Wednesday, April 1, 2026

 ਪ੍ਰੋ. ਮਧੂ ਸ਼ਰਮਾ ਦੀ ਕਾਵਿ ਪੁਸਤਕ ‘ਅਥਰੂ ਬਣੇ ਅੱਖਰ’ ਲੋਕ ਅਰਪਣ

PPN2504201501

ਅੰਮ੍ਰਿਤਸਰ, 24 ਅਪ੍ਰੈਲ (ਦੀਪ ਦਵਿੰਦਰ ਸਿੰਘ) – ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਮੌਕੇ ਰਿਟਾ: ਅਧਿਆਪਕਾ ਪ੍ਰੋ. ਭਾਸਕਰ ਮਧੂ ਸ਼ਰਮਾ ਦੀ ਕਾਵਿ ਸਗੰ੍ਰਿਹ ਪੁਸਤਕ ‘ਅਥਰੂ ਬਣੇ ਅੱਖਰ’ ਦਾ ਲੋਕ ਅਰਪਣ ਵਿਰਸਾ ਵਿਹਾਰ ਦੇ ਸ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤਾ ਗਿਆ ਅਤੇ ਪ੍ਰੋੜ ਕਹਾਣੀਕਾਰ ਅਤੇ ਸੰਪਾਦਕ ਖਬਰਨਾਮਾ ਵੀਕਲੀ (ਟੋਰਾਂਟੋ) ਬਲਬੀਰ ਸਿੰਘ ਮੋਮੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ: ਸੁਖਦੇਵ ਸਿੰਘ ਖਾਹਰਾ ਸ਼ਾਮਲ ਹੋਏ ਤੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਮਧੂ ਸ਼ਰਮਾ, ਡਾ. ਇਕਬਾਲ ਕੌਰ ਸੌਂਦ, ਪ੍ਰਿੰ. ਨਾਗਪਾਲ, ਕੇਵਲ ਧਾਲੀਵਾਲ, ਬਲਬੀਰ ਸਿੰਘ ਮੋਮੀ ਤੇ ਭੂਪਿੰਦਰ ਸਿੰਘ ਸੰਧੂ ਸ਼ਾਮਲ ਹੋਏ। ਪੁਸਤਕ ਤੇ ਵਿਸਥਾਰਤ ਚਰਚਾ ਡੀ. ਏ. ਵੀ ਕਾਲਜ਼ ਦੇ ਡਾ: ਦਰਸ਼ਨਦੀਪ, ਡਾ: ਵਿਸ਼ਵ ਬੰਧੂ, ਡਾ: ਦਰਿਆ, ਡਾ: ਬਲਜੀਤ ਕੌਰ ਰਿਆੜ, ਪ੍ਰੋ. ਬਲਬੀਰ ਸਿੱਧੂ, ਡਾ: ਸੁਖਦੇਵ ਸਿੰਘ, ਖੋਜ ਵਿਦਿਆਰਥੀ ਸਾਹਿਬ ਸਿੰਘ, ਤੇ ਹਰਬਿੰਦਰ ਕੌਰ ਨੇ ਕਿਹਾ ਕਿ ਪ੍ਰੋ. ਮਧੂ ਦੀ ਇਸ ਪੁਸਤਕ ਵਿਚਲਿਆਂ ਕਵਿਤਾਵਾਂ ਬਹੁੱਤ ਉੱਚ ਕੋਟੀ ਦੀਆਂ ਹਨ ਤੇ ਇਹਨਾਂ ਨੂੰ ਨਾਰੀਵਾਦੀ, ਮਾਨਵਵਾਦੀ, ਤੇ ਜੀਵਨੀ ਮੂਲਕ ਕਵਿਤਾਵਾਂ ਕਿਹਾ ਜਾ ਸਕਦਾ ਹੈ। ਬੁਲਾਰਿਆਂ ਨੇ ਪੁਸਤਕ ਵਿੱਚਲਿਆਂ ਕਵਿਤਾਵਾਂ ਦੀ ਬਾਰੀਕ ਬੀਨੀ ਨਾਲ ਚੀਰ ਫਾੜ ਕਰਦਿਆਂ ਕਿਹਾ ਕਿ ਅਜਿਹੀਆਂ ਖੂਬਸੂਰਤ ਤੇ ਸੋਚਣ ਲਈ ਮਜ਼ਬੂਰ ਕਰਦੀਆਂ ਰਚਨਾਵਾਂ ਬਹੁੱਤ ਘਟ ਮਿਲਦੀਆਂ ਹਨ, ਇੰਝ ਇਹ ਪੁਸਤਕ ਸਾਹਿਤ ਜਗਤ ਵਿੱਚ ਵੱਡਾ ਹਾਸਲ ਸਾਬਤ ਹੋਵੇਗੀ।
ਇਸ ਮੌਕੇ ਕੁਲਦੀਪ ਧਾਲੀਵਾਲ, ਧਰਵਿੰਦਰ ਔਲਖ, ਗੁਰਬਾਜ ਤੋਲਾਨੰਗਲ, ਸਿਮਰਜੀਤ ਕੌਰ, ਬਲਬੀਰ ਸਿੰਘ, ਵਿਜੇ ਅਰੋੜਾ, ਲਿੱਬੀ ਗਾਲਾ, ਪੀ. ਐਲ ਸ਼ਰਮਾ, ਮੈਡਮ ਆਦਰਸ਼ ਸ਼ਰਮਾ, ਲਖਬੀਰ ਸਿੰਘ ਨਿਜਾਮਪੁਰਾ, ਬਲਕਾਰ ਸਿੰਘ ਦੁਧਾਲਾ, ਸ੍ਰੀ ਸਰਪਾਲ, ਗੁਰਜਿੰਦਰ ਮਾਹਲ, ਡਾ. ਪਰਮਜੀਤ ਕੌਰ, ਭੂਪਿੰਦਰ ਸਿੰਘ ਮੱਟੂ, ਪ੍ਰਿੰ. ਨਰੋਤਮ ਸਿੰਘ, ਸੁਸ਼ਮਾ ਸ਼ਰਮਾ, ਹਰੀਸ਼ ਕੈਲਾ, ਮਾਨਕ ਸਿੰਘ ਭਾਟੀਆ, ਗੁਰਿੰਦਰ ਮਕਨਾ, ਗੁਰਦੇਵ ਸਿੰਘ ਭਰੋਵਾਲ, ਮਾਸਟਰ ਭੂਪਿੰਦਰ ਸਿੰਘ ਆਦਿ ਸ਼ਾਮਲ ਹੋਏ। ਸਮਾਗਮ ਦੇ ਮੁੱਖ ਮਹਿਮਾਨ ਡਾ: ਸੁਖਦੇਵ ਸਿੰਘ ਖਾਹਰਾ ਨੇ ਕਿਹਾ ਕਿ ਕਾਲਜ ਪੜ੍ਹਨ ਸਮੇਂ ਵੀ ਪ੍ਰੋ. ਮਧੂ ਦੀਆਂ ਕਵਿਤਾਵਾਂ ਲਗਾਤਾਰ ਸਾਲ-ਦਰ-ਸਾਲ ਟਰਾਫੀਆਂ ਜਿੱਤਦੀਆਂ ਰਹੀਆਂ ਹਨ ਤੇ ਉਹਨਾਂ ਦੀ ਪੁਸਤਕ ਵੀ ਸਮੇਂ ਦੀ ਹਾਣ ਦੀ ਹੈ। ਸਭ ਦਾ ਧੰਨਵਾਦ ਹਰਮੀਤ ਸਿੰਘ ਆਰਟਿਸਟ ਨੇ ਕੀਤਾ।

Check Also

ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ

ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …

Leave a Reply