
ਤਰਨਤਾਰਨ, 19 ਅਪ੍ਰੈਲ (ਪੱਤਰ ਪ੍ਰੇਰਕ) – ਸਥਾਨਕ ਵਾਰਡ ਨੰਬਰ 15 ਵਿੱਚ ਕੋਟਲਾ ਬਸਤੀ ਦੀ ਜਿੰਦਰਾ ਗਲੀ ਵਿਖੇ ਰਾਜਾ ਜੋਸ਼ੀ ਵਿਕਾਸ ਕੰਮਾਂ ਦਾ ਉਦਘਾਟਨ ਇਲਾਕਾ ਨਿਵਾਸਿਆਂ ਦੀ ਮੋਜੁਦਗੀ ਵਿਚ ਕੀਤਾ ਗਿਆ ।ਉਦਘਾਟਨ ਉਪਰੰਤ ਰਾਜਾ ਜੋਸ਼ੀ ਨੇ ਕਿਹਾ ਕਿ ਸਥਾਨਕ ਸਰਕਾਰ ਅਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਹਲਕੇ ਵਿੱਚ ਰਿਕਾਰਡ ਤੋੜ ਕੰਮ ਕਰਵਾਏ ਹਨ।ਜਿਸ ਲਈ ਸਾਰੇ ਵਰਕਰ ਅਤੇ ਇਲਾਕਾ ਨਿਵਾਸੀ ਤਹਿ-ਦਿਲੋਂ ਉਹਨਾਂ ਦੇ ਧੰਨਵਾਦੀ ਹਨ। ਇਸ ਮੋਕੇ ਤੇ ਦਰਸ਼ਨ ਸਿੰਘ, ਗੁਰਪਾਲ ਸਿੰਘ, ਹਰਪਾਲ ਸਿੰਘ, ਤਾਰੀ ਪ੍ਰਧਾਨ ਬਿੱਲੂ ਆਦਿ ਮੋਜੂਦ ਸਨ ।
Punjab Post Daily Online Newspaper & Print Media