ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ)- ਸਥਾਨਕ ਗੋਲਡਨ ਐਵਨਿਊ ਵਿਖੇ ਇੱਕ ਸ਼ਾਦੀਸ਼ੁਦਾ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਨਵਦੀਪ ਸਿੰਘ ਦੀ ਪਤਨੀ ਪ੍ਰਭਜੋਤ ਕੌਰ ਦੀ ਮੌਤ ਦੇ ਮਾਮਲੇ ਵਿੱਚ ਉਸ ਦੇ ਸਹੁਰੇ ਪਰਿਵਾਰ ਖਿਲਾਫ ਹੱਤਿਆ ਦਾ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਮ੍ਰਿਤਕਾ ਪ੍ਰਭਜੋਤ ਕੌਰ ਦੇ ਭਰਾ ਸਾਹਿਬ ਸਿੰਘ ਵਾਸੀ ਅਜੀਤ ਨਗਰ ਨੇ ਦੱਸਿਆ ਕਿ ਉਸ ਦੀ ਭੈਣ ਦੀ ਸ਼ਾਦੀ 11 ਸਾਲ ਪਹਿਲਾਂ ਗੋਲਡਨ ਐਵਨਿਊ ਵਾਸੀ ਸੁਰਿੰਦਰ ਸਿੰਘ ਦੇ ਬੇਟੇ ਨਵਦੀਪ ਸਿੰਘ ਨਾਲ ਹੋਈ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਇੱਕ ਲੜਕਾ ਤੇ ਇੱਕ ਲੜਕੀ ਵੀ ਹਨ।ਸਾਹਿਬ ਸਿੰਘ ਨੇ ਕਿਹਾ ਕਿ ਉਸ ਦੀ ਭੈਣ ਦਾ ਸਹੁਰਾ ਪ੍ਰੀਵਾਰ ਪ੍ਰਭਜੋਤ ਕੌਰ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਉਨਾਂ ਦੇ ਘਰ ਝਗੜਾ ਆਮ ਹੁੰਦਾ ਰਹਿੰਦਾ ਸੀ ਅਤੇ ਕਈ ਵਾਰ ਮੋਹਤਬਾਰਾਂ ਨੇ ਫੈਸਲ ਵੀ ਕਰਵਾਏ ਲੇਕਿਨ ਇਸ ਦਾ ਹੱਲ ਨਾ ਨਿਕਲਿਆ।ਸਾਹਿਬ ਸਿੰਘ ਨੇ ਕਿਹਾ ਕਿ ਵੀਰਵਾਰ ਰਾਤ ਨੂੰ ਉਸ ਦੇ ਭਾਣਜੇ ਨੇ ਫੋਨ ਤੇ ਦੱਸਿਆ ਸੀ ਕਿ ਘਰ ਵਿੱਚ ਉਸ ਦੀ ਮੰਮੀ ਦਾ ਝਗੜਾ ਹੋਇਆ ਹੈ ਅਤੇ ਜਦ ਉਹ ਆਪਣੇ ਭੈਣ ਦੇ ਸਹੁਰੇ ਘਰ ਗੋਲਡਨ ਐਵਨਿਊ ਪੁੱਜੇ ਤਾਂ ਪ੍ਰਭਜੋਤ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਗਲੇ ‘ਤੇ ਨੀਲੇ ਨਿਸ਼ਾਨ ਸਨ। ਪੁੱਛਣ ‘ਤੇ ਸਹੁਰੇ ਪ੍ਰੀਵਾਰ ਨੇ ਦੱਸਿਆ ਕਿ ਪ੍ਰਭਜੋਤ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ।ਇਸੇ ਦੌਰਾਨ ਮ੍ਰਿਤਕਾ ਪ੍ਰਭਜੋਤ ਕੌਰ ਦੇ ਪਿਤਾ ਮਨੋਹਰਪਾਲ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਦੀ ਲੜਕੀ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ।ਉਨਾਂ ਨੇ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ।
ਸਾਹਿਬ ਸਿੰਘ ਨੇ ਕਿਹਾ ਕਿ ਉਸ ਨੇ ਜਦ ਪੁਲਿਸ ਸਟੇਸ਼ਨ ਮਕਬੂਲਪੁਰਾ ਵਿਖੇ ਫੋਨ ਤੇ ਇਤਲਾਹ ਦਿੱਤੀ ਤਾਂ ਥਾਣਾ ਇੰਚਾਰਜ ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਲਾਸ਼ ਕਬਜ਼ੇ ਵਿੱਚ ਲੈ ਲਿਆ।ਇਸ ਮਾਮਲੇ ਸਬੰਧੀ ਏ.ਡੀ.ਸੀ.ਪੀ ਪਰਮਪਾਲ ਸਿਮਘ ਸਿੱਧੂ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਰੀਕੀ ਨਾਲ ਜਾਂਚ ਜਾਰੀ ਹੈ, ਜਿਸ ਉਪਰੰਤ ਦੌਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
Check Also
ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ
ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …
Punjab Post Daily Online Newspaper & Print Media