Monday, March 30, 2026

ਪ੍ਰਿੰ. ਸ਼ਿਸ਼ੁਪਾਲ ਨਾਲ ਹੋਈ ਘਟਨਾ ਦੀ ਸਮੂਹ ਅਧਿਆਪਕ ਜੱਥੇਬੰਦੀਆਂ ਕੀਤੀ ਨਿਖੇਧੀ

ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਖਾਸਾ ਚੋਂਕੀ ਦਾ ਕੀਤਾ ਘਿਰਾਓ

PPN2304201515

ਛੇਹਰਟਾ, 23 ਅਪ੍ਰੈਲ (ਨੋਬਲ) – ਬੀਤੇ ਦਿਨੀ ਖਾਸਾ ਬਜਾਰ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼ਿਸ਼ੂਪਾਲ ਤੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਹੱਥਿਆਰਾਂ ਦੇ ਜੋਰ ‘ਤੇ ਇਕ ਵਿਦਿਆਰਥੀ ਨੂੰ ਪਾਸ ਕਰਵਾਉਣ ਦਾ ਮਾਮਲਾ ਗਰਮਾ ਗਿਆ ਹੈ। ਇਸ ਸਬੰਧੀ ਵੀਰਵਾਰ ਨੂੰ ਸਮੂਹ ਅਧਿਆਪਕ ਜੱਥੇਬੰਦੀਆਂ, ਪੰਚਾਂ, ਸਰਪੰਚਾਂ, ਮੈਂਬਰ ਪੰਚਾਇਤਾਂ ਨੇ ਇੱਕਠੇ ਹੋ ਕੇ ਥਾਣਾ ਖਾਸਾ ਦਾ ਘਿਰਾਓ ਕੀਤਾ ਤੇ ਪੁਲਸ ਪ੍ਰਸ਼ਾਸਨ ਵਲੋਂ ਢਿੱਲੀ ਕਾਰਵਾਈ ਨੂੰ ਲੈ ਕੇ ਜੋਰਦਾਰ ਨਾਅਰੇਬਾਜੀ ਕੀਤੀ। ਪ੍ਰਿੰਸੀਪਲ ਸ਼ਿਸ਼ੂਪਾਲ ਨੇ ਕਿਹਾ ਕਿ ਬਿੱਲਾ ਬੈਰਾਗੀ, ਮਨੀ ਢਿੱਲੋਂ ਨੇ ਹਥਿਆਰਾਂ ਸਮੇਤ ਉਨਾਂ ਦੇ ਸਕੂਲ ਵਿਚ ਆ ਕੇ ਗਿਆਰਵੀਂ ਵਿਦਿਆਰਥੀ ਨੂੰ ਪਾਸ ਕਰਨ ਦੀ ਧਮਕੀ ਦਿੱਤੀ ਸੀ, ਜਿਸ ‘ਤੇ ਸਕੂਲ ਵਿਚ ਪਹਿਲਾਂ ਹੀ ਮੋਜੂਦ ਸਰਪੰਚ ਨਿਰਵੈਲ ਸਿੰਘ ਨੇ ਉਨਾਂ ਨੂੰ ਅਜਿਹਾ ਕਰਨ ਤੋਂ ਵਰਜਿਆਂ ਤਾਂ ਬਿੱਲਾ ਬੈਰਾਗੀ, ਮਨੀ ਢਿੱਲੋਂ ਤੇ ਉਸਦੇ ਨਾਲ ਆਏ ਸਾਥੀਆਂ ਨੇ ਉਨਾਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ । ਉਨਾਂ ਇਸ ਦੀ ਸ਼ਿਕਾਇਤ ਖਾਸਾ ਚੋਂਕੀ ਵਿਖੇ ਕੀਤੀ, ਪੁਲਿਸ ਨੇ ਕਥਿਤ ਦੋਸ਼ੀਆਂ ਖਿਲ਼ਾਫ ਮਾਮਲਾ ਤਾਂ ਦਰਜ ਕਰ ਲਿਆ, ਪਰ ਉਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ।
       ਇਸ ਮੌਕੇ ਡੀਟੀਐਫ ਦੇ ਅਸ਼ਵਨੀ ਅਵਸਥੀ, ਪੀਐਚਡੀ ਅਧਿਆਪਕ ਯੂਨੀਅਨ ਦੇ ਪੰਜਾਬ ਪ੍ਰਧਾਨ ਭੁਪਿੰਦਰ ਸਿੰਘ, ਆਈ ਐਸ ਐਫ ਦੇ ਗੁਰਜੀਤ ਸਿੰਘ ਬਿੱਟੂ ਚੱਕਮੁਕੰਦਮ, ਸਰਪੰਚ ਕੰਵਲਜੀਤ ਵਿੱਕੀ, ਰਾਜੇਸ਼ ਪਰਾਸ਼ਰ, ਰਾਜੇਸ਼ ਕਪੂਰ, ਗੁਰਦੇਵ ਸਿੰਘ, ਸ਼ਕਤੀ ਸੁਮਨ, ਕਮਲ ਅਰੋੜਾ, ਸਰਬਜੀਤ ਸਿੰਘ, ਪ੍ਰਧਾਨ ਦੀਪਇੰਦਰ ਖਹਿਰਾ, ਜਨਰਲ ਸਕੱਤਰ ਅਮਨ ਸ਼ਰਮਾ, ਬਲਦੇਵ ਸਿੰਘ, ਨਿਰਮਲ ਸਿੰਘ, ਬਲਕਾਰ ਸਿੰਘ ਵਲਟੋਹਾ, ਮਨਜੀਤ ਸਿੰਘ, ਸੁਰਿੰਦਰ ਕੌਰ, ਮੈਡਮ ਰਮਾ, ਭੁਪਿੰਦਰ ਕੌਰ, ਸੁਖਵਿੰਦਰ ਕੌਰ, ਜੀਵਨਜੌਤ ਕੌਰ, ਵਰਿੰਦਰ ਕੌਰ, ਪ੍ਰਧਾਨ ਡਾ. ਓਮ ਪ੍ਰਕਾਸ਼ ਆਦਿ ਹਾਜਰ ਸਨ।ਇੰਚਾਰਜ ਦਵਿੰਦਰ ਕੁਮਾਰ ਨੇ ਕਿਹਾ ਕਿ ਉਨਾਂ ਉੱਕਤ ਲੋਕਾਂ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਉਨਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਉੱਕਤ ਕਥਿਤ ਦੋਸ਼ੀ ਪੁਲਸ ਦੀ ਹਿਰਾਸਤ ਵਿਚ ਹੋਣਗੇ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply