
ਛੇਹਰਟਾ, 20 ਅਪ੍ਰੈਲ (ਨੋਬਲ) ਤੀਜੇ ਮੋਰਚੇ ਦਾ ਕੋਈ ਜਨ ਅਧਾਰ ਨਹੀ ਹੈ , ਇਸ ਲਈ ਇਸ ਦੇ ਹੌਂਦ ਵਿਚ ਆਉਣ ਨਾਲ ਐਨ.ਡੀ.ਏ ਨੂੰ ਕੋਈ ਫਰਕ ਨਹੀ ਪਵੇਗਾ।ਇੰਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੌਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਕਿਹਾ ਹੈ ਕਿ ਐਨ.ਡੀ.ਏ ਸਮੇਤ ਕਈ ਹੋਰ ਪਾਰਟੀਆਂ ਨੂੰ ਖੋਰਾ ਲਾਉਣ ਦੇ ਮੰਤਵ ਆਮ ਪਾਰਟੀ ਤੀਸਰਾ ਮੋਰਚਾ ਅਧਾਰਹੀਣ ਹੈ।ਕਿਉਂਕਿ ਇੰਨਾ ਵਿਚੋਂ ਜਿਆਦਾਤਰ ਉਹ ਪਾਰਟੀਆਂ ਹਨ ਜਿਹੜੀਆਂ ਕੇਂਦਰ ਵਿਚ ਪ੍ਰਧਾਨ ਮੰਤਰੀ ਅੱਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਬਣੀ ਐਨਡੀਏ ਦੀ ਸਰਕਾਰ ਦੇ ਸਮੇਂ ਸੱਤਾ ਦਾ ਨਿੱਘ ਮਾਣ ਚੁੱਕੀਆਂ ਹਨ।
ਲਾਲੀ ਰਣੀਕੇ ਨੇ ਕਿਹਾ ਕਿ ਵੌਟਰਾਂ ਨੂੰ ਤੀਜੇ ਉਮੀਦਵਾਰਾਂ ਤੋਂ ਸੁਚੇਤ ਰਹਿਣ ਦੇ ਨਾਲ ਨਾਲ ਗਰੀਬੀ, ਬੇਰੁਜਗਾਰੀ, ਭ੍ਰਿਸ਼ਟਾਚਾਰੀ ਤੇ ਭੁੱਖਮਾਰੀ ਦੀ ਜਨਮ ਦਾਤਾ ਕਾਂਗਰਸ ਨੂੰ ਵੀ ਕੇਂਦਰ ਦੇ ਵਿਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਹੁਣ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਕੇਂਦਰ ਵਲੋਂ ਪੰਜਾਬ ਨੂੰ ਵਿਸ਼ੇਸ਼ ਪੈਕਜ ਮਿਲਣ ਨਾਲ ਪੰਜਾਬ ਹੋਰ ਵੀ ਤੱਰਕੀ ਤੇ ਖੁਸ਼ਹਾਲੀ ਵਾਲਾ ਸੂਬਾ ਬਣ ਕੇ ਉੱਭਰੇਗਾ। ਇਸ ਮੋਕੇ ਬਾਬਾ ਇੰਦਰਬੀਰ ਸਿੰਘ ਵਡਾਲਾ, ਦਰਸ਼ਨ ਸਿੰਘ ਲਹੋਰੀਮੱਲ, ਅਵਤਾਰ ਸਿੰਘ ਰਣੀਕੇ, ਸਤਬੀਰ ਸੱਤੀ, ਹਰਪ੍ਰੀਤ ਸਿੰਘ ਬੋਪਾਰਾਏ, ਐਡਵੋਕੇਟ ਸੁਖਮਨ ਸਿੰਘ ਰੰਧਾਵਾ ਆਦਿ ਮੌਜੂਦ ਸਨ।
Punjab Post Daily Online Newspaper & Print Media