Friday, April 24, 2026

ਐਸ. ਐਸ. ਡੀ ਗਰਲਜ਼ ਕਾਲਜ ਦੇ ਕਾਮਰਸ ਵਿਭਾਗ ਦੀ ਸ਼ਾਨਦਾਰ ਜਿੱਤ

PPN2104201507

ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਦੁਆਰਾ ਐਲਾਨੇ ਨਤੀਜਿਆਂ ਵਿਚ ਐਸ. ਐਸ. ਡੀ ਗਰਲਜ਼ ਕਾਲਜ ਦੇ ਪੋਸਟ ਗਰੈਜੂਏਸ਼ਨ ਕਾਮਰਸ ਵਿਭਾਗ ਵਿਚ ਆਪਣੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।ਜਿਸ ਵਿਚ ਤੀਜੇ ਸਾਲ ਵਿਚ ਕਾਲਜ ਦੀ ਵਿਦਿਆਰਥੀ ਕਾਜਲ ਨੇ 85.85 ਪ੍ਰੀਤਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦੂਜਾ ਸਥਾਨ ਆਰਜੂ ਨੇ 81.69 ਪ੍ਰੀਤਸ਼ਤ ਅਤੇ ਰਮਨੀਤ ਨੇ 81.54 ਅੰਕ ਅਤੇ ਇਸ ਤੋਂ ਇਲਾਵਾ 10 ਹੋਰ ਵਿਦਿਆਰਥਣਾਂ ਨੈ 80 ਪ੍ਰਤੀਸ਼ਤ ਅੰਕ ਲੈ ਕੇ ਕਾਲਜ ਦਾ ਨਾਮ ਰੋਸਨ ਕੀਤਾ। ਕਾਲਜ ਦੇ ਪ੍ਰਧਾਨ ਨੰਦਲਾਲ, ਸੈਕਟਰੀ ਡਾ ਪੀ ਕੇ ਗੁਪਤਾ ਅਤੇ ਪ੍ਰਿੰਸੀਪਲ ਨੇ ਹੋਣਹਾਰ ਵਿਪਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਦੀ ਪ੍ਰਰੇਣਾ ਦਿੱਤੀ। ਇਸ ਮੌਕੇ ਵਿਭਾਗ ਦੇ ਡਾ: ਨੀਰੂ ਗਰਗ, ਪ੍ਰੋ: ਪੋ ਮੀ ਬਾਂਸਲ, ਪ੍ਰੋ: ਆਗਾ ਸਿੰਗਲਾ, ਪ੍ਰੋਾਂ ਪੂਜਾ, ਡਾ: ਸਿਮਰਨਜੀਤ ਆਦਿ ਸਟਾਫ਼ ਨੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply