸਿੰਘ ਕੁਲਵੀਰਾ ਜਾਣਦਾ ਹੈ ਪਾਸੋਂ ਲਏ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਕੁਲਵੀਰ ਸਿੰਘ ਦੇ ਕਹਿਣ ਤੇ ਇਸ ਦੇ ਤਾਏ ਦੇ ਲੜਕੇ ਹਰਜੀਵਨ ਸਿਘ ਪੁੱਤਰ ਨਛੱਤਰ ਸਿੰਘ ਵਾਸੀ ਨਰੂਆਣਾ ਨੇ ਆਪਣੀ ਆਈ.ਡੀ. ਪਰ ਇੱਕ ਸਿੰਮ ਲੈ ਕੇ ਦਿੱਤਾ ਜੋ ਇਸ ਸਿੰਮ ਕਾਰਡ ਦੀ ਵਰਤੋਂ ਅੰਤਰਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਕੱਲੂ ਨੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਗੈਂਗਸਟਰ ਕੁਲਵੀਰ ਸਿੰਘ ਨਾਲ ਗੱਲਬਾਤ ਕਰਨ ਲਈ ਕੀਤੀ ਅਤੇ ਤੈਅ ਕੀਤੇ ਗਏ ਸਮੇਂ ਮੁਤਾਬਕ ਮਿਤੀ 14/04/2015 ਨੂੰ ਅੰਤਰਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਕੱਲੂ ਨੇ ਉਕਤ ਪਿਸਤੌਲ 12 ਬੋਰ ਦੇਸੀ ਸਮੇਤ 04 ਕਾਰਤੂਸ ਇੱਕ ਪਲਾਸਟਿਕ ਦੇ ਲਿਫਾਫੇ ਵਿੱਚ ਪੈਕ ਕਰਕੇ ਜੇਲ੍ਹ ਬਠਿੰਡਾ ਦੀ ਬੈਕ ਸਾਇਡ ਭਾਗੂ ਰੋਡ ਗਲੀ ਨੰ:6 ਵਾਲੇ ਪਾਸਿਓਂ ਪਹਿਲਾਂ ਫੋਨ ਪਰ ਕੁਲਵੀਰ ਸਿੰਘ ਅਤੇ ਜਤਿੰਦਰ ਸਿੰਘ ਉਰਫ ਲਾਡੀ ਨਾਲ ਤਾਲਮੇਲ ਕਰਕੇ ਤਜਰਬੇ ਵੱਜੋਂ ਪਹਿਲਾਂ ਇੱਕ ਗੇਂਦ ਜੇਲ੍ਹ ਅੰਦਰ ਸੁੱਟੀ ਅਤੇ ਫਿਰ ਕੁਲਵੀਰ ਸਿੰਘ ਅਤੇ ਜਤਿੰਦਰ ਸਿੰਘ ਲਾਡੀ ਵੱਲੋਂ ਹਾਂ ਕਰਨ ਪਰ ਇਹ ਪਿਸਤੌਲ 12 ਬੋਰ ਦੇਸੀ ਜੇਲ੍ਹ ਅੰਦਰ ਸੁੱਟ ਦਿੱਤਾ ਜੋ ਇਸ ਪਿਸਤੌਲ ਨਾਲ ਗੈਂਗਸਟਰ ਕੁਲਵੀਰ ਸਿੰਘ ਨੇ ਉਕਤ ਸਾਰੀ ਘਟਨਾ ਨੂੰ ਅੰਜਾਮ ਦਿੱਤਾ।
ਟੀਮ ਵੱਲੋਂ ਬਰੀਕੀ ਨਾਲ ਛਾਣਬੀਨ ਕਰਨ ਪਿੱਛੋਂ ਅੱਜ ਮਿਤੀ 18/04/2015 ਨੂੰ ਇਸ ਮੁਕੱਦਮਾ ਵਿੱਚ ਸ਼ਾਮਲ ਅਤੇ ਸ਼ਾਜਿਸ਼ਕਾਰੀਆਂ ਵਿੱਚੋਂ ਅੰਤਰਪ੍ਰੀਤ ਸਿੰਘ, ਚਰਨਜੀਤ ਸਿੰਘ ਕੱਲੂ, ਹਰਜਿੰਦਰ ਸਿੰਘ ਉਰਫ ਸੁੱਚਾ, ਕਰਮਜੀਤ ਕੌਰ ਪੁੱਤਰੀ ਸ਼ੇਰ ਸਿੰਘ, ਉਕਤਾਨ ਨੂੰ ਇਸ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਨਾਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪੁੱਛਗਿੱਛ ਦੇ ਅਧਾਰ ਤੇ ਹੋਰ ਸਾਜਿਸ਼ਕਾਰੀਆਂ ਬਾਰੇ ਜੇਕਰ ਕੋਈ ਗੱਲ ਸਾਹਮਣੇ ਆਈ ਤਾਂ ਉਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਗੈਂਗਸਟਰ ਕੁਲਵੀਰ ਸਿੰਘ ਉਕਤ ਨੂੰ ਵੀ ਜੇਲ੍ਹ ਵਿਚੋਂ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨਾਂ ਪਾਸੋਂ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਵਰਤੇ ਗਏ ਮੋਬਾਇਲ ਫੋਨ/ਸਿੰਮ ਕਾਰਡ ਬਾ੍ਰਮਦ ਕੀਤੇ ਗਏ ਹਨ।
Punjab Post Daily Online Newspaper & Print Media