ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ ਦੀ ਡਿਸਟਿਕ ਕੈਮਿਸਟ ਮੀਟ ਤੇ ਸਲਾਨਾ ਸਮਾਗਮ ਰਾਜ ਕੁਮਾਰ ਸ਼ਰਮਾ ਪ੍ਰਧਾਨ, ਵਿਨੋਦ ਸਮਰਾ ਚੇਅਰਮੈਨ ਤੇ ਮਨਮੋਹਨ ਸਿੰਘ ਜਨਰਲ ਸਕੱਤਰ ਚੁਣੇ ਗਏ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ ਪ੍ਰਧਾਨ ਰਾਜ ਕੁਮਾਰ ਰਾਜੂ, ਜਨਰਲ ਸਕੱਤਰ ਮਨਮੋਹਨ ਸਿੰਘ, ਵਰਕਿੰਗ ਪ੍ਰਧਾਨ ਟੀ.ਐਸ ਬਾਵਾ, ਵਿਨੋਦ ਸਮਰਾ ਚੇਅਰਮੈਨ ਦੀ ਅਗਵਾਈ ਵਿਚ ਡਿਸਟਿਕ ਕੈਮਿਸਟ ਮੀਟ ਅਤੇ ਸਲਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਪੰਜਾਬ ਗੁਲਜ਼ਾਰ ਸਿੰਘ ਰਣੀਕੇ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਜਿਲ੍ਹਾਂ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ, ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੇ ਸਿਆਸੀ ਸਕੱਤਰ ਹਰਮਨਦੀਪ ਸਿੰਘ ਬੁਲਾਰੀਆਂ, ਅਕਾਲੀ ਦਲ ਵਪਾਰ ਵਿੰਗ ਦੇ ਜਿਲਾ੍ਹ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ, ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਸ਼ਾਮਲ ਹੋਏ।ਕੈਮਿਸਟ ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਵਲੋਂ ਕੈਬਨਿਟ ਮੰਤਰੀ ਰਣੀਕੇ ਨੂੰ ਕੈਮਿਸਟਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਜਿਸ ਵਿਚ 10 ਸਾਲ ਤੋਂ ਉਪਰ ਕੰਮ ਕਰ ਰਹੇ ਦੁਕਾਨਦਾਰਾਂ ਨੂੰ ਕੁਆਲੀਫਾਈਡ ਪਰਸਨ ਦਾ ਦਰਜਾ ਦੇਣਾ, ਕੈਮਿਸਟਾਂ ਦੇ ਬੰਦ ਹੋਏ ਲਾਇਸੈਂਸ ਖੋਲਣਾ, ਕੈਮਿਸਟਾਂ ਤੇ ਹੋਣ ਵਾਲੀ ਪੁਲਿਸ ਦੀ ਦਖਲ ਅੰਦਾਜ਼ੀ, ਡਰੱਗ ਡਿਪਾਰਟਮੈਂਟ ਵਲੋਂ ਕੈਮਿਸਟਾਂ ਪ੍ਰਤੀ ਗਲਤ ਵਤੀਰਾ, ਸੇਲ ਟੈਕਸ ਵਿਭਾਗ ਵਲੋਂ ਪ੍ਰੇਸ਼ਾਨ ਕਰਨ ਆਦਿ ਮੁੱਦੇ ਸਨ।
ਸ੍ਰ. ਰਣੀਕੇ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਸਾਰੇ ਮਸਲੇ ਜਲਦੀ ਹੱਲ ਕੀਤੇ ਜਾਣਗੇ ਇੰਨਾਂ੍ਹ ਨੂੰ ਕਿਸੇ ਤਰਾਂ੍ਹ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਲਦੀ ਹੀ ਜਿਲ੍ਹਾਂ, ਸਬ ਡਵੀਜਨ ਅਤੇ ਸੂਬਾ ਪੱਧਰੀ ਸਲਾਹਕਾਰ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਤਾਂ ਕਿ ਅਫਸਰ ਅਤੇ ਵਪਾਰੀ ਮਿਲ ਬੈਠ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਆਸਾਨੀ ਕਰ ਸਕਣ।ਰਜਿੰਦਰ ਸਿੰਘ ਮਰਵਾਹਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅੰਮ੍ਰਿਤਸਰ ਜਿਲ੍ਹੇ ਦੇ ਕੈਮਿਸਟ ਵਿੰਗ ਦਾ ਗਠਨ ਕੀਤਾ ਅਤੇ ਪ੍ਰਧਾਨ ਰਾਜ ਕੁਮਾਰ ਰਾਜੂ ਨੂੰ ਕੈਮਿਸਟ ਵਿੰਗ ਸ਼੍ਰੌਮਣੀ ਅਕਾਲੀ ਦਲ ਵਪਾਰ ਵਿੰਗ ਦਾ ਪ੍ਰਧਾਨ ਬਣਾਉਣ ਦਾ ਐਲਾਨ ਕਰਦਿਆ ਉਨਾਂ੍ਹ ਦੀ ਟੀਮ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਅਕਾਲ਼ੀ ਦਲ ਵਪਾਰ ਵਿੰਗ ਸਦਾ ਹੀ ਕੈਮਿਸਟਾਂ ਦੀ ਪਿੱਠ ਤੇ ਖੜ੍ਹਾ ਹੈ ਇੰਨਾਂ੍ਹ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਬੀਬੀ ਬਲਵਿੰਦਰ ਕੌਰ, ਰਾਜੀਵ ਅਨੇਜਾ, ਵਿਕਰਮਜੀਤ ਸਿੰਘ, ਵਿਪਨ ਮਹਿਰਾ, ਪ੍ਰਦੀਪ ਮਲਿਕ, ਹਰਪਾਲ ਸਿੰਘ ਵਾਲੀਆ, ਸੀਨੀਅਰ ਆਗੂ ਗੁਰਦੀਪ ਸਿੰਘ ਰਿੰਕੂ, ਅਮਨ ਪਿੰਕਾ ਪ੍ਰਧਾਨ ਰਿਟੇਲ ਵਿੰਗ, ਰਾਜੇਸ਼ ਅਰੌੜਾ ਚੇਅਰਮੈਨ ਡਰੱਗ ਕਮੇਟੀ, ਸ਼ਿਵਪਾਲ ਸਲੂਜਾ ਚੇਅਰਮੈਨ ਸੇਲ ਟੈਕਸ ਕਮੇਟੀ, ਸੁਰਿੰਦਰ ਸ਼ਰਮਾ, ਵਿਵੇਕ ਧਵਨ, ਸੁਨੀਲ ਸਰੀਨ, ਗਲੋਹਤਰਾ, ਅਰੁਣ ਰਾਣਾ, ਪਰਮਜੀਤ ਸਿੰਘ, ਵਿੱਕੀ ਖੁਰਾਨਾ, ਰਾਜੇਸ਼ ਓੁਪਲ, ਐਡਵੋਕੇਟ ਮੁਨੀਸ਼ ਅਰੌੜਾ, ਸਰਬਜੀਤ ਚੌਪੜਾ, ਦਵਿੰਦਰ ਕੁਮਾਰ, ਗੁਰਦੇਵ ਸਿੰਘ ਪੱਟੀ, ਡਾ. ਗੁਪਿੰਦਰ ਸ਼ਰਮਾ ਆਦਿ ਤੋਂ ਇਲਾਵਾ ਕਾਫੀ ਸੰਖਿਆ ਵਿਚ ਕੈਮਿਸਟ ਹਾਜਰ ਸਨ।
Punjab Post Daily Online Newspaper & Print Media