Monday, April 27, 2026

ਏ.ਐਸ.ਆਈ ਗੁਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਵਾਹਨਾ ਦੀ ਕੀਤੀ ਚੈਕਿੰਗ

PPN2104201523

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਸ਼ਹਿਰ ਵਿਚ ਦਿਨੋ ਦਿਨ ਵੱਧ ਰਹੀਆਂ ਲੁੱਟ ਖੋਹਾਂ ਦੀਆਂ ਘਟਨਾਵਾਂ ਅਤੇ ਕ੍ਰਾਈਮ ‘ਤੇ ਕਾਬੂ ਪਾਉਣ ਲਈ ਕੇਂਦਰੀ ਹਲਕਾ ਵਾਰਡ ਨੰ 59 ਦੇ ਅਧੀਨ ਪੈਂਦੇ ਪਿੰਡ ਅੰਨਗੜ੍ਹ ਵਿਖੇ ਨਵੀ ਬਣੀ ਚੌਕੀ ਅੰਨਗੜ੍ਹ ਦੇ ਨਵੇ ਲੱਗੇ ਇੰਚਾਰਜ਼ ਏ. ਐਸ. ਆਈ ਗੁਰਜੀਤ ਸਿੰਘ ਨੇ ਅੰਨਗੜ੍ਹ ਵਿਖੇ ਬਣੀ ਨਵੀ ਪੁਲੀ ‘ਤੇ ਪੁਲਿਸ ਪਾਰਟੀ ਸਮੇਤ ਪੁਲਿਸ ਕਮਿਸ਼ਨਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਦੇਰ ਰਾਤ ਤੱਕ ਨਾਕਾ ਲਗਾ ਕੇ ਵੱਡੀ ਗਿਣਤੀ ‘ਚ ਵਾਹਨਾ ਦੀ ਚੈਕਿੰਗ ਕੀਤੀ ਅਤੇ ਟ੍ਰਿਪਲ ਸਵਾਰੀਆਂ ਦੇ ਚਲਾਨ ਕੱਟੇ।ਇਸ ਤੋਂ ਬਾਅਦ ਏ ਐਸ ਆਈ ਗੁਰਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਪਿੰਡ ਅੰਨਗੜ੍ਹ ਵਿਖੇ ਰੇਲਵੇ ਲਾਈਨ ਪਾਸੇ, ਨੀਵਾਂ ਇਲਾਕਾ ਅਤੇ ਹੋਰ ਛੋਟੀਆਂ-ਛੋਟੀਆਂ ਗਲੀਆਂ ‘ਚ ਪੁਲਿਸ ਪਾਰਟੀ ਨਾਲ ਗਸ਼ਤ ਕੀਤੀ।

         ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਨੇ ਕਿਹਾ ਕਿ ਸ਼ਰਾਬ ਜਾਂ ਨਸ਼ਾ ਵੇਚਦੇ ਜੋ ਵੀ ਫੜੇ ਗਏ ਤਾਂ ਉਹ ਕਿਸੇ ਵੀ ਕੀਮਤ ‘ਤੇ ਬਖਸ਼ੇ ਨਹੀ ਜਾਣਗੇ ਤੇ ਨਾ ਹੀ ਕਿਸੇ ਦੀ ਸਿਫਾਰਸ਼ ਚਲੇਗੀ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਵਪਾਰੀਆਂ ਦੀ ਪੁਲਿਸ ਨੂੰ ਸੂਚਨਾ ਦੇਣ ਤਾਂ ਜੋ ਉਨ੍ਹਾਂ ਦਾ ਬਦਨਾਮ ਪਿੰਡ ਪ੍ਰਤੀ ਲੋਕਾਂ ਦੀ ਸੋਚ ਵਿੱਚ ਤਬਦੀਲੀ ਆਵੇ ਤੇ ਆਉਣ ਵਾਲੀ ਨੌਜਵਾਨ ਪੀੜੀ ਵੀ ਨਸ਼ਿਆਂ ਤੋਂ ਬਚ ਸਕੇ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply